ਧੂਰੀ ’ਚ ਕਿਸਾਨ ਰੇਲਾਂ ਰੋਕਣ ’ਚ ਨਾਕਾਮ

Kisan Dharna

ਪੁਲਿਸ ਨੇ ਕਿਸਾਨ ਆਗੂਆਂ ਨੂੰ ਘਰੋਂ ਚੁੱਕਿਆ | Kisan Dharna

  • ਰੇਲਵੇ ਸਟੇਸ਼ਨ ਧੂਰੀ ਪੁਲਿਸ ਛਾਉਣੀ ਬਣਿਆ | Kisan Dharna

ਸੰਗਰੂਰ (ਗੁਰਪ੍ਰੀਤ ਸਿੰਘ)। ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਧੂਰੀ ’ਚ ਬੁੱਧਵਾਰ ਨੂੰ ਗੰਨਾ ਕਾਸ਼ਤਕਾਰਾਂ ਦੇ ਰੇਲ ਰੋਕੋ ਅੰਦੋਲਨ ਦੌਰਾਨ ਪੁਲਿਸ ਨੇ ਕਿਸਾਨ ਆਗੂਆਂ ਨੂੰ ਸਵੇਰੇ ਘਰੋਂ ਨਿਕਲਣ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਅਤੇ ਕਿਸੇ ਵੀ ਕਿਸਾਨ ਨੂੰ ਧੂਰੀ ਰੇਲਵੇ ਸਟੇਸ਼ਨ ਤੱਕ ਨਹੀਂ ਪਹੁੰਚਣ ਦਿੱਤਾ, ਜਿਸ ਕਾਰਨ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਨਾਕਾਮ ਰਿਹਾ। ਰੇਲਵੇ ਸਟੇਸ਼ਨ ਧੂਰੀ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ। ਸ਼ਹਿਰ ’ਚ ਵੱਡੀ ਗਿਣਤੀ ਵਿੱਚ ਪੁਲਿਸ ਵੀ ਤਾਇਨਾਤ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਧੂਰੀ ਰੇਲਵੇ ਸਟੇਸ਼ਨ ’ਤੇ ਬੁੱਧਵਾਰ ਨੂੰ ਕਿਸਾਨਾਂ ਵੱਲੋਂ ਕੀਤੇ ਗਏ। (Kisan Dharna)

ਰੇਲ ਰੋਕੋ ਅੰਦੋਲਨ ਦੇ ਦੋ ਦਿਨ ਪਹਿਲਾਂ ਕੀਤੇ ਗਏ ਐਲਾਨ ਦੇ ਮੱਦੇਨਜ਼ਰ ਪੁਲਿਸ ਨੇ ਰੇਲ ਰੋਕੋ ਅੰਦੋਲਨ ਨੂੰ ਅਸਫਲ ਕਰਨ ਲਈ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਸਵੇਰੇ ਉਨ੍ਹਾਂ ਦੇ ਘਰਾਂ ’ਚ ਹੀ ਹਿਰਾਸਤ ’ਚ ਲੈ ਲਿਆ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਬੁਗਰਾ, ਬੀਕੇਯੂ ਆਜ਼ਾਦ ਦੇ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਹੋਰ ਕਿਸਾਨ ਆਗੂਆਂ ਨੂੰ ਪੁਲਿਸ ਨੇ ਘਰੋਂ ਚੁੱਕ ਲਿਆ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ’ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਰੇਲਵੇ ਸਟੇਸ਼ਨ ਤੱਕ ਨਾ ਪਹੁੰਚਣ ਦਿੱਤਾ ਜਾ ਸਕੇ। ਜਥੇਬੰਦੀ ਦੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਮਗਰੋਂ ਰੇਲਵੇ ਖਿਲਾਫ ਧਰਨਾ ਦੇ ਰਹੇ ਕਿਸਾਨਾਂ ਦਾ ਧਰਨਾ ਫੇਲ੍ਹ ਹੋ ਗਿਆ ਹੈ।

ਪਹਿਲੇ ਟੀ-20 ’ਚ ਬੰਗਲਾਦੇਸ਼ ਨੇ ਨਿਊਜੀਲੈਂਡ ਨੂੰ ਹਰਾਇਆ, ਨਿਊਜੀਲੈਂਡ ਦਾ ਟਾਪ ਆਰਡਰ ਫਲਾਪ 

ਜ਼ਿਕਰਯੋਗ ਹੈ ਕਿ ਧੂਰੀ ਦੀ ਭਗਵਾਨਪੁਰ ਖੰਡ ਮਿੱਲ ’ਚ ਇਸ ਸੀਜਨ ਦੇ ਗੰਨੇ ਦੀ ਪਿੜਾਈ ਲਈ ਕਿਸਾਨ ਪਿਛਲੇ ਤਿੰਨ ਹਫਤਿਆਂ ਤੋਂ ਸੰਘਰਸ਼ ਕਰ ਰਹੇ ਹਨ ਪਰ ਖੰਡ ਮਿੱਲ ਚਾਲੂ ਨਾ ਹੋਣ ਕਾਰਨ ਖੰਡ ਮਿੱਲ ’ਚ ਗੰਨੇ ਦੀ ਖਰੀਦ ਨਹੀਂ ਹੋ ਰਹੀ, ਜਿਸ ਕਾਰਨ ਕਿਸਾਨਾਂ ਵੱਲੋਂ ਕਈ ਵਾਰ ਚੱਕਾ ਜਾਮ ਵੀ ਕੀਤਾ ਗਿਆ ਸੀ ਵੀਰਵਾਰ ਨੂੰ ਪ੍ਰਸ਼ਾਸਨ ਨੇ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਗੰਨੇ ਨਾਲ ਭਰੀਆਂ ਟਰਾਲੀਆਂ ਦੀ ਤੁਰੰਤ ਖਰੀਦ ਦੇ ਨਾਲ-ਨਾਲ ਰੋਜ਼ਾਨਾ 10-10 ਟਰਾਲੀਆਂ ਗੰਨੇ ਦੀ ਖਰੀਦ ਕੀਤੀ ਜਾਵੇਗੀ ਪਰ ਗੰਨੇ ਦੀ ਖਰੀਦ ਨਾ ਹੋਣ ਤੋਂ ਦੁਖੀ ਗੰਨਾ ਕਾਸ਼ਤਕਾਰਾਂ ਵੱਲੋਂ 25 ਦਸੰਬਰ ਨੂੰ ਧਰਨਾ ਦਿੱਤਾ ਗਿਆ ਤੇ ਐਲਾਨ ਕੀਤਾ ਗਿਆ 27 ਦਸੰਬਰ ਨੂੰ ਮੁੱਖ ਮੰਤਰੀ ਦੇ ਹਲਕਾ ਧੂਰੀ ਦੇ ਰੇਲਵੇ ਸਟੇਸ਼ਨ ’ਤੇ ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਜਿਸ ਕਾਰਨ ਪੁਲਿਸ ਨੇ ਉਕਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਘਰੋਂ ਚੁੱਕ ਕੇ ਨਜ਼ਰਬੰਦ ਕਰ ਦਿੱਤਾ। (Kisan Dharna)

LEAVE A REPLY

Please enter your comment!
Please enter your name here