Farmer Protest: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸੰਯੁਕਤ ਕਿਸਾਨ ਮੋਰਚਾ ਅਤੇ ਭਰਾਤਰੀ ਜਥੇਬੰਦੀਆਂ ਨੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਜਿਨਾਂ ਵਿੱਚ ਬਿਜਲੀ ਸੋਧ ਬਿਲ 2025, ਸੀਡ ਬਿਲ, ਲੈਬਰਕੋਡ, ਮਨਰੇਗਾ ਆਦਿ ਮੰਗਾਂ ਨੂੰ ਲੈ ਕੇ 12 ਤੋਂ 3 ਵਜੇ ਤੱਕ ਟਰੈਕਟਰ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ: Best Sarpanch Award: ਗਣਤੰਤਰ ਦਿਵਸ ਮੌਕੇ ਬਾਦਸ਼ਾਹਪੁਰ ਦੇ ਸਰਪੰਚ ਸ੍ਰੀਮਤੀ ਲਖਬੀਰ ਕੌਰ ਬਾਜਵਾ ਨੂੰ ਸ਼ਾਨਦਾਰ ਸੇਵਾਵਾ…
ਇਸ ਮੌਕੇ ਸਮਸ਼ੇਰ ਸਿੰਘ ਕਿੰਗਰਾ ਕਨਵੀਨਰ ਕੌਮੀ ਕਿਸਾਨ ਯੂਨੀਅਨ, ਜੋਰਾ ਸਿੰਘ ਭਾਣਾ ਜ਼ਿਲ੍ਹਾ ਜਰਨਲ ਸਕੱਤਰ ਬੀਕੇਯੂ ਡਕੌਂਦਾ ਧਨੇਰ, ਸੁਰਜੀਤ ਸਿੰਘ ਹਰੀਏਵਾਲਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਮਾਸਟਰ ਮੱਖਣ ਸਿੰਘ ਬੀਕੇਯੂ ਰਾਜੇਵਾਲ, ਬਲਵਿੰਦਰ ਸਿੰਘ ਜੇਈ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਸੂਬਾ ਆਗੂ ਸਿਮਰਜੀਤ ਬਰਾੜ ਪੀਆਰਟੀਸੀ,ਹਰਪ੍ਰੀਤ ਸਿੰਘ ਟੀਐਸਯੂ, ਆਗੂ ਮਲਕੀਤ ਸਿੰਘ ਚਮੇਲੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਆਦਿ ਬੁਲਾਰਿਆਂ ਨੇ ਦੱਸਿਆ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਯੁਕਤ ਕਿਸਾਨ ਮੋਰਚਾ ਕੋਈ ਵੱਡਾ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗਾ।














