ਸ਼ਰਾਬ ਫੈਕਟਰੀ ਦੇ ਬਾਹਰ ਕਿਸਾਨ ਡਟੇ, ਪੁਲਿਸ ਚੱਪੇ-ਚੱਪੇ ’ਤੇ ਤਾਇਨਾਤ

11 ਮੈਂਬਰੀ ਕਮੇਟੀ ਨੂੰ ਸੀ ਐਮ ਨੇ ਸੱਦਿਆ ਮੀਟਿੰਗ ‘ਤੇ

(ਸਤਪਾਲ ਥਿੰਦ) ਫ਼ਿਰੋਜ਼ਪੁਰ । ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਮਨਸੂਰ ਵਾਲ ਕਲਾਂ ਵਿੱਚ ਚੱਲ ਰਹੀ ਸ਼ਰਾਬ ਫੈਕਟਰੀ (Zira Liquor Factory ) ਨੂੰ ਬੰਦ ਕਰਵਾਉਣ ਲਈ ਪਿਛਲੇ 4 ਮਹੀਨਿਆਂ ਤੋਂ ਕਿਸਾਨ ਯੂਨੀਅਨ ਤੇ 40 ਪਿੰਡਾਂ ਤੋਂ ਵੱਧ ਲੋਕ ਅੜੇ ਹੋਏ ਹਨ ਜਦੋਂਕਿ ਪੰਜਾਬ ਸਰਕਾਰ ਦੁਬਾਰਾ ਭਾਰੀ ਪੁਲਿਸ ਬਲ ਪਿੰਡਾਂ ਦੀਆਂ ਲਿੰਕ ਸੜਕਾ ਤੋਂ ਲੈ ਕੇ ਬਠਿੰਡਾ- ਅੰਮ੍ਰਿਤਸਰ ਹਾਈਵੇ ਤੇ ਚੱਪੇ- ਚੱਪੇ ’ਤੇ ਤਾਇਨਾਤ ਹੈ।

ਲੋਕਾਂ ਨੂੰ ਰੋਕ ਕੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਪਰ ਫਿਰ ਲੋਕ ਡਰ ਦੇ ਸਹਿਮ ਤੋਂ ਕਿਤੇ ਦੂਰ ਨਿਰਧੜਕ ਹੋ ਕੇ ਧਰਨੇ ਤੇ ਆਪਣੀਆਂ ਮੰਗਾ ਨੂੰ ਲੈ ਕੇ ਅੜੇ ਹੋਏ ਹਨ। ਇਸ ਧਰਨੇ ਦੌਰਾਨ ਬੀ ਕੇ ਯੂ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਿਲਾ ਪ੍ਰਧਾਨ ਜੁਗਰਾਜ ਬਰਾੜ ਨੇ ਦੱਸਿਆ ਕਿ ਇਸ ਫ਼ੈਕਟਰੀ ਦੇ ਮਾਲਕ ਵੱਲੋ ਬੋਰ ਕਰਕੇ ਪਾਣੀ ਜਮੀਨ ਵਿੱਚ 500 ਫ਼ੁੱਟ ਤੋਂ ਥੱਲੇ ਬੋਰ ਕਰਕੇ ਪਾਇਆ ਗਿਆ ਜਿਸ ਕਾਰਨ ਪਿੰਡ ਮਹੀਆ ਵਾਲਾ ਕਲਾਂ ਵਿੱਚ ਭਗਤ ਦੁਨੀ ਚੰਦ ਦੇ ਸਥਾਨ ’ਤੇ ਜਦ ਬੋਰ ਕੀਤਾ ਤਦ ਇਹ ਖੁਲਾਸਾ ਹੋਇਆ ਜਿਸ ਨੂੰ ਲੈ ਕੇ ਉਸ ਦਿਨ ਤੋਂ ਧਰਨਾ ਜਾਰੀ ਹੈ ਚਾਹੇ ਪਰਸ਼ਾਸਨ ਜਿਨ੍ਹੇ ਮੁਲਾਜਮ ਲਗਾ ਲਵੇ ਅਸੀ ਟੱਸ ਤੋਂ ਮੱਸ ਨਹੀਂ ਹੋਵਾਗੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗ ਦਾ ਸੱਦਾ ਦਿੱਤਾ ਤੇ 11 ਮੈਂਬਰੀ ਕਮੇਟੀ ਚੰਡੀਗੜ੍ਹ ਲਈ ਰਵਾਨਾ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ