ਮੀਂਹ ਪੈਣ ਨਾਲ ਝੋਨੇ ਨੂੰ ਲੱਗੀਆਂ ਬਿਮਾਰੀਆਂ ਤੋਂ ਮਿਲਿਆ ਛੁਟਕਾਰਾ
- ਝੱਖੜ ਹਨੇਰੀ ਝੋਨੇ ਦੀ ਫਸਲ ਨੂੰ ਪਹੁਚਾਉਦੀ ਹੈ ਨੁਕਸਾਨ- ਡਾਕਟਰ ਗੁਰਨਾਮ ਸਿੰਘ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਖ਼ੁਸ਼ੀ ਵੀ ਹੈ ਅਤੇ ਚਿੰਤਾ ਵੀ। ਖੁਸ਼ੀ ਇਸ ਗੱਲ ਦੀ ਹੈ ਕਿ ਮੀਂਹ ਕਾਰਨ ਝੋਨੇ ਦੀ ਫਸਲ ਤੇ ਬੀਮਾਰੀਆਂ ਦੇ ਹੱਲੇ ਤੋਂ ਰਾਹਤ ਪਵੇਗੀ। ਜਦ ਕਿ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਝੋਨੇ ਦੀ ਫਸਲ ਲਈ ਨੁਕਸਾਨਦੇਹ ਸਾਬਤ ਨਾ ਹੋਵੇ। ਇਧਰ ਖੇਤੀਬਾੜੀ ਮਾਹਰਾਂ ਵੱਲੋਂ ਇਸ ਮੀਂਹ ਨੂੰ ਝੋਨੇ ਦੀ ਫਸਲ ਲਈ ਲਾਹੇਵੰਦ ਗਰਦਾਨਿਆ ਗਿਆ ਹੈ। (Rain Paddy Beneficial )
ਜਾਣਕਾਰੀ ਅਨੁਸਾਰ 2 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਆਮ ਜਨਤਾ ਨੂੰ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਮੀਂਹ ਨਾਲ ਦਿਨ ਅਤੇ ਰਾਤ ਦਾ ਪਾਰਾ ਹੇਠਾਂ ਆਇਆ ਹੈ। ਮੀਂਹ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਚਿੰਤਾ ਜ਼ਰੂਰ ਹੈ ਕਿ ਇਹ ਝੋਨੇ ਨੂੰ ਕਿਤੇ ਨੁਕਸਾਨ ਨਾ ਪਹੁੰਚਾਵੇ ਅਤੇ ਇਸ ਨਾਲ ਝੋਨੇ ਦੇ ਝਾੜ ਵਿੱਚ ਫ਼ਰਕ ਨਾ ਪਵੇ। ਉਝ ਕਿਸਾਨ ਇਸ ਗੱਲੋਂ ਕੁਝ ਰਾਹਤ ਮਹਿਸੂਸ ਕਰ ਰਹੇ ਹਨ ਕਿ ਇਸ ਮੀਂਹ ਨਾਲ ਝੋਨੇ ਦੀ ਫਸਲ ਨੂੰ ਪੈ ਰਹੀਆਂ ਬਿਮਾਰੀਆਂ ਧੋਤੀਆਂ ਜਾਣਗੀਆਂ।
ਇਸ ਮਾਮਲੇ ਸੰਬੰਧੀ ਪਟਿਆਲਾ ਦੇ ਮੁੱਖ ਖੇਤੀਬਾੜੀ ਡਾ. ਗੁਰਨਾਮ ਸਿੰਘ ਨੇ ਦੱਸਿਆ ਦਰਅਸਲ ਮੀਂਹ ਪੈਣ ਨਾਲ ਰਾਤ ਦਾ ਤਾਪਮਾਨ 21 ਡਿਗਰੀ ਸੈਲਸੀਅਸ ਹੋ ਗਿਆ ਹੈ ਜਦਕਿ ਆਉਣ ਵਾਲੇ ਦਿਨਾਂ ਵਿਚ ਦਿਨ ਵੇਲੇ ਤਾਪਮਾਨ ਦੇ 32 ਡਿਗਰੀ ਤੱਕ ਰਹਿਣ ਦੇ ਕਿਆਸ ਲਗਾਏ ਜਾ ਰਹੇ ਹਨ ਜਿਹੜਾ ਕਿ ਨਿਸਰਨ ਵਾਲੇ ਝੋਨੇ ਲਈ ਬਹੁਤ ਹੀ ਢੁਕਵਾਂ ਹੈ। ਘੱਟ ਤਾਪਮਾਨ ਤੇ ਝੋਨਾ ਹੌਲੀ-ਹੌਲੀ ਪੱਕਦਾ ਹੈ, ਜਿਸ ਦੇ ਚਲਦੇ ਇਸ ਦੀ ਲੰਬਾਈ ਤੇ ਵਜ਼ਨ ਵਿਚ ਚੋਖਾ ਵਾਧਾ ਹੁੰਦਾ ਹੈ।
ਮੀਂਹ ਦੇ ਪਾਣੀ ਵਿਚ ਪੌਸ਼ਟਿਕ ਤੱਤ ਵੀ ਘੁਲੇ ਹੁੰਦੇ ਹਨ ਜੋ ਫ਼ਸਲ ਲਈ ਫ਼ਾਇਦੇਮੰਦ ਸਿੱਧ ਹੁੰਦੇ ਹਨ (Rain Paddy Beneficial )
ਉਨ੍ਹਾਂ ਕਿਹਾ ਕਿ ਇਸ ਮੀਂਹ ਨਾਲ ਕਿਸਾਨਾਂ ਨੂੰ ਖੇਤ ਵਿਚੋਂ ਸੈਨਿਕ, ਪੱਤਾ-ਲਪੇਟ, ਤੇ ਗੋਭ ਦੀ ਸੁੰਡੀ ਤੋਂ ਛੁਟਕਾਰਾ ਮਿਲ ਗਿਆ ਹੈ। ਇਸ ਦੇ ਨਾਲ-ਨਾਲ ਮੀਂਹ ਦੇ ਪਾਣੀ ਵਿਚ ਪੌਸ਼ਟਿਕ ਤੱਤ (Rain Paddy Beneficial ) ਵੀ ਘੁਲੇ ਹੁੰਦੇ ਹਨ ਜੋ ਫ਼ਸਲ ਲਈ ਫ਼ਾਇਦੇਮੰਦ ਸਿੱਧ ਹੁੰਦੇ ਹਨ। ਜੇਕਰ ਮੀਂਹ ਨਾ ਪੈਂਦਾ ਤਾਂ ਝੋਨਾ ਜ਼ਿਆਦਾ ਤਾਪਮਾਨ ਵਿਚ ਪਕਦਾ ਅਤੇ ਇਸ ਦੀ ਗ਼ਿਰੀ ਘੱਟ ਲੰਬਾਈ ਵਾਲੀ ਬਣਦੀ ਹੈ ਤੇ ਬੂਰ ਦੀ ਸੰਖਿਆ ਵੀ ਘੱਟ ਜਾਂਦੀ ਹੈ। ਝੋਨੇ ਨੂੰ ਬੂਰ 9 ਤੋਂ 11 ਵਜੇ ਤਕ ਪੈਂਦਾ ਅਤੇ ਇੱਕ ਮੁੰਜਰ ਨੂੰ 3 ਸਟੇਜਾਂ ਵਿਚ ਬੂਰ ਆਉਦਾ ਹੈ। ਨਿਸਰ ਰਹੇ ਝੋਨੇ ਵਿਚ ਕੁਝ ਕੁ ਦਾਣਿਆਂ ਵਿਚ ਫੋਕ ਬਣਨ ਨਾਲ ਨੁਕਸਾਨ ਹੋ ਸਕਦਾ, ਪ੍ਰੰਤੂ ਨਿਸਰ ਚੁੱਕੇ ਝੋਨੇ ਨੂੰ ਕੋਈ ਨੁਕਸਾਨ ਨਹੀਂ ਹੈ, ਹਾਲਾਂਕਿ ਝੋਨੇ ਨੂੰ ਚਿੱਕੜ, ਟੋਭੇ ਜਾਂ ਗੰਧਲੇ ਪਾਣੀ ਦੇ ਨਿਕਾਸ ਯੋਗ ਬਣਾਓ ਤਾਂ ਜੋ ਫ਼ਸਲ ਵਿਚ ਫੋਟੋਸੈਂਥੇਸਿਸ ਪ੍ਰਕਿਰਿਆ ਨੂੰ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ : ਭਾਰਤ ਬਣਿਆ ਏਸ਼ੀਆ ਕੱਪ 2023 ਦਾ ਚੈਂਪੀਅਨ
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਕਿ ਜੇਕਰ ਝੋਨਾ ਦੋਧੇ ਵਿਚ ਹੈ ਤਾਂ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੈ, ਪਾਣੀ ਦੀ ਨਿਕਾਸ ਸਹੀ ਢੰਗ ਨਾਲ ਕਰਦੇ ਰਹੋ । ਜੇਕਰ ਝੋਨਾ ਅੱਧ ਤੋਂ ਵੱਧ ਰੰਗ ਵਟਾ ਗਿਆ ਹੈ ਅਤੇ ਮੀਂਹ ਨਾਲ ਡਿੱਗ ਗਿਆ ਹੈ। ਫਿਰ ਚਿੰਤਾ ਦੀ ਕੋਈ ਗੱਲ ਨਹੀਂ ਹੈ, ਇਸ ਦਾ ਵਿਕਾਸ ਸਹੀ ਹੋਵੇਗਾ ਕਿਉਕਿ ਮੁੰਜਰ ਚਿੱਕੜ ਨੂੰ ਨਹੀਂ ਲਗਦੀ ਹੁੰਦੀ। ਇਸ ਮੀਂਹ ਨਾਲ ਤੇਲਾ, ਹਲਦੀ ਰੋਗ ਚੱਕਿਆ ਗਿਆ ਹੈ, ਫ਼ਸਲ ਨੂੰ ਕਿਸੇ ਸਪਰੇਅ ਦੀ ਲੋੜ ਨਹੀਂ।
ਡਾਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਝੱਖੜ, ਹਨੇਰੀ ਫ਼ਸਲ ਦਾ ਨੁਕਸਾਨ ਕਰਦੀ ਹੈ, ਇਸ ਨਾਲ ਦੋਧੇ ਵਾਲੇ ਦਾਣੇ ਵੀ ਆਪਸ ਵੀ ਵੱਜ-ਵੱਜ ਕਾਲੇ ਪੈਣ ਲੱਗ ਜਾਂਦੇ ਹਨ ਅਤੇ ਕਵਾਲਿਟੀ ਖ਼ਰਾਬ ਹੋ ਜਾਂਦੀ ਇਸ ਲਈ ਕੋਈ ਉੱਲੀ ਨਾਸ਼ਕ ਨਾ ਵਰਤੋਂ, ਕੋਈ ਫ਼ਾਇਦਾ ਨਹੀਂ ਮਿਲੇਗਾ। ਮੀਂਹ ਨਾਲ ਝੱਖੜ ਆਉਣ ਦੀ ਉਮੀਦ ਬਹੁਤ ਹੀ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਕੁਲ ਮਿਲਾ ਕੇ ਕਿਸਾਨਾਂ ਨੂੰ ਮੀਂਹ ਤੋਂ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਇਸੇ ਤਰ੍ਹਾਂ ਹੀ ਖੇਤੀ ਨਾਲ ਜੁੜੇ ਕਈ ਹੋਰਨਾਂ ਮਾਹਿਰਾਂ ਵੱਲੋਂ ਵੀ ਇਸ ਮੀਂਹ ਨੂੰ ਲਾਹੇਵੰਦ ਦੱਸਿਆ ਗਿਆ ਹੈ।