ਸਾਡੇ ਨਾਲ ਸ਼ਾਮਲ

Follow us

24.9 C
Chandigarh
Wednesday, February 18, 2026
More
    Home Breaking News ਆੜ੍ਹਤੀਆਂ ਤੇ ਕ...

    ਆੜ੍ਹਤੀਆਂ ਤੇ ਕਿਸਾਨਾਂ ਵਲੋ ਅਣਮਿੱਥੇ ਸਮੇਂ ਲਈ ਫਿਰੋਜ਼ਪੁਰ -ਫਾਜ਼ਿਲਕਾ ਰੋਡ ‘ਤੇ ਲਾਇਆਂ ਧਰਨਾ

    ਆੜ੍ਹਤੀਆਂ ਤੇ ਕਿਸਾਨਾਂ ਵਲੋ ਅਣਮਿੱਥੇ ਸਮੇਂ ਲਈ ਫਿਰੋਜ਼ਪੁਰ -ਫਾਜ਼ਿਲਕਾ ਰੋਡ ‘ਤੇ ਲਾਇਆਂ ਧਰਨਾ

    ਗੁਰੂਹਰਸਹਾਏ (ਵਿਜੈ ਹਾਂਡਾ)। ਮੰਡੀ ਪੰਜੇ ਕੇ ਉਤਾੜ ਦੇ ਆੜ੍ਹਤੀਆਂ ਤੇ ਕਿਸਾਨਾਂ ਵਲੋ ਅਣਮਿੱਥੇ ਸਮੇਂ ਲਈ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਸਥਿਤ ਜੀਵਾ ਅਰਾਈ ਧਰਨਾ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਭੀਮ ਕੰਬੋਜ ਨੇ ਕਿਹਾ ਕਿ ਜਦੋ ਤੱਕ ਮੰਡੀ ਪੰਜੇ ਕੇ ਨੂੰ ਸਰਪਲੱਸ ਨਾ ਕੀਤਾ ਗਿਆ ਤਾਂ ਓਨੀ ਦੇਰ ਤੱਕ ਧਰਨਾ ਜਾਰੀ ਰਹੇਗਾ। ਉਹਨਾਂ ਕਿਹਾ ਕਿ ਕਿਸਾਨ ਮੰਡੀ ਵਿਚ ਪਿਛਲੇ ਕਈ ਦਿਨਾਂ ਤੋ ਰੁਲ ਰਹੇ ਹਨ ਪਰ ਪ੍ਰਸ਼ਾਸ਼ਨ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ I ਉਹਨਾਂ ਕਿਹਾ ਕਿ ਸਮੁੱਚੀ ਆੜ੍ਹਤੀਆਂ ਐਸੋਸੀਏਸ਼ਨ ਪਿਛਲੇ ਦਿਨੀਂ ਡੀਸੀ ਫਿਰੋਜ਼ਪੁਰ ਵਨੀਤ ਕੁਮਾਰ ਨੂੰ ਵੀ ਮਿਲੇ ਪਰ ਪ੍ਰਸ਼ਾਸ਼ਨ ਵਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ । ਉਹਨਾਂ ਕਿਹਾ ਕਿ ਉਹ ਲਿਖਤੀ ਰੂਪ ਵਿਚ ਵੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ