(ਤਰਸੇਮ ਮੰਦਰਾਂ) ਬੋਹਾ। ਨੇੜਲੇ ਪਿੰਡ ਕਾਸਿਮਪੁਰ ਛੀਨਾਂ ਵਿਖੇ ਇੱਕ ਕਿਸਾਨ ਦੀ ਦਿਮਾਗੀ ਦੌਰਾ (Brain Attack )ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਦਰਸ਼ਨ ਸਿੰਘ ਉਰਫ ਘੋਨਾ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਉੱਗੋਕੇ ਵਾਲੇ ਵਾਸੀ ਕਾਸ਼ਿਮਪੁਰ ਛੀਨਾਂ ਜੋ ਖੇਤੀਬਾੜੀ ਦਾ ਕੰਮ ਕਰਦਾ ਸੀ, ਬੀਤੇ ਕੁਝ ਦਿਨ ਪਹਿਲਾਂ ਹਰ ਰੋਜ ਦੀ ਤਰ੍ਹਾਂ ਆਪਣੇ ਖੇਤ ਖੇਤੀਬਾੜੀ ਦਾ ਕੰਮ ਕਰ ਰਿਹਾ ਸੀ ਅਤੇ ਗਰਮੀ ਬਹੁਤ ਜਿਆਦਾ ਹੋਣ ਕਾਰਨ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਗਈ।
ਇਹ ਵੀ ਪੜ੍ਹੋ : ਬਠਿੰਡਾ ’ਚ ਸ਼ੱਕੀ ਹਾਲਾਤਾਂ ’ਚ ਪੁਲਿਸ ਇੰਸਪੈਕਟਰ ਦੀ ਮੌਤ, ਕਾਰ ’ਚੋਂ ਮਿਲੀ ਲਾਸ਼
ਸ਼ਾਮ ਨੂੰ ਰੋਟੀ ਖਾਕੇ ਸੌਂ ਗਿਆ ਅਤੇ ਸਵੇਰੇ ਤਕਰੀਬਨ 6 ਕੁ ਵਜੇ ਉਠਿਆ ਤਾਂ ਅਚਾਨਕ ਖੂਨ ਦਾ ਦੌਰਾ ਤੇਜ਼ ਹੋ ਗਿਆ ਅਤੇ ਅੱਖਾਂ ਤੋਂ ਦਿਸਣੋ ਹਟ ਗਿਆ ਤਾਂ ਉਸ ਨੂੰ ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਕੁਝ ਸਮਾਂ ਰੱਖਣ ਤੋਂ ਬਾਅਦ ਉਸ ਨੂੰ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੇ ਮੁੱਢਲਾ ਇਲਾਜ ਕਰਨ ਤੋਂ ਬਾਅਦ ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਜਿਸ ਦੀ ਘਰ ਆ ਕੇ ਮੌਤ ਹੋ ਗਈ। ਇਸ ਮੌਕੇ ਪਿੰਡ ਦੇ ਸਰਪੰਚ ਰੂਪ ਸਿੰਘ , ਗੁਰਲਾਲ ਸਿੰਘ ਟੇਲਰ,ਸਰੂਪਾ ਸਿੰਘ ,ਸਾਬਕਾ ਸਰਪੰਚ ਅਮਨਦੀਪ ਕੌਰ,ਨੰਬਰਦਾਰ ਬਲਵਿੰਦਰ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਉਕਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। (ਫੋਟੋ ਕੈਪਸ਼ਨ:- )














