ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home Breaking News ਜੰਗ ਪਾਣੀਆਂ ਦੀ...

    ਜੰਗ ਪਾਣੀਆਂ ਦੀ ਮੁੱਦਕੀ ਮੋਰਚੇ ਤੇ ਘੱਲ ਖੁਰਦ ਵਿਖੇ ਹੋਇਆ ਕਿਸਾਨਾਂ ਦਾ ਭਾਰੀ ਇਕੱਠ

    Tractor March

    ਜੰਗ ਪਾਣੀਆਂ ਦੀ ਮੁੱਦਕੀ ਮੋਰਚੇ ਤੇ ਘੱਲ ਖੁਰਦ ਵਿਖੇ ਹੋਇਆ ਕਿਸਾਨਾਂ ਦਾ ਭਾਰੀ ਇਕੱਠ

    (ਬਸੰਤ ਸਿੰਘ ਬਰਾੜ) ਤਲਵੰਡੀ ਭਾਈ । ਘੱਲ ਖੁਰਦ ਜੌੜੀਆ ਨਹਿਰਾਂ ਤੇ 15 ਮਾਰਚ ਮਾਰਚ ਤੋਂ ਮਿਸ਼ਨ ਸਤਲੁਜ ਦੇ ਨਾਂਅ ’ਤੇ ਸੁਰੂ ਹੋਈ ਜੰਗ ਪਾਣੀਆਂ ਦੀ ( ਮੁੱਦਕੀ ਮੋਰਚਾ ) ਲਗਾਤਾਰ ਜਾਰੀ ਹੈ। ਜਿਕਰਯੋਗ ਹੈ ਕਿ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਪੰਜਾਬ ਦੇ ਪਾਣੀ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ। ਜਿਸ ਸਬੰਧ ਵਿੱਚ ਅੱਜ ਇਲਾਕੇ ਦੇ ਪਿੰਡਾ ਦੇ ਲੋਕਾਂ ਤੇ ਵੱਖ-ਵੱਖ ਕਿਸਾਨ ਯੂਨੀਅਨ ਆਗੂਆਂ ਨੇ ਇਕੱਠੇ ਹੋ ਕੇ ਟਰੈਕਟਰ ਮਾਰਚ ਕੱਢਿਆ ਤੇ ਘੱਲ ਖੁਰਦ ਜੋੜੀਆ ਨਹਿਰਾ ਨੈਸ਼ਨਲ ਹਾਈਵੇ 5 ਤੇ ਕੈਚੀਆ ਵਾਲੇ ਪੁੱਲ ਤੇ ਪਿਛਲੇ 20 ਦਿਨਾਂ ਤੋਂ ਚੱਲ  ਰਹੇ ਮੋਰਚੇ ’ਤੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। (Tractor March)

    ਨਹਿਰਾਂ ਦੇ ਕੰਕਰੀਟਕਰਨ ਦੇ ਕੰਮ ਨੂੰ ਤੁਰੰਤ ਰੋਕੇ ਜਾਣ ਦੀ ਮੰਗ

    ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਹਿਰਾਂ ਦੇ ਕਿਨਾਰਿਆਂ ਤੇ ਤੱਲ ਨੂੰ ਕੰਕਰੀਟ ਨਾਲ ਪੱਕਾ ਕਰਨ ਦੇ ਨੁਕਸਾਨ ਬਾਰੇ ਕਿਹਾ ਕਿ ਇਸ ਨਾਲ ਪਾਣੀ ਦਾ ਸਿੰਮਣਾ ਬੰਦ ਹੋ ਜਾਵੇਗਾ । ਜਿਸ ਨਾਲ ਨਹਿਰਾਂ ਦੀ 169 ਕਿਲੋਮੀਟਰ ਦੀ ਲੰਬਾਈ ਦੇ ਨਾਲ ਲੱਗਦੇ ਪਿੰਡਾਂ ਦੇ ਪਾਣੀ ਦਾ ਪੱਧਰ ਬਹੁਤ ਡੂੰਘ ਹੋ ਜਾਵੇਗਾ। ਉਨ੍ਹਾ ਕੇਂਦਰ ਅਤੇ ਰਾਜਸਥਾਨ ਸਰਕਾਰ ਦੀ ਸਾਜਿਸ਼ ਦਾ ਪਰਦਾਫਾਸ਼ ਕਰਦੇ ਹੋਏ ਕਿਹਾ ਕਿ ਇਹ ਕੰਕਰੀਟਕਰਨ ਦੇ ਬਹਾਨੇ ਰਾਜਸਥਾਨ ਕਨਾਲ ਰੀਡਿਜਾਇਨ ਕਰ ਰਹੇ ਹਨ ਤਾਂ ਜੋ ਪਾਣੀ 12000 ਕਿਊਸਿਕ ਦੀ ਜਗ੍ਹਾ 18500 ਕਿਊਸਿਕ ਪਾਣੀ ਲਿਜਾਇਆ ਜਾ ਸਕੇ। ਇਸ ਪਾਣੀ ਦੀ ਲੁੱਟ ਨੂੰ ਬਚਾਉਣ ਲਈ ਇਲਾਕੇ ਦੇ ਲੋਕਾਂ, ਕਿਸ਼ਾਨ ਯੂਨੀਅਨਾਂ ਤੇ ਉੱਘੀਆ ਸਖਸੀਅਤਾਂ, ਵਿਦਵਾਨਾਂ ਦੇ ਭਾਰੀ ਇਕੱਠ ਨੇ ਸਰਕਾਰਾਂ ਨੂੰ ਚਤਾਵਨੀ ਦਿੰਦਿਆਂ ਕਿਹਾ ਹੈ ਕਿ ਨਹਿਰਾਂ ਦੇ ਕੰਕਰੀਟਕਰਨ ਦੇ ਕੰਮ ਨੂੰ ਤੁਰੰਤ ਰੋਕਿਆ ਜਾਵੇ ਨਹੀਂ ਤਾ ਇਸ ਦੇ ਗੰਭੀਰ ਸਿੱਟੇ ਨਿਕਲਣਗੇ। (Tractor March)

    ਇਹ ਵੀ ਪੜ੍ਹੋ : ਸਾਬਕਾ ਏਡੀਜੀਪੀ ਚੰਦਰ ਦੇ ਫਾਰਮ ਹਾਊਸ ’ਤੇ ਵਿਜੀਲੈਂਸ ਦੀ ਛਾਪੇਮਾਰੀ

    ਇਸ ਭਾਰੀ ਇਕੱਠ ਦੌਰਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਰੋਜ਼ਾਨਾ ਦੀ ਤਰ੍ਹਾਂ ਫਰੀ ਮੈਡੀਕਲ ਕੈਂਪ ਦੌਰਾਨ ਜ਼ਰੂਰਤਮੰਦ ਧਰਨਾਕਾਰੀਆ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਰਾਕੇਸ਼ ਕੁਮਾਰ ਮਹਿਤਾ ਸੁਲਹਾਣੀ, ਡਾ ਚਮਕੌਰ ਸਿੰਘ ਪਤਲੀ ਡਾ ਹਰਪ੍ਰੀਤ ਸਿੰਘ ਹਰਾਜ, ਡਾ ਭੋਲਾ ਫਿੱਡੇ ,ਡਾ ਜਗਸੀਰ ਸਿੰਘ ਭਾਗਥਲਾ, ਡਾ ਜਸਵਿੰਦਰ ਸਿੰਘ ਮੁੱਦਕੀ, ਡਾ ਜਗਜੀਤ ਸਿੰਘ ਮੁੱਦਕੀ, ਡਾ ਰਾਜਿੰਦਰ ਸਿੰਘ ਢਿੱਲੋ, ਡਾ ਬੰਟੀ, ਡਾ ਮਨਪ੍ਰੀਤ ਸਿੰਘ, ਡਾ ਕੁਲਵਿੰਦਰ ਸਿੰਘ ਖਵਾਜਾ ਖੜਕ ਆਦਿ ਮੌਜੂਦ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here