Surinder Shinda | ਬੁਲੰਦ ਆਵਾਜ਼ ਦੇ ਮਾਲਕ ਨੂੰ ਨਮ ਅੱਖਾਂ ਨਾਲ ਦਿੱਤੀ ਵਿਦਾਇਗੀ

Surinder Shinda

ਪੁੱਤਰਾਂ ਨੇ ਦਿਖਾਈ Surinder Shinda ਦੀ ਚਿਖਾ ਨੂੰ ਅਗਨੀ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੁਰਾਂ ਦੇ ਸਰਤਾਜ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ (Surinder Shinda) ਨੂੰ ਅੱਜ ਉਨਾਂ ਦੇ ਹਜ਼ਾਰਾਂ ਚਾਹੁਣ ਵਾਲਿਆਂ ਵੱਲੋਂ ਅੰਤਿਮ ਵਿਦਾਇਗੀ ਦਿੱਤੀ ਗਈ। ਲੁਧਿਆਣਾ ’ਚ ਸਥਿੱਤ ਸੁਰਿੰਦਰ ਛਿੰਦਾ ਦੇ ਪੁੱਤਰਾਂ ਵੱਲੋਂ ਉਨਾਂ ਦੀ ਮਿ੍ਰਤਕ ਦੇਹ ਨੂੰ ਅਗਨੀ ਦਿਖਾਈ ਗਈ। ਇਸ ਮੌਕੇ ਉਚੇਚੇ ਤੌਰ ’ਤੇ ਪਹੰੁਚੇ ਪੰਜਾਬੀ ਕਲਾਕਾਰਾਂ, ਅਦਾਕਾਰਾਂ ਤੇ ਗੀਤਕਾਰਾਂ ਤੋ ਇਲਾਵਾ ਮੌਜੂਦ ਹਰ ਸਖ਼ਸ ਦੀ ਅੱਖ ਨਮ ਸੀ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਲਏ ਗਏ ਅਹਿਮ ਫ਼ੈਸਲੇ, ਆਟਾ ਦਾਲ ’ਤੇ ਆਇਆ ਵੱਡਾ ਅਪਡੇਟ

ਪੇਟ ਦੀ ਸਮੱਸਿਆ ਤੋਂ ਪੀੜਤ ਸੁਰਿੰਦਰ ਛਿੰਦਾ ਨੂੰ 23 ਜੂਨ ਨੂੰ ਸਥਾਨਕ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ਼ ਲਈ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਨਾਂ ਦਾ ਇੱਕ ਅਪ੍ਰੇਸ਼ਨ ਕੀਤਾ ਗਿਆ। ਇਸ ਪਿੱਛੋਂ ਛਾਤੀ ’ਚ ਇੰਨਫੈਕਸਨ ਹੋਣ ਕਾਰਨ ਸੁਰਿੰਦਰ ਛਿੰਦਾ ਨੂੰ ਦੀਪ ਹਸਪਤਾਲ ’ਚ ਵੈਂਟੀਲੇਟਰ ’ਤੇ ਰੱਖਿਆ ਗਿਆ। ਜਿੱਥੇ ਉਨਾਂ ਦੀ ਹਾਲਤ ’ਚ ਕੋਈ ਸੁਧਾਰ ਨਾ ਹੋਣ ਕਾਰਨ ਉਨਾਂ ਨੂੰ ਪਰਿਵਾਰ ਵੱਲੋ ਡੀਐਮਸੀ ਵਿਖੇ ਦਾਖਲ ਕਰਵਾਇਆ ਗਿਆ। (Surinder Shinda)

Surinder Shinda

ਜਿੱਥੇ 26 ਜੁਲਾਈ 2023 ਨੂੰ ਸੁਰਿੰਦਰ ਛਿੰਦਾ ਸਵੇਰੇ 7 ਕੁ ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਜਿੰਨਾਂ ਦੀ ਮਿ੍ਰਤਕ ਦੇਹ ਦਾ ਅੱਜ ਲੁਧਿਆਣਾ ਦੇ ਮਾਡਲ ਟਾਊਨ ਐਕਟੈਸ਼ਨ ’ਚ ਸਥਿੱਤ ਰਾਮ ਬਾਗ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਜਿਥੇ ਉਨਾਂ ਦੇ ਪੁੱਤਰ ਮਨਿੰਦਰ ਛਿੰਦਾ ਤੇ ਸਿਮਰਨ ਛਿੰਦਾ ਨੇ ਸੁਰਿੰਦਰ ਛਿੰਦਾ ਦੀ ਮਿ੍ਰਤਕ ਦੇਹ ਨੂੰ ਅਗਨੀ ਦਿਖਾਈ। ਸੁਰਿੰਦਰ ਛਿੰਦਾ ਆਪਣੇ ਪਿੱਛੇਪਤਨੀ ਜੋਗਿੰਦਰ ਕੋਰ, ਮਨਿੰਦਰ ਛਿੰਦਾ ਤੇ ਸਿਮਰਨ ਛਿੰਦਾ ਤੋ ਇਲਾਵਾ ਦੋ ਬੇਟੀਆਂ ਨੂੰ ਛੱਡ ਗਏ ਹਨ।