Faridkot News: ਫਰੀਦਕੋਟ ਪੁਲਿਸ ਨੇ ਮਹਿਜ 5 ਦਿਨਾਂ ’ਚ ਸੁਲਝਾਇਆ ਬਲਾਇੰਡ ਕੇਸ, ਮੁਲਜ਼ਮ ਗ੍ਰਿਫ਼ਤਾਰ

Faridkot News
Faridkot News: ਫਰੀਦਕੋਟ ਪੁਲਿਸ ਨੇ ਮਹਿਜ 5 ਦਿਨਾਂ ’ਚ ਸੁਲਝਾਇਆ ਬਲਾਇੰਡ ਕੇਸ, ਮੁਲਜ਼ਮ ਗ੍ਰਿਫ਼ਤਾਰ

ਨਾਕੇ ’ਤੇ ਅਸਲੇ ਨਾਲ ਭਰਿਆ ਅਟੈਚੀ ਸੁਟ ਕੇ ਭੱਜੇ 2 ਨੌਜਵਾਨਾਂ ਨੂੰ ਇਕ ਹੋਰ ਸਾਥੀ ਸਮੇਤ ਕੀਤਾ ਗ੍ਰਿਫ਼ਤਾਰ | Faridkot News

  • ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਪੰਜਾਬ ’ਚ ਸਪਲਾਈ ਕਰਨ ਲਈ ਨਜਾਇਜ਼ ਅਸਲਾ
  • ਫੜ੍ਹੇ ਗਏ ਮੁਲਜ਼ਮਾਂ ਵਿੱਚੋਂ ਇਕ ’ਤੇ ਦਰਜ ਨੇ ਕਰੀਬ ਡੇਢ ਦਰਜਨ ਮੁਕੱਦਮੇ

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਜ਼ਿਲ੍ਹਾ ਫਰੀਦਕੋਟ ਪੁਲਿਸ ਨੂੰ ਚਕਮਾਂ ਦੇ ਨਾਕੇ ’ਤੇ ਅਸਲੇ ਦਾ ਭਰਿਆ ਅਟੈਚੀ ਸੁੱਟ ਕੇ ਫਰਾਰ ਹੋਏ ਅਣਪਛਾਤੇ 2 ਨੌਜਵਾਨਾਂ ਨੂੰ ਟਰੇਸ ਕਰ ਇਸ ਬਲਾਇੰਡ ਕੇਸ ਨੂੰ ਸੁਲਝਾਉਣ ਦਾ ਫਰੀਦਕੋਟ ਪੁਲਿਸ ਨੇ ਦਾਅਵਾ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਗ੍ਰਿਫਤਾਰ ਕੀਤੇ ਗਏ ਤਿੰਨਾਂ ਵਿੱਚੋਂ ਇਕ ਨੌਜਵਾਨ ਤੇ ਪਹਿਲਾਂ ਹੀ ਕਰੀਬ ਡੇਢ ਦਰਜਨ ਅਪਰਾਧਿਕ ਮਾਮਲੇ ਦਰਜ ਹਨ। Faridkot News

ਇਹ ਵੀ ਪੜ੍ਹੋ: Illegal Possession : ਫਿਰਨੀ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਪਹੁੰਚਿਆ ਪੀਲਾ ਪੰਜਾ

ਜਾਣਕਾਰੀ ਦਿੰਦਿਆਂ ਐਸਐਸਪੀ ਫਰੀਦਕੋਟ ਆਈਪੀਐਸ ਪ੍ਰਗਿਆ ਜੈਨ ਨੇ ਦੱਸਿਆ ਕਿ ਬੀਤੇ ਦਿਨੀ ਨੈਸ਼ਨਲ ਹਾਈਵੇ ਨੰਬਰ 54 ਤੇ ਟਹਿਣਾ ਟੀ ਪੁਆਇੰਟ ਪਰ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਹੋਈ ਸੀ ਤਾਂ 2 ਨੌਜਵਾਨ ਲੜਕੇ ਨਾਕੇ ’ਤੇ ਪੁਲਿਸ ਨੂੰ ਵੇਖ ਇਕ ਅਟੈਚੀ ਸੁੱਟ ਕੇ ਭੱਜ ਗਏ ਸਨ, ਜਦੋਂ ਪੁਲਿਸ ਨੇ ਅਟੈਚੀ ਦੀ ਜਾਂਚ ਕੀਤੀ ਤਾਂ ਉਸ ਵਿਚੋਂ 5 ਪਿਸਟਲ ਸਮੇਤ ਮੈਗਜ਼ੀਨ ਅਤੇ 2 ਖਾਲੀ ਵੱਖਰੇ ਮੈਗਜ਼ੀਨ ਬਰਾਮਦ ਹੋਏ ਸਨ ਜਿਸ ਤੋਂ ਬਾਅਦ ਫਰੀਦਕੋਟ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਸਾਂਝੇ ਤੌਰ ’ਤੇ ਕੰਮ ਕਰਦਿਆਂ ਇਸ ਬਲਾਇੰਡ ਮਾਮਲੇ ਨੂੰ ਮਹਿਜ 5 ਦਿਨਾਂ ਅੰਦਰ ਸੁਲਝਾਅ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਉਹਨਾਂ ਦੱਸਿਆ ਕਿ ਵਿਸ਼ੇਸ਼ ਇੰਪੁੱਟ ਦੇ ਅਧਾਰ ਤੇ ਪੁਲਿਸ ਨੇ ਕੋਟਕਪੂਰਾ ਹਾਲ ਵਾਸੀ ਪਟਿਆਲਾ ਗੁਰਮੀਤ ਸਿੰਘ ਨਾਂਅ ਦੇ ਇਕ ਨੌਜਵਾਨ ਨੂੰ ਕਾਬੂ ਕੀਤਾ ਸੀ ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਘਟਨਾ ਵਾਲੇ ਦਿਨ ਰੋਸ਼ਨ ਸਿੰਘ ਵਾਸੀ ਵਾੜਾ ਭਾਈਕਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਅਜੇ ਕੁਮਾਰ ਉਰਫ ਅਜੂ ਵਾਸੀ ਫਾਜ਼ਿਲਕਾ ਅਸਲਾ ਲਿਆਉਣ ਸਮੇਂ ਉਸ ਦੇ ਨਾਲ ਸਨ ਜੋ ਹਨੇਰੇ ਦਾ ਫਾਈਦਾ ਉਠਾ ਕੇ ਅਟੈਚੀ ਸੁੱਟ ਕੇ ਮੌਕੇ ਤੋੰ ਭੱਜ ਗਏ ਸਨ। ਜਿਸ ਅਟੈਚੀ ਵਿਚ 5 ਪਿਸਟਲ ਸਨ ਜੋ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ ਅਤੇ ਪੰਜਾਬ ਵਿਚ ਸਪਲਾਈ ਕੀਤੇ ਜਾਣੇ ਸਨ। Faridkot News

Faridkot News
Faridkot News: ਫਰੀਦਕੋਟ ਪੁਲਿਸ ਨੇ ਮਹਿਜ 5 ਦਿਨਾਂ ’ਚ ਸੁਲਝਾਇਆ ਬਲਾਇੰਡ ਕੇਸ, ਮੁਲਜ਼ਮ ਗ੍ਰਿਫ਼ਤਾਰ

ਰੋਸ਼ਨ ਸਿੰਘ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਕਰੀਬ 14 ਵੱਖ ਵੱਖ ਸੰਗੀਨ ਅਪਰਾਧਾਂ ਹੇਠ ਕੇਸ ਦਰਜ

ਉਹਨਾਂ ਦੱਸਿਆ ਕਿ ਇਹਨਾਂ ਸਭ ਨੂੰ ਮਾਮਲੇ ਵਿਚ ਨਾਮਜ਼ਦ ਕਰ ਵੱਲ ਵੱਖ ਥਾਵਾਂ ਤੋਂ ਗ੍ਰਿਫ਼ਡਾਰ ਕੀਤਾ ਜਾ ਚੁੱਕਿਆ ਹੈ। ਉਹਨਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਵਿਚ ਗੁਰਮੀਤ ਸਿੰਘ ਖਿਲਾਫ ਥਾਣਾ ਸਿਟੀ ਫਰੀਦਕੋਟ ਵਿਚ ਪਹਿਲਾਂ ਇਕ ਐਨਡੀਪੀਸੀ ਦਾ ਮੁਕੱਦਮਾ ਦਰਜ ਹੈ ਜਦੋਂਕਿ ਰੋਸ਼ਨ ਸਿੰਘ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਕਰੀਬ 14 ਵੱਖ ਵੱਖ ਸੰਗੀਨ ਅਪਰਾਧਾਂ ਹੇਠ ਕੇਸ ਦਰਜ ਹਨ। ਜਦੋਂਕਿ ਤੀਸਰੇ ਦੋਸ਼ੀ ਖਿਲਾਫ ਵੀ ਪਹਿਲਾਂ ਚੋਰੀ ਅਤੇ ਅਸਲਾ ਐਕਟ ਤਹਿਤ 3 ਮੁਕੱਦਮੇ ਦਰਜ ਹਨ। ਉਹਨਾਂ ਕਿਹਾ ਕਿ ਫੜ੍ਹੇ ਗਏ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਸਭ ਬੈਕ ਫਾਰਵਰਡ ਲਿੰਕ ਖਘਾਲੇ ਜਾਣਗੇ। Faridkot News