ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਕੀਤੇ ਤਿੱਖੇ ਸੁਆਲ ਨਹੀਂ ਦੇ ਸਕੇ ਕੋਈ ਢੁਕਵਾਂ ਜਵਾਬ ਪਸੀਨੋ ਪਸੀਨੀ ਹੋਏ ਸੁਖਬੀਰ ਬਾਦਲ

ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਕੀਤੇ ਤਿੱਖੇ ਸੁਆਲ ਨਹੀਂ ਦੇ ਸਕੇ ਕੋਈ ਢੁਕਵਾਂ ਜਵਾਬ ਪਸੀਨੋ ਪਸੀਨੀ ਹੋਏ ਸੁਖਬੀਰ ਬਾਦਲ

ਗੁਰੂਹਰਸਹਾਏ (ਸਤਪਾਲ ਥਿੰਦ) ਜਿਸ ਤਰ੍ਹਾਂ ਕਿ ਪੰਜਾਬ ਅੰਦਰ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ 100 ਹਲਕਾ 100 ਦਿਨ ਦੇ ਤਹਿਤ ਵੱਲੋਂ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਤਹਿਤ ਪਹਿਲਾ ਉਨਾਂ ਨੇ ਜੀਰਾ ਵਿੱਚ ਕਿਸਾਨਾ ਦੇ ਵਿਰੋਧ ਦਾ ਸਾਹਮਣਾ ਕੀਤਾ ਉਥੇ ਹੀ ਅੱਜ ਹਲਕਾ ਗੁਰੂਹਰਸਹਾਏ ਵਿਚ ਸੁਖਬੀਰ ਸਿੰਘ ਬਾਦਲ ਵੱਲੋਂ ਅਲੱਗ ਅਲੱਗ ਥਾਵਾਂ ਤੇ ਕਈ ਪ੍ਰੋਗਰਾਮ ਰੱਖੇ ਹੋਏ ਸਨ

ਜਿਸ ਦੇ ਤਹਿਤ ਇਨ੍ਹਾਂ ਪ੍ਰੋਗਰਾਮਾਂ ਬਾਰੇ ਕਿਸਾਨਾਂ ਨੂੰ ਪਤਾ ਲੱਗਾ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸੁਖਬੀਰ ਬਾਦਲ ਨੂੰ ਰਿਜੀ ਰਿਜੋਰਟ ਵਿੱਚ ਕਈ ਤਿੱਖੇ ਸਵਾਲ ਪੁੱਛੇ ਗਏ ਜਿਸ ਦਾ ਜਵਾਬ ਨਹੀਂ ਦੇ ਸਕੇ ਸੁਖਬੀਰ ਬਾਦਲ ਸਵਾਲਾਂ ਚ ਘਿਰੇ ਪਸੀਨੋ ਪਸੀਨੀ ਹੁੰਦੇ ਦਿਖਾਈ ਦਿੱਤੇ ਕਿਸਾਨ ਜਥੇਬੰਦੀਆਂ ਨੇ ਸੁਖਬੀਰ ਬਾਦਲ ਕੋਲੋਂ ਇਹ ਪੁੱਛਿਆ ਕਿ ਅਗਰ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਕੀ ਉਹ ਕਰੱਪਸ਼ਨ ਨੂੰ ਖਤਮ ਕਰਨਗੇ ਜੋ ਕਿ ਉਨ੍ਹਾਂ ਦੀ ਪਿਛਲੀ ਸਰਕਾਰ ਵੇਲੇ ਵੱਡੇ ਪੱਧਰ ਤੇ ਚੱਲਦੀ ਆ ਰਹੀ ਹੈ ਅਤੇ ਨਾਲ ਜੋ ਉਨ੍ਹਾਂ ਵੱਲੋਂ ਉਸ ਵਕਤ ਬਿਜਲੀ ਦੇ ਸਮਝੌਤੇ ਹੋਏ ਸਨ ਕੀ ਉਹ ਰੱਦ ਕਰਨਗੇ

ਇਨ੍ਹਾਂ ਤਿੱਖੇ ਸੁਆਲਾਂ ਦੇ ਜੁਆਬ ਸਹੀ ਢੰਗ ਨਾਲ ਸ ਸੁਖਬੀਰ ਸਿੰਘ ਬਾਦਲ ਨਹੀਂ ਦੇ ਸਕੇ ਉਨ੍ਹਾਂ ਨੇ ਕਿਹਾ ਕਿ ਕੁਰੱਪਸ਼ਨ ਨੂੰ ਤਾਂ ਹੀ ਠੱਲ੍ਹ ਪੈ ਸਕਦੀ ਹੈ ਅਗਰ ਸਾਰਾ ਸਿਸਟਮ ਕੰਪਿਊਟਰਰਾਈਜ਼ ਹੋ ਜਾਵੇ ਜੋ ਕਿ ਉਨ੍ਹਾਂ ਦੀ ਸਰਕਾਰ ਬਣਨ ਤੇ ਸਾਰਾ ਸਿਸਟਮ ਕੰਪਿਊਟਰਾਈਜ਼ ਕੀਤਾ ਜਾਵੇਗਾ ਤਾਂ ਜੋ ਰਿਸ਼ਵਤਖੋਰੀ ਬਿਲਕੁਲ ਬੰਦ ਹੋ ਸਕੇ ਪ੍ਰਾਈਵੇਟ ਬਿਜਲੀ ਸਮਝੌਤਿਆਂ ਤੇ ਕਿਸੇ ਪ੍ਰਕਾਰ ਦਾ ਕੋਈ ਵੀ ਢੁਕਵਾਂ ਜੁਆਬ ਨਹੀਂ ਦੇ ਸਕੇ।

ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਮਾਰੂ ਬਿਲ ਜੋ ਪਾਸ ਕੀਤੇ ਗਏ ਹਨ ਉਸ ਸਬੰਧੀ ਵੀ ਸਵਾਲ ਕੀਤੇ ਗਏ ਕਿ ਜਦੋਂ ਇਹ ਬਿੱਲ ਪਾਸ ਹੋਏ ਸਨ ਉਸ ਵਕਤ ਤੁਸੀਂ ਬੀਜੇਪੀ ਪਾਰਟੀ ਦੇ ਨਾਲ ਭਾਈਵਾਲੀ ਸੀ ਅਤੇ ਤੁਹਾਡੀ ਪਾਰਟੀ ਦੇ ਲੋਕ ਸਭਾ ਮੈਂਬਰ ਕੇਂਦਰ ਸਰਕਾਰ ਵਿੱਚ ਮੰਤਰੀ ਸਨ।ਕਿਸਾਨਾਂ ਦੇ ਤਿੱਖੇ ਸਵਾਲਾਂ ਦੇ ਸਹੀ ਢੰਗ ਨਾਲ ਜੁਆਬ ਨਾ ਦਿੰਦੇ ਹੋਏ ਸੁਖਬੀਰ ਬਾਦਲ ਨੇ ਉਥੋਂ ਜਾਣਾ ਹੀ ਮੁਨਾਸਿਬ ਸਮਝਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ