FATF ਮੰਨਿਆ ਕਿ ਪਾਕਿ ਨੇ ਨਹੀਂ ਕੀਤੀ ਹਾਫਿਜ਼ ਸਮੇਤ ਹੋਰ ਅੱਤਵਾਦੀਆਂ ਖਿਲਾਫ਼ ਠੋਸ ਕਾਰਵਾਈ

FATF, Pakistan, Concrete, Action, Terrorists, Hafeez

ਵਾਸ਼ਿੰਗਟਨ। ਵਿੱਤੀ ਕਾਰਵਾਈ ਟਾਸਕ ਫੋਰਸ (61“6) ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਉਸ ਨੇ ਆਪਣੀ ਰਿਪੋਰਟ ਵਿਚ ਇਹ ਨਤੀਜਾ ਕੱਢਿਆ ਹੈ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਪਾਬੰਦੀਸ਼ੁਦਾ ਕਮੇਟੀ 1267 ਵੱਲੋਂ 26/11 ਦੇ ਮਾਸਟਰਮਾਈਂਡ ਹਾਫਿਜ਼ ਸਈਦ ਅਤੇ ਜਮਾਤ-ਉਦ-ਦਾਅਵਾ ਨਾਲ ਸੰਬੰਧਤ ਹੋਰ ਅੱਤਵਾਦੀਆਂ ‘ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ ਹੈ।

ਇਨ੍ਹਾਂ ਵਿਚ ਖਾਸ ਤੌਰ ‘ਤੇ ਲਸ਼ਕਰ-ਏ-ਤੋਬਿਆ, ਜਮਾਤ-ਉਦ-ਦਾਅਵਾ ਅਤੇ ਫਲਾਹ-ਏ-ਇਨਸਾਨੀਅਤ ਸਮੇਤ ਹੋਰ ਸੰਗਠਨ ਸ਼ਾਮਲ ਹਨ। ਏ.ਪੀ.ਜੀ. ਦਾ ਕਹਿਣਾ ਹੈ ਕਿ ਇਹੀ ਰਵੱਈਆ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨਾਲ ਵੀ ਹੈ। ਏ.ਪੀ.ਜੀ. ਨੇ ‘ਮਿਊਚਲ ਇਵੈਲੁਏਸ਼ਨ ਰਿਪੋਰਟ ਆਫ ਪਾਕਿਸਤਾਨ’ ਨਾਂਅ ਦੀ ਰਿਪੋਰਟ ਵਿਚ ਕਿਹਾ ਹੈ ਕਿ ਦੇਸ਼ ਨੂੰ ਆਪਣੀ ਮਨੀ ਲਾਂਡਰਿੰਗ ਜਾਂ ਅੱਤਵਾਦੀ ਵਿੱਤਪੋਸ਼ਣ ਦੇ ਖਤਰਿਆਂ ਦੀ ਪਛਾਣ, ਮੁਲਾਂਕਣ ਅਤੇ ਸਮਝ ਹੋਣੀ ਚਾਹੀਦੀ ਹੈ।

ਇਸ ਵਿਚ ਅਲਕਾਇਦਾ, ਦਾਏਸ਼, ਜਮਾਤ-ਉਦ-ਦਾਅਵਾ ਤੋਂ ਜੈਸ਼-ਏ-ਮੁਹੰਮਦ ਸਮੇਤ ਹੋਰ ਅੱਤਵਾਦੀ ਸਮੂਹਾਂ ਨਾਲ ਜੁੜੇ ਖਤਰੇ ਸ਼ਾਮਲ ਹਨ। ਗੌਰਤਲਬ ਹੈ ਕਿ ਪਾਕਿਸਤਾਨ ਨੂੰ ਮਿਲੀ ਡੇਟਲਾਈਨ ਸਤੰਬਰ ਵਿਚ ਖਤਮ ਹੋ ਚੁੱਕੀ ਹੈ। ਇਹ ਰਿਪੋਰਟ ਪਾਕਿਸਤਾਨ ਵੱਲੋਂ ਕੀਤੀਆਂ ਕੋਸ਼ਿਸ਼ਾਂ ਲਈ ਝਟਕਾ ਹੈ। ਉਸ ‘ਤੇ ਬਲੈਕ ਲਿਸਟ ਹੋਣ ਦਾ ਖਤਰਾ ਵੱਧ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪੈਰਿਸ ਵਿਚ 13 ਤੋਂ 18 ਅਕਤੂਬਰ ਵਿਚ ਹੋਣ ਵਾਲੀ ਬੈਠਕ ਵਿਚ ਮਾਮਲੇ ਦੀ ਆਖਰੀ ਸਮੀਖਿਆ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here