Faridkot News: ਪੁਲਿਸ ਨਾਕੇ ’ਤੇ ਭੱਜਣ ਦੀ ਕੋਸ਼ਿਸ਼ ਕਰਦਾ ਇੱਕ ਮੁਲਜ਼ਮ ਖਤਰਨਾਕ ਹਥਿਆਰਾਂ ਸਮੇਤ ਕਾਬੂ

Faridkot News
ਫਰੀਦਕੋਟ : ਹਥਿਆਰਾਂ ਸਮੇਤ ਕਾਬੂ ਕੀਤੇ ਬਦਮਾਸ਼ ਸਬੰਧੀ ਜਾਣਕਾਰੀ ਦਿੰਦੀ ਪੁਲਿਸ।

ਜੈਤੋ ਪੁਲਿਸ ਨੇ ਮੁਲਜ਼ਮ ਕੋਲੋਂ ਦੇਸੀ ਪਿਸਟਲ (32 ਬੌਰ) ਸਮੇਤ 02 ਮੈਗਜ਼ੀਨ ਅਤੇ 04 ਰੌਂਦ ਜਿੰਦਾ ਹਥਿਆਰ ਕੀਤੇ ਬਰਾਮਦ | Faridkot News

ਫ਼ਰੀਦਕੋਟ (ਗੁਰਪ੍ਰੀਤ ਪੱਕਾ)। Faridkot News: ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਸੰਗਠਿਤ ਅਪਰਾਧ ਕਰਨ ਵਾਲੇ ਅਪਰਾਧਿਕ ਗਿਰੋਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਲਗਾਤਾਰ ਅਜਿਹੇ ਅਪਰਾਧਿਕ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਅਵਨੀਤ ਕੌਰ ਸਿੱਧੂ AIG ਕਾਊਟਰ ਇੰਟੈਲੀਜੈਸ, ਬਠਿੰਡਾਂ ਜੀ ਦੀ ਅਗਵਾਈ ਵਿੱਚ ਸ਼੍ਰੀ ਮੁਕਤਸਰ ਸਾਹਿਬ ਕਾਊਟਰ ਇੰਟੈਲੀਜੈਸ ਦੀ ਟੀਮ ਨਾਲ ਫਰੀਦਕੋਟ ਪੁਲਿਸ ਵੱਲੋਂ ਕੀਤੇ ਸਾਂਝੇ ਆਪਰੇਸ਼ਨ ਵਿੱਚ ਇੱਕ ਮੁਲਜ਼ਮ ਨੂੰ 02 ਦੇਸੀ ਪਿਸਟਲ (32 ਬੌਰ) ਸਮੇਤ 02 ਮੈਗਜੀਨ ਅਤੇ 04 ਜਿੰਦਾ ਰੌਂਦ ਸਮੇਤ ਕਾਬੂ ਕਰਨ ਵਿੱਚ ਸਫਲਤਾਂ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ: Canada News: ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਕੁਡ਼ੀ ਦੀ ਮੌਤ, ਪਿੰਡ ’ਚ ਸੋਗ ਦੀ ਲਹਿਰ

ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ ਸੀ.ਆਈ.ਏ ਜੈਤੋ ਦੀ ਨਿਗਰਾਨੀ ਹੇਠ ਸ:ਥ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ। ਇਸ ਦੌਰਾਨ ਇੱਕ ਕਾਰ ਵਰਨਾ ਰੰਗ ਸਿਲਵਰ ਬਠਿੰਡਾ ਸਾਈਡ ਤੋਂ ਆਉਦੀ ਦਿਖਾਈ ਦਿੱਤੀ ਤਾ ਕਾਰ ਚਾਲਕ ਪੁਲਿਸ ਨੂੰ ਵੇਖ ਕੇ ਕਾਰ ਨੂੰ ਰੋਕ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱੱਗਿਆ ਤਾਂ ਪੁਲਿਸ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ। Faridkot News

ਪੁੱਛਗਿਛ ਦੌਰਾਨ ਮੁਲਜ਼ਮ ਨੇ ਨੇ ਆਪਣਾ ਨਾਮ ਰਵਿੰਦਰ ਕੁਮਾਰ ਉਰਫ ਰਵੀ ਪੁੱਤਰ ਅਨੂਪ ਕੁਮਾਰ ਵਾਸੀ ਨੇੜੇ ਪਸ਼ੂ ਹਸਪਤਾਲ ਪਿੰਡ ਟਿਟੋਲੀ ਰੋਹਤਕ ਥਾਣਾ ਸਦਰ (ਹਰਿਆਣਾ) ਦੱਸਿਆ। ਪੁਲਿਸ ਵੱਲੋੰ ਕਾਰ ਦੀ ਤਲਾਸੀ ਕਰਨ ’ਤੇ ਉਸ ਵਿੱਚੋਂ 02 ਦੇਸੀ ਪਿਸਟਲ 32 ਬੌਰ ਸਮੇਤ 02 ਮੈਗਜੀਨ 32 ਬੌਰ ਸਮੇਤ 04 ਰੌਦ ਜਿੰਦਾ 32 ਬੌਰ ਬ੍ਰਾਮਦ ਕੀਤੇ ਗਏ, ਜਿਸ ’ਤੇ ਮੁਕੱਦਮਾ ਨੰਬਰ 132 ਅ/ਧ 25/54/59 ਅਸਲਾ ਐਕਟ ਵਾਧਾ ਜੁਰਮ 111(2) ਬੀ.ਐਨ.ਐਸ ਥਾਣਾ ਜੈਤੋ ਦਰਜ ਰਜਿਸਟਰ ਹੋਇਆ। ਮੁਲਜ਼ਮ ਰਵਿੰਦਰ ਕੁਮਾਰ ਉਰਫ ਰਵੀ ਦੀ ਪੁੱਛਗਿਛ ’ਤੇ 2 ਹੋਰ ਮੁਲਜ਼ਮਾਂ ਨੂੰ ਨਾਮਜਦ ਕੀਤਾ ਗਿਆ ਹੈ, ਜਿੰਨਾ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਗ੍ਰਿਫਤਾਰ ਕੀਤੇ ਮੁਲਜ਼ਮ ਖਿਲਾਫ ਪਹਿਲਾ ਵੀ ਡਕੈਤੀ, ਅਸਲਾ ਐਕਟ ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਸਬੰਧੀ 02 ਮੁਕੱਦਮੇ ਦਰਜ ਹਨ।

LEAVE A REPLY

Please enter your comment!
Please enter your name here