ਜ਼ਹਿਰ ਹੁੰਦੀ ਜਾ ਰਹੀ ਖੇਤੀ

Farming

ਪੰਜਾਬ ਸਰਕਾਰ ਨੇ ਬਾਸਪਤੀ ਝੋਨੇ ’ਤੇ 10 ਤਰ੍ਹਾਂ ਦੀਆਂ ਕੀੜੇਮਾਰ ਦਵਾਈਆਂ ਦੇ ਛਿੜਕਾਅ ’ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੂੰ ਇਹ ਫੈਸਲਾ ਕੌਮਾਂਤਰੀ ਪੱਧਰ ’ਤੇ ਪੰਜਾਬ ਦੀ ਬਾਸਮਤੀ ਦੀ ਖਰੀਦ ’ਚ ਦਿੱਕਤ ਆਉਣ ਕਾਰਨ ਲੈਣਾ ਪਿਆ ਹੈ। ਪੰਜਾਬ ਦੀ ਬਾਸਮਤੀ ’ਚ ਜ਼ਹਿਰਾਂ ਦੀ ਮਾਤਰਾ ਤੈਅ ਮਾਪਦੰਡਾਂ ਤੋਂ ਵੱਧ ਹੈ। ਇਸ ਹਿਸਾਬ ਨਾਲ ਵੇਖਿਆ ਜਾਵੇ ਤਾਂ ਪੰਜਾਬ ਦੇ ਲੋਕ ਕਿੰਨਾ ਕੁ ਜ਼ਹਿਰ ਖਾ ਰਹੇ ਹਨ ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਰਿਹਾ। ਪਿਛਲੇ ਸਾਲ ਵੀ ਸੂਬਾ ਸਰਕਾਰ ਨੂੰ ਕੁਝ ਇਨਸੈਕਟੀਸਾਈਡ ’ਤੇ ਰੋਕ ਲਾਉਣੀ ਪਈ ਸੀ। ਇਸ ਵਾਰ ਮੂੰਗੀ ਨੂੰ ਵੀ ਖੜ੍ਹੀ ਫਸਲ ਨੂੰ ਸੁਕਾਉਣ ਲਈ ਕਿਸਾਨਾਂ ਵੱਲੋਂ ਇੱਕ ਅਤਿ ਜ਼ਹਿਰੀਲੀ ਕੀੜੇਮਾਰ ਦਵਾਈ ਦਾ ਛਿੜਕਾਅ ਕੀਤੇ ਜਾਣ ਦੀਆਂ ਰਿਪੋਰਟਾਂ ਆਈਆਂ ਸਨ। (Farming)

ਸਿਹਤ ਮਾਹਿਰ ਇਸ ਸਬੰਧੀ ਪਹਿਲਾਂ ਹੀ ਬੜੀ ਚਿੰਤਾ ਜ਼ਹਿਰ ਕਰ ਚੁੱਕੇ ਹਨ ਕਿ ਖਤਰਨਾਕ ਕੀੜੇਮਾਰ ਦਵਾਈਆਂ ਦੀ ਅੰਨ੍ਹੇਵਾਹ ਹੋ ਰਹੀ ਵਰਤੋਂ ਕੈਂਸਰ ਤੇ ਹੋਰ ਬਿਮਾਰੀਆਂ ਨੂੰ ਜਨਮ ਦੇ ਰਹੀ ਹੈ। ਯੂਰਪੀ ਮੁਲਕ ਖਾਣ-ਪੀਣ ਬਾਰੇ ਜਾਗਰੂਕ ਹੋ ਰਹੇ ਹਨ ਪਰ ਇੱਧਰ ਸਾਡੇ ਆਪਣੇ ਮੁਲਕ ’ਚ ਲੋਕਾਂ ਨੂੰ ਜੋ ਮਿਲਦਾ ਹੈ ਖਾ ਰਹੇ ਹਨ। ਕਿਸਾਨਾਂ ਨੂੰ ਹੁਣ ਘੱਟੋ-ਘੱਟ ਇਸ ਗੱਲ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਅਤਿ ਜ਼ਹਿਰੀਲੀਆਂ ਖੇਤੀ ਜਿਣਸਾਂ ਪੈਦਾ ਕਰਕੇ ਅਸੀਂ ਕੌਮਾਂਤਰੀ ਮੰਡੀ ’ਚ ਤਾਂ ਮਾਰ ਹੀ ਖਾਵਾਂਗੇ।

ਸਾਨੂੰ ਵੱਧ ਰੇਟਾਂ ਅਤੇ ਚੰਗੀ ਮੰਗ ਲਈ ਕੀਟਨਾਸ਼ਕਾਂ ਦੀ ਮਾਤਰਾ ਘਟਾਉਣੀ ਪਵੇਗੀ। ਅੱਜ ਮੱਧ ਪ੍ਰਦੇਸ਼ ਦੀ ਕਣਕ ਦੇ ਚਰਚੇ ਪੰਜਾਬ-ਹਰਿਆਣਾ ਦੀਆਂ ਆਟਾ ਚੱਕੀਆਂ ’ਤੇ ਸੁਣਨ ਨੂੰ ਮਿਲ ਜਾਂਦੇ ਹਨ। ਲੋਕ ਐਮਪੀ ਦੀ ਕਣਕ ਦੀ ਮੰਗ ਕਰਦੇ, ਕਣਕ ਪਿਸਵਾਉਂਦੇ ਵੇਖੇ-ਸੁਣੇ ਜਾਂਦੇ ਹਨ। ਅਸਲ ’ਚ ਜ਼ਰੂਰਤ ਹੈ ਪੰਜਾਬ ਸਮੇਤ ਪੂਰੇ ਭਾਰਤੀ ਉਤਪਾਦਾਂ ਦੀ ਕੌਮਾਂਤਰੀ ਮੰਡੀ ’ਚ ਪਛਾਣ ਬਣਾਉਣ ਦੀ। ਨਾਮੀ ਕੰਪਨੀਆਂ ਆਪਣਾ ਬਰਾਂਡ ਕਾਇਮ ਕਰਕੇ ਮਹਿੰਗੇ ਰੇਟਾਂ ’ਤੇ ਵੇਚ ਰਹੀਆਂ ਹਨ।

ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵੀ ਵਿਕ ਰਿਹਾ ਗਾਂ ਦਾ ਘਿਓ | Farming

ਉਂਜ ਬਹੁਤੀ ਦੂਰ ਜਾਣ ਦੀ ਲੋੜ ਨਹੀਂ ਪੰਜਾਬ, ਹਰਿਆਣਾ, ਰਾਜਸਥਾਨ ’ਚ ਬਜ਼ਾਰੀ ਦੇਸੀ ਘਿਓ ਚਾਰ-ਪੰਜ ਸੌ ਰੁਪਏ ਪ੍ਰਤੀ ਕਿਲੋ ਮਿਲ ਜਾਂਦਾ ਹੈ। ਪਰ ਇਨ੍ਹਾਂ ਰਾਜਾਂ ’ਚ ਹੀ ਘਰ ਬਣਾਇਆ ਘਿਓ ਜਾਂ ਗਾਂ ਦਾ ਘਿਓ ਸ਼ੁੱਧ ਹੋਣ ਕਾਰਨ ਇੱਕ ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵੀ ਵਿਕ ਰਿਹਾ ਹੈ। ਮੰਗ ਹੈ, ਪਰ ਸਪਲਾਈ ਨਹੀਂ ਪੂਰੀ ਹੋ ਰਹੀ। ਪੰਜਾਬ ਦੇ ਕਿਸਾਨਾਂ ਨੂੰ ਕਰਾਂਤੀ ਲਿਆਉਣ ਦੀ ਜ਼ਰੂਰਤ ਹੈ। ਹੁਣ ਸਿਰਫ ਕਣਕ, ਝੋਨੇ ਦਾ ਝਾੜ ਵਧਾਉਣ ’ਤੇ ਜ਼ੋਰ ਦੇਣ ਦੀ ਬਜਾਇ ਫਸਲਾਂ ਦੀ ਗੁਣਵੱਤਾ ਵਧਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਸਰਕਾਰਾਂ ਵੀ ਕਿਸਾਨਾਂ ਨੂੰ ਫਸਲਾਂ ਦੇ ਮੰਡੀਕਰਨ ਸਬੰਧੀ ਜਾਗਰੂਕ ਕਰਨ।

ਇਹ ਵੀ ਪੜ੍ਹੋ : ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਘਟਿਆ ਐੱਲਪੀਜੀ ਸਿਲੰਡਰ

ਜਦੋਂ ਕਿਸਾਨਾਂ ਨੂੰ ਚੰਗਾ ਭਾਅ ਮਿਲੇਗਾ ਤਾਂ ਉਹ ਘੱਟ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨਗੇ। ਅਸਲ ’ਚ ਖੇਤੀ ਨੂੰ ਗਿਆਨ-ਵਿਗਿਆਨ ਦੀ ਪਟੜੀ ’ਤੇ ਲਿਆਉਣ, ਬਦਲੇ ਰਹੇ ਹਾਲਾਤਾਂ ਤੇ ਨਵੇਂ ਮੌਕਿਆਂ ਦੀ ਹਾਣੀ ਬਣਾਉਣ ਦੀ ਜ਼ਰੂਰਤ ਹੈ। ਚੰਦ ਕੁ ਕਿਸਾਨ ਇਸ ਗੱਲ ਨੂੰ ਸਮਝ ਕੇ ਫਾਇਦਾ ਲੈ ਰਹੇ ਹਨ। ਸਰਕਾਰਾਂ ਇਸ ਦਿਸ਼ਾ ’ਚ ਠੋਸ ਕਦਮ ਚੁੱਕਣ ਤਾਂ ਕਿ ਚੰਗੀ ਗੁਣਵੱਤਾ ਵਾਲੀਆਂ ਫਸਲਾਂ ਦੀ ਖੇਤੀ ਇੱਕ ਲਹਿਰ ਬਣ ਸਕੇ।