ਅੰਦੋਲਨ ਦਾ ਸ਼ਿਕਾਰ ਹੋ ਰਹੇ ਨੇ ਕਿਸਾਨ, ਹੁਣ ਤੱਕ 5 ਦੀ ਮੌਤ

ਇੱਕ ਨੇ ਜ਼ਹਿਰ ਖਾ ਕੀਤੀ ਸੀ ਆਤਮਹੱਤਿਆ, ਬਾਕੀਆਂ ਨੂੰ ਪਿਆ ਦਿਲ ਦਾ ਦੌਰਾ

ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰੀ ਖੇਤੀਬਾੜੀ ਕਾਨੂੰਨਾਂ ਦੀ ਚਿੰਤਾ ਕਿਸਾਨਾਂ ਨੂੰ ਇਸ ਕਦਰ ਖਾ ਰਹੀ ਹੈ ਕਿ ਉਹ ਹੁਣ ਖ਼ੁਦ ਹੀ ਇਸ ਕਿਸਾਨੀ ਅੰਦੋਲਨ ਦਾ ਸ਼ਿਕਾਰ ਹੋ ਰਹੇ ਹਨ। ਇਸ ਅੰਦੋਲਨ ਦੀ ਭੇਂਟ ਹੁਣ ਤੱਕ 5 ਕਿਸਾਨ ਚੜ੍ਹ ਚੁੱਕੇ ਹਨ। ਇਨ੍ਹਾਂ ਵਿੱਚੋਂ 4 ਕਿਸਾਨਾਂ ਨੂੰ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਤੇ 1 ਕਿਸਾਨ ਵੱਲੋਂ ਧਰਨੇ ਵਿੱਚ ਹੀ ਜ਼ਹਿਰ ਖਾਣ ਕਰਕੇ ਮੌਤ ਹੋ ਚੁੱਕੀ ਹੈ  ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਨਾਲ ਹੀ ਆਪਣਾ ਸੰਘਰਸ਼ ਹੋਰ ਜਿਆਦਾ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਕਿਸਾਨੀ ਅੰਦੋਲਨ ਦੇ ਚਲਦੇ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਜਿੱਥੇ ਰੇਲ ਪਟੜੀਆਂ ਰੋਕੀਆਂ ਹੋਈਆਂ ਹਨ ਉੱਥੇ ਕੁਝ ਪ੍ਰਾਈਵੇਟ ਕੰਪਨੀਆਂ ਦੇ ਪੈਟਰੋਲ ਪੰਪ ਅਤੇ ਰਿਟੇਲ ਸਟੋਰ ‘ਤੇ ਵੀ ਕਿਸਾਨਾਂ ਵੱਲੋਂ ਧਰਨਾ ਲਗਾਇਆ ਹੋਇਆ ਹੈ। ਇਹਨਾਂ ਧਰਨਿਆਂ ਵਿੱਚ ਕਈ ਕਿਸਾਨਾਂ ‘ਤੇ ਚਿੰਤਾ ਭਾਰੂ ਪੈ ਰਹੀ ਹੈ ਜਿਸ ਕਾਰਨ ਜੋ ਕਿ ਉਹਨਾਂ ਦੀ ਚਿਤਾ ਦਾ ਕਾਰਨ ਬਣ ਰਹੀ ਹੈ ਹੁਣ ਤੱਕ ਇਸ ਚਿੰਤਾ ਕਾਰਨ ਪੰਜ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਜਿਹਨਾਂ ਵਿੱਚ ਸਭ ਤੋਂ ਪਹਿਲਾਂ ਪਿੰਡ ਬਾਦਲ ਵਿਖੇ ਬਾਦਲ ਪਰਿਵਾਰ ਦੀ ਕੋਠੀ ਦੇ ਬਾਹਰ ਕਿਸਾਨਾਂ ਵੱਲੋਂ ਲਗਾਏ ਧਰਨੇ ਵਿੱਚ ਪ੍ਰੀਤਮ ਸਿੰਘ ਨਾਮਕ ਇੱਕ ਕਿਸਾਨ ਵੱਲੋਂ ਜ਼ਹਿਰ ਖਾਂਦੇ ਹੋਏ ਖ਼ੁਦਕੁਸ਼ੀ ਕਰ ਲਈ ਗਈ ਸੀ।

ਉਸ ਕਿਸਾਨ ਨੂੰ ਕਰਜ਼ੇ ਦੇ ਨਾਲ ਹੀ ਕਿਸਾਨੀ ਐਕਟ ਦਾ ਫਿਕਰ ਖ਼ਾ ਜਾ ਰਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਕਿਵੇਂ ਕੰਮ ਚੱਲੇਗਾ। ਇਸੇ ਤਰ੍ਹਾਂ ਬਠਿੰਡਾ ਧਰਨੇ ਦੌਰਾਨ ਕਿਸਾਨ ਪਰਿਵਾਰ ਤੋਂ ਤੇਜ ਕੌਰ , ਧੂਰੀ ਵਿਖੇ ਮੇਘ ਰਾਜ ਅਤੇ ਸੰਗਰੂਰ ਤੋਂ ਲਾਭ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਹ ਸਾਰੇ ਕਿਸਾਨ ਧਰਨੇ ਪ੍ਰਦਰਸ਼ਨਾਂ ਦਾ ਹਿੱਸਾ ਬਣੇ ਹੋਏ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਧਰਨੇ ਵਿੱਚ ਸ਼ਾਮਲ ਹੋ ਰਹੇ ਸਨ, ੱਿਜਥੇ ਕਿ ਸਾਰਾ ਸਾਰਾ ਦਿਨ ਇਨ੍ਹਾਂ ਨੂੰ ਖੇਤੀਬਾੜੀ ਐਕਟ ਨੂੰ ਲੈ ਕੇ ਹੀ ਚਿੰਤਾ ਖਾ ਰਹੀ ਸੀ।

ਇੱਥੇ ਹੀ ਅੰਬਾਲਾ ਵਿਖੇ ਟਰੈਕਟਰ ਰੈਲੀ ਦੌਰਾਨ ਇੱਕ ਕਿਸਾਨ ਭਰਤ ਸਿੰਘ ਦੀ ਮੌਤ ਹੋ ਗਈ ਹੈ। ਹਾਲਾਂਕਿ ਕਿਸਾਨ ਭਰਤ ਸਿੰਘ ਇਨ੍ਹਾਂ ਐਕਟ ਖ਼ਿਲਾਫ਼ ਪ੍ਰਦਰਸ਼ਨ ‘ਚ ਹਿੱਸਾ ਲੈਣ ਦੀ ਥਾਂ ‘ਤੇ ਭਾਜਪਾ ਵੱਲੋਂ ਕੱਢੀ ਜਾ ਰਹੀ ਟਰੈਕਟਰ ਰੈਲੀ ਦਾ ਹਿੱਸਾ ਸੀ ਪਰ ਕਿੱਤੇ ਵਜੋਂ ਕਿਸਾਨ ਹੋਣ ਕਾਰਨ ਉਹ ਵੀ ਇਸੇ ਅੰਦੋਲਨ ਦੀ ਭੇਟ ਚੜ੍ਹ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.