ਫ਼ਤਹਿਗੜ੍ਹ ਸਾਹਿਬ ਪੁਲਿਸ ਨੇ 6 ਕਿਲੋ ਅਫੀਮ ਸਮੇਤ ਦੋ ਨੂੰ ਕੀਤਾ ਕਾਬੂ
ਫ਼ਤਹਿਗੜ੍ਹ ਸਾਹਿਬ, (ਅਨਿਲ ਲੁਟਾਵਾ/ਅਮਿਤ ਸ਼ਰਮਾ (ਸੱਚ ਕਹੂੰ)) | ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਨਾਕੇ ਦੌਰਾਨ ਦੋ ਮੁਲਜਮਾਂ ਨੂੰ 6 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਗੱਬਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਸਰਹਿੰਦ ਦੀ ਅਗਵਾਈ ਵਿੱਚ ਏ.ਐੱਸ.ਆਈ ਗੁਰਮੀਤ ਕੁਮਾਰ ਇੰਚਾਰਜ ਨਾਰਕੋਟਿਕ ਸੈੱਲ ਫ਼ਤਹਿਗੜ੍ਹ ਸਾਹਿਬ ਸਮੇਤ ਟੀਮ ਕਾਰਵਾਈ ਕਰਦੇ ਹੋਏ ਗੁਰਮੇਲ ਸਿੰਘ ਪੁੱਤਰ ਬੰਤ ਸਿੰਘ ਵਾਸੀ ਚਹਿਲ ਥਾਣਾ ਭਾਦਸੋਂ ਜ਼ਿਲ੍ਹਾ ਪਟਿਆਲਾ ਅਤੇ ਪੁਸ਼ਪਿੰਦਰ ਕੁਮਾਰ ਪੁੱਤਰ ਪ੍ਰਭਦਿਆਲ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਯੈਸ਼ ਬੈਂਕ ਦੇ ਸਾਹਮਣੇ ਸਰਹਿੰਦ ਗੋਬਿੰਦਗੜ੍ਹ ਰੋਡ ’ਤੇ ਲਾਏ ਨਾਕੇ ਦੌਰਾਨ ਕਾਬੂ ਕਰਕੇ ਉਨ੍ਹਾਂ ਪਾਸੋਂ 6 ਕਿੱਲੋ ਅਫੀਮ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਗੁਰਮੀਤ ਕੁਮਾਰ ਏ.ਐੱਸ.ਆਈ ਨੇ ਸਮੇਤ ਆਪਣੀ ਪੁਲਿਸ ਪਾਰਟੀ ਅਤੇ ਸੀ.ਏ.ਆਈ ਸਟਾਫ ਸਰਹਿੰਦ ਦੀ ਪੁਲਿਸ ਪਾਰਟੀ ਦੇ ਨਾਲ ਯੈੱਸ਼ ਬੈਂਕ ਦੇ ਸਾਹਮਣੇ ਸਰਹਿੰਦ ਗੋਬਿੰਦਗੜ੍ਹ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਨਾਕਾਬੰਦੀ ਦੌਰਾਨ ਸਰਹਿੰਦ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਟੀ.ਵੀ.ਐੱਸ ਜੂਪੀਟਰ ਸਕੂਟਰੀ ਆ ਰਹੀ ਸੀ
ਜਿਸ ’ਤੇ ਇੱਕ ਮੋਨਾ ਕਲੀਨ ਸੇਵ ਵਿਅਕਤੀ ਅਤੇ ਇੱਕ ਸਰਦਾਰ ਵਿਅਕਤੀ ਸਵਾਰ ਸਨ, ਜਿਨ੍ਹਾ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਅਤੇ ਇਸ ਸਬੰਧੀ ਇਤਲਾਹ ਮੰਡੀ ਗੋਬਿੰਦਗੜ੍ਹ ਵਿਖੇ ਦਿੱਤੀ ਗਈ। ਇਸ ’ਤੇ ਅਜਮੇਰ ਸਿੰਘ ਥਾਣਾ ਮੰਡੀਗੋਬਿੰਦਗੜ੍ਹ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਸੁਖਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਰਕਲ ਅਮਲੋਹ ਦੀ ਹਾਜ਼ਰੀ ਵਿੱਚ ਗੁਰਮੇਲ ਸਿੰਘ ਅਤੇ ਪੁਸ਼ਪਿੰਦਰ ਕੁਮਾਰ ਦੇ ਕਬਜੇ ਵਿਚਲੇ ਕਾਲੇ ਰੰਗ ਦੇ ਬੈਗ ਵਿੱਚੋਂ 6 ਕਿੱਲੋਗਰਾਮ ਅਫ਼ੀਮ ਦੀ ਬਰਾਮਦਗੀ ਕੀਤੀ ਗਈ। ਮੁਲਜਮਾਂ ਖਿਲਾਫ਼ ਐਨਡੀਪੀਐੱੱਸ ਤਹਿਤ ਮੰਡੀਗੋਬਿੰਦਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਮੁਲਜਮਾਂ ਗੁਰਮੇਲ ਸਿੰਘ ਅਤੇ ਪੁਸ਼ਪਿੰਦਰ ਕੁਮਾਰ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਹਨਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.