Kisan Andolan: ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਦਿੱਲੀ ਮਾਰਚ ਇਸ ਟਾਈਮ, ਪੰਜਾਬ-ਹਰਿਆਣਾ ਪੁਲਿਸ ਅਲਰਟ

Kisan Andolan
Kisan Andolan: ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਦਿੱਲੀ ਮਾਰਚ ਇਸ ਟਾਈਮ, ਪੰਜਾਬ-ਹਰਿਆਣਾ ਪੁਲਿਸ ਅਲਰਟ

12 ਵਜੇ ਕਰਨਗੇ ਕਿਸਾਨ ਦਿੱਲੀ ਮਾਰਚ | Kisan Andolan

ਪਟਿਆਲਾ (ਸੱਚ ਕਹੂੰ ਨਿਊਜ਼)। Kisan Andolan: ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਅੱਜ ਮੁੜ ਸ਼ੰਭੂ ਸਰਹੱਦ ਤੋਂ ਦਿੱਲੀ ਤੱਕ ਮਾਰਚ ਕਰਨਗੇ। 101 ਕਿਸਾਨਾਂ ਦਾ ਸਮੂਹ ਦੁਪਹਿਰ 12 ਵਜੇ ਰਵਾਨਾ ਹੋਵੇਗਾ। ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਅਸੀਂ 7 ਦਸੰਬਰ ਨੂੰ ਗੱਲਬਾਤ ਲਈ ਸਮਾਂ ਦਿੱਤਾ ਸੀ ਪਰ ਸਰਕਾਰ ਵੱਲੋਂ ਮੀਟਿੰਗ ਦਾ ਕੋਈ ਸੱਦਾ ਨਹੀਂ ਆਇਆ। Kisan Andolan

ਹੁਣ ਕਿਸਾਨਾਂ ਨੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਹਰਿਆਣਾ ਦੇ ਨਾਲ-ਨਾਲ ਪੰਜਾਬ ਪੁਲਿਸ ਨੇ ਵੀ ਮੀਡੀਆ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ 6 ਦਸੰਬਰ ਨੂੰ ਵੀ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਸਨ, ਜਿਸ ’ਚ 8 ਕਿਸਾਨ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਪੰਧੇਰ ਨੇ ਕਿਸਾਨਾਂ ਨੂੰ ਵਾਪਸ ਬੁਲਾ ਲਿਆ। Kisan Andolan

ਇਹ ਖਬਰ ਵੀ ਪੜ੍ਹੋ : Social Media Ban: ਭਾਰਤ ’ਚ ਵੀ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਲੱਗੇ ਪਾਬੰਦੀ

ਹਰਿਆਣਾ ਪੁਲਿਸ ਤੇ ਕਿਸਾਨਾਂ ਵੱਲੋਂ ਕੀ ਪ੍ਰਬੰਧ ਕੀਤੇ ਜਾ ਰਹੇ ਹਨ? | Kisan Andolan

  • ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਪੁਲ ਦੇ ਉੱਪਰ ਤੇ ਹੇਠਾਂ ਲਗਭਗ 1000 ਸਿਪਾਹੀ ਤਾਇਨਾਤ ਕੀਤੇ ਹਨ। 3 ਵਾਟਰ ਕੈਨਨ ਗੱਡੀਆਂ ਪਾਰਕ ਕੀਤੀਆਂ। ਅੱਥਰੂ ਗੈਸ ਦੇ ਗੋਲਿਆਂ ਦੇ ਡੱਬੇ ਵੀ ਰੱਖੇ ਗਏ ਹਨ।
  • ਕਿਸਾਨ : ਜ਼ਖ਼ਮੀਆਂ ਨੂੰ ਲਿਜਾਣ ਲਈ 3 ਐਂਬੂਲੈਂਸਾਂ ਤੋਂ ਇਲਾਵਾ 4 ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਅੱਥਰੂ ਗੈਸ ਦੇ ਗੋਲਿਆਂ ਨਾਲ ਨਜਿੱਠਣ ਲਈ 500 ਮੀਟਰ ਦੇ ਘੇਰੇ ’ਚ ਪਾਣੀ ਦੇ ਟੈਂਕਰ ਤੇ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਨੂੰ ਐਨਕਾਂ ਦੇ ਨਾਲ ਨਮਕ ਵੀ ਦਿੱਤਾ ਗਿਆ ਹੈ।