ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਝੋਨੇ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਦੇਣ ਦੇ ਦਾਅਵਿਆਂ ਦੀ ਨਿਕਲੀ ਫੂਕ

Power Cuts
ਫਰੀਦਕੋਟ : ਬਿਜਲੀ ਸਪਲਾਈ ਨਾ ਦੇਣ ਦੇ ਰੋਸ ਵਜੋਂ ਨਾਅਰੇਬਾਜ਼ੀ ਕਰਦੇ ਕਿਸਾਨ।

ਪਾਵਰ ਕੱਟ ਦੇ ਨਾਂਂਅ ’ਤੇ ਲੱਗਦੇ ਘੰਟਿਆਂ ਵਧੀ ਬਿਜਲੀ ਦੇ ਕੱਟਾਂ ਨੇ ਕਿਸਾਨਾਂ ਨੂੰ ਚੰਬਿਆ

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਇੱਕ ਵੱਲੋਂ ਜ਼ਿਲਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆ ਦੀ ਅਗਵਾਈ ਵਿੱਚ ਐਸ.ਸੀ ਫਰੀਦਕੋਟ ਦੇ ਦਫਤਰ ਅੱਗੇ ਕਿਸਾਨਾਂ ਨੂੰ ਉਹਨਾਂ ਦਾ ਝੋਨਾ ਪਾਲਣ ਲਈ ਪੂਰੀ ਬਿਜਲੀ ਸਪਲਾਈ ਨਾ ਦੇਣ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ। Power Cuts

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੰਦਰਜੀਤ ਸਿੰਘ ਘਣੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਵਾਰ ਵਾਰ ਲਗਾਏ ਜਾਂਦੇ ਪਾਵਰ ਕੱਟਾਂ ਕਰਕੇ ਮੋਟਰਾਂ ਉੱਪਰ ਬਿਜਲੀ ਦੋ ਤੋਂ ਤਿੰਨ ਘੰਟੇ ਹੀ ਆ ਰਹੀ ਹੈ ਜਿਸ ਕਾਰਨ ਪਹਿਲਾਂ ਹੀ ਆਰਥਿਕ ਤੌਰ ’ਤੇ ਟੁੱਟ ਚੁੱਕੇ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜਰਨੇਟਰ ਰਾਹੀਂ ਝੋਨੇ ਨੂੰ ਪਾਣੀ ਲਗਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। Power Cuts

ਰਜਵਾਹਿਆਂ ਵਿੱਚ 365 ਦਿਨ ਪਾਣੀ ਛੱਡਿਆ ਜਾਵੇ (Power Cuts)

ਜਦੋਂ ਕਿ ਝੋਨੇ ਦੀ ਲਵਾਈ ਹਾਲੇ ਬਾਕੀ ਹੈ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਆਪਣੇ ਕੀਤੇ ਗਏ ਵਾਅਦੇ ਮੁਤਾਬਕ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣ ਜਿਸ ਸਬੰਧੀ ਉਨਾਂ ਵੱਲੋਂ ਐਸ.ਸੀ ਫਰੀਦਕੋਟ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਮੰਗ ਪੱਤਰ ਦਿੱਤਾ ਗਿਆ। ਉਹਨਾਂ ਅੱਗੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਕੁੱਲ ਵਾਹੀਯੋਗ ਰਕਵੇ ਵਿੱਚ ਨਹਿਰੀ ਪਾਣੀ ਨੂੰ ਪਹੁੰਚਦਾ ਕਰੇ ਅਤੇ ਖੇਤਾਂ ਨੂੰ ਲੱਗਦੇ ਰਜਵਾਹਿਆਂ ਵਿੱਚ 365 ਦਿਨ ਹੀ ਪਾਣੀ ਛੱਡਿਆ ਜਾਵੇ ਜਿਸ ਨਾਲ ਕਿਸਾਨ ਆਪਣੀ ਫਸਲ ਨੂੰ ਸਾਰਾ ਸਾਲ ਹੀ ਨਹਿਰੀ ਪਾਣੀ ਲਗਾ ਸਕਣ ਅਤੇ ਕਿਸਾਨਾਂ ਨੂੰ ਧਰਤੀ ਹੇਠਲਾ ਪਾਣੀ ਕੱਢਣ ਲਈ ਮਜਬੂਰ ਨਾ ਹੋਣਾ ਪਵੇ।

Power Cuts
ਫਰੀਦਕੋਟ : ਬਿਜਲੀ ਸਪਲਾਈ ਨਾ ਦੇਣ ਦੇ ਰੋਸ ਵਜੋਂ ਨਾਅਰੇਬਾਜ਼ੀ ਕਰਦੇ ਕਿਸਾਨ।

ਇਹ ਵੀ ਪੜ੍ਹੋ: ਪੰਜਾਬ ’ਚ ਹੋਰ ਵਧੇਗੀ ਗਰਮੀ, ਜਾਣੋ ਕਦੋਂ ਪਵੇਗਾ ਮੀਂਹ

ਇੰਦਰਜੀਤ ਸਿੰਘ ਘਣੀਆ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਪੰਜਾਬ ਦੇ ਪਾਣੀ ਬਚਾਉਣ ਪ੍ਰਤੀ ਅਤੇ ਧਰਤੀ ਹੇਠਲੇ ਪਾਣੀ ਦਾ ਲੈਵਲ ਉੱਪਰ ਚੁੱਕਣ ਪ੍ਰਤੀ ਸੁਹਿਰਦ ਹੈ ਤਾਂ ਰਾਜਸਥਾਨ ਦੀ ਤਰਜ ਉੱਪਰ ਪੰਜਾਬ ਅੰਦਰ ਵੀ ਕਿਸਾਨਾਂ ਨੂੰ ਸਬਸਿਡੀ ਮੁਹੱਈਆ ਕਰਵਾ ਕੇ ਡਿੱਗੀਆਂ ਬਣਾਈਆਂ ਜਾਣ ਅਤੇ ਪੰਜਾਬ ਅੰਦਰ ਵਗਦੇ ਹਰ ਇੱਕ ਰਜਵਾਹੇ ਦੇ ਮੋਗੇ ਕੋਲ ਵਾਟਰ ਰਿਚਾਰਜ ਸਿਸਟਮ ਲਗਾਇਆ ਜਾਵੇ ਤਾਂ ਜੋ ਕਿਸਾਨ ਪਾਣੀ ਵਾਧੂ ਹੋਣ ਦੀ ਸੂਰਤ ਵਿੱਚ ਉਸ ਰਿਚਾਰਜ ਸਿਸਟਮ ਦੀ ਤਰਫ ਸੂਏ ਦੇ ਪਾਣੀ ਨੂੰ ਮੋੜ ਸਕਣ ਅਤੇ ਧਰਤੀ ਹੇਠਲੇ ਪਾਣੀ ਦਾ ਲੈਵਲ ਉੱਪਰ ਉੱਠ ਸਕੇ।

ਇਸ ਮੌਕੇ ਉਨ੍ਹਾਂ ਨਾਲ:ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਤੇਜਾ ਸਿੰਘ ਪੱਕਾ ਬਲਾਕ ਫਰੀਦਕੋਟ,ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ, ਨਿਰਮਲ ਸਿੰਘ ਪ੍ਰਧਾਨ ਬਲਾਕ ਕੋਟਕਪੂਰਾ ਸੁਖਜੀਵਨ ਸਿੰਘ ਢਿੱਲਵਾਂ,ਰਮਨਦੀਪ ਗਿੱਲ ਮੰਡ ਵਾਲਾਂ, ਗੁਰਮੀਤ ਸਿੰਘ ਬੀੜ ਭੋਲੂ ਵਾਲਾਂ ਆਦਿ ਆਗੂ ਹਾਜ਼ਰ ਸਨ।