Tractor March: (ਅਜਯ ਕਮਲ) ਰਾਜਪੁਰ। ਰਾਜਪੁਰਾ ਸ਼ੰਭੂ ਬਾਰਡਰ ’ਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ’ਤੇ 26 ਜਨਵਰੀ ਨੂੰ ਰੋਸ ਵਜੋਂ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਕਰਕੇ ਇਹ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਸ਼ੰਭੂ ਬਾਰਡਰ ਤੋਂ ਲੈ ਕੇ ਇੱਥੋਂ ਕੁਝ ਦੂਰੀ ਤੇ ਪੈਂਦੀ ਅਡਾਨੀ ਦੀ ਸੀਮੈਂਟ ਫੈਕਟਰੀ ਤੱਕ ਰੋਸ ਮਾਰਚ ਕੱਢਿਆ ਗਿਆ।
ਇਹ ਵੀ ਪੜ੍ਹੋ: ਨਵੇਂ ਸਕੂਲ ਖੁੱਲ੍ਹਣ ਦੇ ਬਾਵਜ਼ੂਦ ਦਾਖਲਿਆਂ ‘ਚ ਆਈ ਗਿਰਾਵਟ, UDISE ਰਿਪੋਰਟ ’ਚ ਖੁਲ੍ਹਾਸਾ
Tractor March ਇਸ ਮੌਕੇ ਪੱਤਰਕਾਰਾਂ ਨਾਲ ਕਿਸਾਨ ਆਗੂਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਇੱਕ ਪਾਸੇ ਦੇਸ਼ ਦਾ ਸੰਵਿਧਾਨ ਸਾਨੂੰ ਆਪਣੇ ਹੱਕਾਂ ਲਈ ਅੰਦੋਲਨ ਕਰਨ ਦੀ ਪ੍ਰਵਾਨਗੀ ਦਿੰਦਾ ਹੈ, ਦੂਸਰੇ ਪਾਸੇ ਇਹ ਕਾਰਪੋਰੇਟ ਸਿਆਸੀ ਗੁੰਡਾ ਗੱਠਜੋੜ ਦੀ ਸਰਕਾਰ ਵੱਲੋਂ ਜੋ ਪਿਛਲੇ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਤੇ ਜੋ ਕਿਸਾਨ ਅੰਦੋਲਨ 2 ਪੰਜਾਬ ਦੇ ਬਾਰਡਰ ’ਤੇ ਚੱਲ ਰਿਹਾ ਹੈ। ਜਿਸ ਦੀਆਂ ਮੁੱਖ ਮੰਗਾਂ ਐਮਐਸਪੀ ਦਾ ਗਰੰਟੀ ਕਾਨੂੰਨ, ਸਵਾਮੀਨਾਥਨ ਰਿਪੋਰਟ ਸੀ 250 ਫੀਸਦੀ ਨਾਲ ਲਾਗੂ ਕਰਾਉਣ, ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ, ਕਿਸਾਨਾਂ ਮਜ਼ਦੂਰਾ ਦੀ ਦਸ ਹਜ਼ਾਰ ਬੁਢਾਪਾ ਪੈਨਸ਼ਨ,
ਖੇਤੀ ਨੀਤੀ ਤੇ ਨਵੇ ਡਰਾਫਟ ਨੂੰ ਵਾਪਸ ਕਰਾਉਣ ਲਈ ਅਤੇ ਹੋਰ ਮੰਗਾਂ ’ਤੇ ਚੱਲ ਰਿਹਾ ਹੈ ਉਸ ਨੂੰ ਰੋਕਣ ਲਈ ਕਿਸਾਨਾਂ ਮਜ਼ਦੂਰਾਂ ਤੇ ਸਿੱਧੀਆਂ ਮੱਥੇ ’ਚ ਗੋਲੀਆਂ, ਰਬੜ ਦੀਆ ਗੋਲੀਆਂ, ਅੱਥਰੂ ਗੈਸ, ਨਾਲ ਸਾਡੇ ਤੇ ਕਾਤਲਾਨਾ ਹਮਲਾ ਕਰਕੇ ਅਨੇਕਾ ਕਿਸਾਨ ਮਜ਼ਦੂਰਾਂ ਸ਼ਹੀਦ ਤੇ ਫੱਟੜ ਅਤੇ ਅਨੇਕਾਂ ਕਿਸਾਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਜਿਸ ਦੇ ਰੋਸ ਬਲਾਕ ਪਟਿਆਲਾ ਵੱਲੋਂ ਸੈਂਕੜੇ ਟਰੈਕਟਰ ਨਾਲ ਮਾਰਚ ਕਰਕੇ ਰੋਸ ਕੀਤਾ ਗਿਆ। ਇਸ ਮੌਕੇ ਸੈਂਕੜੇ ਕਿਸਾਨ ਅਤੇ ਕਿਸਾਨ ਆਗੂ ਟਰੈਕਟਰ ਟਰਾਲੀਆਂ ਨਾਲ ਰੋਸ ਮਾਰਚ ਕੱਢਿਆ ਗਿਆ।