ਫਤਿਹਗੜ੍ਹ ਸਾਹਿਬ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ

Canada News

ਫਤਿਹਗੜ੍ਹ ਸਾਹਿਬ । ਫਤਿਹਗੜ੍ਹ ਸਾਹਿਬ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 32 ਸਾਲਾ ਹਨਦੀਪ ਸਿੰਘ ਹਨੀ ਵਾਸੀ ਪਿੰਡ ਖਰੋੜੀ (Canada News) ਵਜੋਂ ਹੋਈ ਹੈ। ਹਨੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਨੇ ਲਿਆ ਹੁਣੇ-ਹੁਣੇ ਅਹਿਮ ਫ਼ੈਸਲਾ, ਲਾਈਵ ਆ ਕੇ ਦਿੱਤੀ ਜਾਣਕਾਰੀ

ਮ੍ਰਿਤਕ ਦੇ ਪਿਤਾ ਹਰਬਿੰਦਰ ਸਿੰਘ ਨੇ ਦੱਸਿਆ ਕਿ ਹਨਦੀਪ ਸਿੰਘ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਜਿਸ ਤੋਂ ਬਾਅਦ ਹਨਦੀਪ ਦੀ ਪਤਨੀ ਕੈਨੇਡਾ ਚਲੀ ਗਈ। ਅਜੇ 6 ਮਹੀਨੇ ਪਹਿਲਾਂ ਹੀ ਹਨਦੀਪ ਵਰਕ ਪਰਮਿਟ ‘ਤੇ ਪਤਨੀ ਨਾਲ ਕੈਨੇਡਾ ਗਿਆ ਸੀ। ਉਨਾਂ ਦੱਸਿਆ ਰੋਜ਼ਾਨਾ ਪੁੱਤ-ਨੂੰਹ ਨਾਲ ਮੋਬਾਇਲ ’ਤੇ ਗੱਲ ਹੁੰਦੀ ਸੀ। ਇਸੇ ਦੌਰਾਨ ਅਚਾਨਕ ਕੈਨੇਡਾ ਤੋਂ ਫੋਨ ਆਇਆ ਕਿ ਹਨੀ ਨੂੰ ਦਿਲ ਦਾ ਦੌਰਾ ਪਿਆ ਹੈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਨਦੀਪ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਪਰਿਵਾਰ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here