ਪਾਕਿਸਤਾਨ ’ਤੇ ਤਲਵਾਰ ਲੰਮਕਾਈ ਰੱਖਣਾ ਚਾਹੁੰਦੀਆਂ ਹਨ ਕੁਝ ਤਾਕਤਾਂ : ਵਿਦੇਸ਼ ਮੰਤਰੀ ਕੁਰੈਸ਼ੀ
ਨਵੀਂ ਦਿੱਲੀ। ਮਨੀ ਲਾਂਡ੍ਰਿੰਗ ਤੇ ਟੇਅਰ ਫੰਡਿੰਗ ’ਤੇ ਨਜ਼ਰ ਰੱਖਣ ਵਾਲੀ ਵਿਸ਼ਵ ਸੰਸਥਾ ਫਾਈਨੈਂਸ਼ਲ ਐਕਸਟ ਟਾਸਕ ਫੋਰਸ (ਐਫਏਟੀਐਫ) ਵੱਲੋਂ ਪਾਕਿਸਤਾਨ ਨੂੰ ਗ੍ਰੇ ਲਿਸਟ ’ਚ ਬਰਕਰਾਰ ਰੱਖਿਆ ਗਿਆ ਹੈ ਐਫਏਟੀਐਫ ਚੀਫ਼ ਨੇ ਅੱਜ ਇਸ ਫੈਸਲੇ ਦਾ ਐਲਾਨ ਕਰਦਿਆਂ ਸਪੱਸ਼ਟ ਕਿਹਾ ਸੀ ਕਿ ਹਾਫਿਜ਼ ਸਈਅਦ ਤੇ ਮਸੂਦ ਅਜ਼ਹਰ ਵਰਗੇ ਅੱਤਵਾਦੀਆਂ ਨੂੰ ਪਾਲਣ ਦੀ ਵਜ੍ਹਾ ਨਾਲ ਪਾਕਿਸਤਾਨ ਨੂੰ ਇੱਕ ਵਾਰ ਫਿਰ ਸਖ਼ਤ ਨਿਗਰਾਨੀ ’ਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਵਾਰ-ਵਾਰ ਮੂੰਹ ’ਤੇ ਕਾਲਖ ਮਲਣ ਦੇ ਬਾਵਜ਼ੂਦ ਬੇਸ਼ਰਮੀ ਨਾਲ ਆਪਣੀ ਕਰੂਰਤ ’ਤੇ ਪਰਦਾ ਪਾਉਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇਸ ’ਚ ਵਿਦੇਸ਼ੀ ਤਾਕਤਾਂ ਦਾ ਹੱਥ ਨਜ਼ਰ ਆ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਸ਼ਾਰਾ ਭਾਰਤ ਵਰਗੇ ਦੇਸ਼ਾਂ ’ਤੇ ਹੈ, ਜਿਨ੍ਹਾਂ ਨੇ ਅੱਤਵਾਦ ’ਤੇ ਨਕੇਲ ਕੱਸਣ ਲਈ ਪਾਕਿਸਤਾਨ ’ਤੇ ਵਿਸ਼ਵ ਦਬਾਅ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।