ਚਿੱਟੀ ਮੱਖੀ ਦੀ ਮਾਰ ਹੇਠ ਆਈ ਨਰਮੇਂ ਦੀ ਫ਼ਸਲ ਕਿਸਾਨ ਨੇ ਵਾਹੀ

Farmer, Cotton Crop, Grasping, White bee, Punjab

ਪੀੜਤ ਵੱਲੋਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ

ਗੁਰਜੀਤ, ਭੁੱਚੋ ਮੰਡੀ:ਚਿੱਟੇ ਮੱਛਰ ਦੀ ਲਪੇਟ ਵਿੱਚ ਆ ਕੇ ਬਰਬਾਦ ਹੋਈ ਫਸਲ ਨੂੰ ਕਿਸਾਨਾਂ ਵੱਲੋ ਵਾਹੁਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਨਜ਼ਦੀਕੀ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਕਿਸਾਨ ਭੀਮ ਸੈਨ ਨੇ ਚਿੱਟੇ ਮੱਛਰ ਨੇ ਬਰਬਾਦ ਕੀਤੀ ਡੇਢ ਏਕੜ ਨਰਮੇਂ ਦੀ ਫ਼ਸਲ ਵਾਹ ਦਿੱਤੀ।

ਕਿਸਾਨ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਨਰਮੇਂ ਤੇ ਤਿੰਨ ਸਪਰੇਹਾਂ ਕੀਤੀਆਂ ਪ੍ਰੰਤੂ ਕੋਈ ਫਾਇਦਾ ਨਹੀ ਹੋਇਆ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ  ਆਗੂ ਹੁਸ਼ਿਆਰ ਸਿੰਘ, ਮੱਖਣ ਸਿੰਘ ਮੀਤ ਪ੍ਰਧਾਨ ਪਿੰਡ ਇਕਾਈ, ਬਲਵਿੰਦਰ ਸਿੰਘ, ਮੱਖਣ ਸਿੰਘ ਪੰਚ, ਇਕਬਾਲ ਸਿੰਘ ਪੰਚ,ਸਾਬਕਾ ਪੰਚ ਦਰਸ਼ਨ ਸਿੰਘ, ਨਛੱਤਰ ਸਿੰਘ ਸਰਾਂ, ਬਲਦੇਵ ਸਿੰਘ ਸਾਬਕਾ ਪੰਚ ਅਤੇ ਹਰਭਗਵਾਨ ਸਿੰਘ ਗਿੱਲ ਨੇ ਕਿਹਾ ਕਿ ਨਕਲੀ ਕੀਟਨਾਸ਼ਕ ਅਤੇ ਨਕਲੀ ਬੀਜ ਵੇਚਣ ਵਾਲੀਆਂ ਕੰਪਨੀਆਂ ਦੇ ਲਾਇਸੰਸ ਰੱਦ ਕਰਕੇ ਖਰਾਬ ਹੋਈਆਂ ਫਸਲਾਂ ਦਾ ਮੁਆਵਜਾਂ ਇੰਨੀਆਂ ਕੰਪਨੀਆਂ ਤੋਂ ਦਵਾਇਆ ਜਾਵੇ ਜਾ ਸਰਕਾਰ ਮੁਆਵਜਾ ਦੇ ਕੇ ਕਿਸਾਨਾਂ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਕਰੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।