ਬਟਾਲਾ ’ਚ ਰੇਲਵੇ ਟਰੈਕ ’ਤੇ ਕਿਸਾਨਾਂ ਦਾ ਧਰਨਾ ਖਤਮ 

Farmers Strike

ਪ੍ਰਸ਼ਾਸਨ ਨਾਲ ਬਣੀ ਸਹਿਮਤੀ

(ਰਾਜਨ ਮਾਨ) ਅੰਮ੍ਰਿਤਸਰ। ਬਟਾਲਾ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਵੱਲੋਂ ਲਾਇਆ ਧਰਨਾ ਖਤਮ ਹੋ ਗਿਆ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਲਈ ਐਕੁਆਇਰ ਹੋਣ ਜਾ ਰਹੀਆਂ ਜ਼ਮੀਨਾਂ ਦੇ ਵਾਜ਼ਿਬ ਮੁਆਵਜੇ ਅਤੇ ਹੋਰ ਮਸਲਿਆਂ ਸਬੰਧੀ ਨੂੰ ਲੈ ਕੇ ਬਟਾਲਾ ਰੇਲਵੇ ਸਟੇਸ਼ਨ ਤੇ ਬੀਤੇ ਦਿਨ ਅਣਮਿਥੇ ਸਮੇ ਲਈ ਰੇਲ ਰੋਕੋ ਧਰਨਾ (Farmers Strike ) ਸ਼ੁਰੂ ਕੀਤਾ ਸੀ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਹੀ ਸੀ। ਅੱਜ ਕਿਸਾਨਾਂ ਦੀ ਪ੍ਰਸ਼ਾਸ਼ਨ ਨਾਲ ਮੀਟਿੰਗ ਹੋਈ। ਮੀਟਿੰਗ ’ਚ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਨਾਂ ਦੀ ਮੰਗਾਂ ’ਤੇ ਅਮਲ ਕੀਤਾ ਜਾਵੇਗਾ। ਇਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ।

ਕੀ ਹਨ ਕਿਸਾਨਾਂ ਦੀਆਂ ਮੰਗਾਂ

ਫਸਲ ਦੇ 100% ਨੁਕਸਾਨ ਤੇ 50 ਹਾਜ਼ਰ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ

Farmers Demonstration

ਉਹਨਾਂ ਕਿਹਾ ਕਿ ਪਿਛਲੇ ਦਿਨੀ ਹੋਈ ਗੜੇਮਾਰੀ ਅਤੇ ਤਾਜ਼ੀ ਬਰਸਾਤ ਕਾਰਨ ਹੋਏ ਨੁਕਸਾਨ ਦੇ ਮੁਆਵਜੇ ਲਈ ਸਰਕਾਰ ਦੇ ਦਾਹਵੇ ਖੋਖਲੇ ਸਾਬਿਤ ਹੋ ਰਹੇ ਹਨ ਉਹਨਾਂ ਕਿਹਾ ਕਿ ਫਸਲ ਦੇ 100% ਨੁਕਸਾਨ ਤੇ 50 ਹਾਜ਼ਰ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ, ਮਜਦੂਰ ਨੂੰ ਮਿਹਨਤਾਨੇ ਦਾ 50% ਦਿੱਤਾ ਜਾਵੇ, ਮੰਡੀਆਂ ਵਿਚ ਖਰੀਦ ਤੇ ਬਦਰੰਗੇ ਅਤੇ ਨਮੀ ਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਨੈਸ਼ਨਲ ਹਾਈਵੇ ਅਥਾਰਟੀ ਭਾਰਤ, ਖੰਡ ਮਿੱਲਾਂ ਅਤੇ ਕੇਨ ਕਮਿਸ਼ਨ ਸੁਹਿਰਦਤਾ ਨਾਲ ਇਸ ਮਸਲੇ ਨੂੰ ਆਪਣੇ ਹੱਥ ਵਿਚ ਲੈ ਕੇ ਹਮਦਰਦੀ ਪੂਰਵਕ ਨਿਬੇੜਾ ਕਰਨ ਤਾਂ ਇਹ ਰੇਲ ਰੋਕੋ ਅੰਦੋਲਨ ਰੋਕਿਆ ਜਾ ਸਕਦਾ ਸੀ ਪਰ ਅੱਜ ਤੱਕ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਤੇ ਮੀਟਿੰਗਾਂ ਕੇਵਲ ਡੰਗ ਟਪਾਊ ਹੀ ਸਾਬਿਤ ਹੋਈਆਂ ਹਨ।

ਖੇਤੀਬੜੀ ਵਾਲੀ ਜ਼ਮੀਨ ਦਾ ਮੁਆਵਜ਼ਾ ਇੱਕਸਾਰ ਕੀਤਾ ਜਾਵੇ (Farmers Strike )

ਜੋ ਮੁਆਵਜ਼ਾ ਐੱਸ ਡੀ ਐੱਮ ਜਾ ਮੌਕੇ ਦੀ ਅਥਾਰਟੀ ਦੁਆਰਾ ਅਵਾਰਡ ਦੇ ਰੂਪ ਵਿਚ ਜਾਰੀ ਕੀਤਾ ਗਿਆ ਹੈ, ਉਹ ਇਕਸਾਰ ਨਹੀਂ ਹੈ, ਖੇਤੀਬੜੀ ਵਾਲੀ ਜਮੀਨ ਦਾ ਮੁਆਵਜਾ ਇੱਕਸਾਰ ਕੀਤਾ ਜਾਵੇ। ਜਥੇਬੰਦੀ ਦੀ ਮੰਗ ਹੈ ਕਿ ਤਕਸੀਮ ਨਾ ਹੋਈ ਹੋਣ ਦੀ ਸੂਰਤ ਵਿਚ ਜ਼ਮੀਨ ਮਾਲਕ ਕਿਸਾਨ ਨਾਲ ਇਨਸਾਫ ਕਰਦਿਆਂ ਕਬਜ਼ਾਕਾਰ ਧਿਰ ਨੂੰ ਹੀ ਯੋਗ ਮੁਆਵਜ਼ਾ ਦੇ ਕੇ ਜਮੀਨ ਐਕੁਆਇਰ ਕੀਤੀ ਜਾਵੇ।

Farmers Demonstration

ਮੁਆਵਜਾ ਜਾਰੀ ਹੋਣ ਤੋਂ ਪਹਿਲਾ, ਪੰਜਾਬ ਸਰਕਾਰ ਦੇ ਨਿਰਦੇਸ਼ਾ ਤੇ, ਜ਼ਿਲ੍ਹਾ ਪ੍ਰਸ਼ਾਸ਼ਨ ਕਿਸਾਨਾਂ ਦੀ ਜ਼ਮੀਨ ’ਤੇ ਜਬਰੀ ਕਬਜ਼ਾ ਲੈਣ ਨਾ ਆਵੇ, ਜੇਕਰ ਅਜਿਹਾ ਹੁੰਦਾ ਹੈ ਤਾਂ ਸਮਝਿਆ ਜਾਵੇਗਾ ਕਿ ਸਰਕਾਰ ਜਬਰੀ ਕਿਸਾਨਾਂ ਨੂੰ ਉਜਾੜਨਾ ਚਾਹੁੰਦੀ ਹੈ। ਹਾਈਵੇ ਦੇ ਆਰਪਾਰ ਬਚੀਆਂ ਜਮੀਨਾਂ ਦੇ ਪਾਣੀ ਦਾ ਪ੍ਰਬੰਧ, ਅਨਾਜ਼ ਦੀ ਵਾਢੀ, ਢੋਆ-ਢੁਆਈ ਲਈ ਟ੍ਰੈਕਟਰ ਆਦਿ ਸਾਧਨ ਤੇ ਮਸ਼ੀਨਾਂ ਦੇ ਆਉਣ ਜਾਣ ਦਾ ਪ੍ਰਬੰਧ ਕੀਤਾ ਜਾਵੇ। ਪਿੰਡ ਬੱਲੜਵਾਲ ਵਿਖੇ ਬਿਆਸ ਦਰਿਆ ਤੇ ਬਣਨ ਵਾਲੇ ਪੁਲ ਤੇ ਆਮ ਪਿੰਡ ਵਾਸੀਆਂ ਨੂੰ ਆਉਣ ਜਾਣ ਦੀ ਖੁੱਲ੍ਹ ਦਿੱਤੀ ਜਾਵੇ।

ਪੰਜਗਰਾਈਆਂ ਪੋਲਟਰੀ ਫਾਰਮ ਦੇ ਪ੍ਰਦੂਸ਼ਣ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ

ਐਕਸਪ੍ਰੈੱਸ ਰੋਡ ਜੋ ਕਿ ਧਰਾਤਲ ਤੋਂ ਉਚਾ ਬਣਾਇਆ ਜਾ ਰਿਹਾ ਹੈ ਨਾਲ ਬਰਸਾਤੀ ਪਾਣੀ ਦੇ ਨਿਕਾਸ ਵਿਚ ਅੜਚਨ ਪਵੇਗੀ, ਸੋ ਪਾਣੀ ਦੇ ਆਰਪਾਰ ਹੋਣ ਲਈ ਡ੍ਰੇਨ ਸਹੂਲਤ ਦਿਤੀ ਜਾਵੇ , ਪੰਜਗਰਾਈਆਂ ਪੋਲਟਰੀ ਫਾਰਮ ਦੇ ਪ੍ਰਦੂਸ਼ਣ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਦਿੱਲੀ ਮੋਰਚੇ ਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਅਤੇ ਪਿੰਡ ਲਾਧੂਭਾਣਾ ਦੇ ਕਿਸਾਨ ਰਤਨ ਸਿੰਘ ਜਿਲ੍ਹਾ ਗੁਰਦਾਸਪੁਰ ਅਤੇ ਹਰਪਾਲ ਸਿੰਘ ਵਾਸੀ ਪਿੰਡ ਯਾਦਪੁਰ ਦਾ ਰਹਿੰਦਾ 10 ਲੱਖ ਦਾ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇ। Farmers Strike

ਪੂਰੇ ਪੰਜਾਬ ਨਾਲ ਸਬੰਧਿਤ ਸਰਕਾਰੀ ਤੇ ਗੈਰ ਸਰਕਾਰੀ ਖੰਡ ਮਿੱਲਾਂ ਦਾ ਬਕਾਇਆ ਜਾਰੀ ਕੀਤਾ ਜਾਵੇ। ਗੰਨੇ ਦਾ ਰੇਟ 380 ਰੁਪਏ ਨਾਲ ਦਿੱਤਾ ਜਾਵੇ ਅਤੇ ਅੱਗੇ ਤੋਂ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਪਾਣੀ ਖਰਾਬ ਕਰ ਰਹੀਆਂ ਜ਼ੀਰਾ ਸ਼ਰਾਬ ਫੈਕਟਰੀ ਅਤੇ ਹੋਰ ਫੈਕਟਰੀਆਂ ਖਿਲਾਫ ਨਿਰਣਾਇਕ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੁਰਪ੍ਰੀਤ ਸਿੰਘ ਖਾਨਪੁਰ, ਝਿਲਮਿਲ ਸਿੰਘ ਬੱਜੂਮਾਨ, ਹਰਦੀਪ ਸਿੰਘ, ਹਰਭਜਨ ਸਿੰਘ ਵੈਰੋਨੰਗਲ, ਗੁਰਜੀਤ ਸਿੰਘ, ਪਰਮਿੰਦਰ ਸਿੰਘ, ਰਾਸ਼ਪਾਲ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ, ਗੁਰਮੁਖ ਸਿੰਘ, ਜਸਬੀਰ ਸਿੰਘ, ਸੁਖਵਿੰਦਰ ਸਿੰਘ, ਤਜਿੰਦਰ ਸਿੰਘ, ਅਨੂਪ ਸਿੰਘ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਮਜਦੂਰ ਅਤੇ ਬੀਬੀਆਂ ਹਾਜ਼ਿਰ ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।