ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਨਹੀਂ ਰਹੇ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤੀ ਪੱਤਰਕਾਰਿਤਾ ਦੇ ਚੋਟੀ ਦੇ ਪੁਰਸ਼ਾਂ ‘ਚ ਇੱਕ ਕੁਲਦੀਪ ਨਈਅਰ ਦਾ ਅੱਜ ਰਾਤ ਦੇਹਾਂਤ ਹੋ ਗਿਆ ਤੇ ਅੱਜ ਅਪਰਾ ਲੋਧੀ ਰੋਡ ਸ਼ਮਸ਼ਾਨਘਾਟ ‘ਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਉਹ 95 ਸਾਲਾਂ ਦੇ ਸਨ ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਤੇ ਦੋ ਪੁੱਤਰ ਹਨ।

ਯੂਨਾਈਟਿਡ ਨਿਊਜ਼ ਆਫ਼ ਇੰਡੀਆ (ਯੂਐਨਆਈ) ਦੇ ਮੁੱਖ ਸੰਪਾਦਕ ਤੇ ਮਹਾਂਪ੍ਰਬੰਧਕ ਰਹੇ ਸ੍ਰੀ ਨੈਇਰ ਦਾ ਅੱਜ ਅੱਧੀ ਰਾਤ ਤੋਂ ਬਾਅਦ ਇੱਕ ਨਿੱਜੀ ਹਸਪਤਾਲ ‘ਚ ਦੇਹਾਂਤ ਹੋ ਗਿਆ ਉਹ ਕਾਫ਼ੀ ਦਿਨਾਂ ਤੋਂ ਬਿਮਾਰ ਸਨ ਤੇ ਹਸਪਤਾਲ ‘ਚ ਭਰਤੀ ਸਨ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਉਪ ਰਾਸ਼ਟਰਪਤੀ ਹਾਦਿਮ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਦੇਸ਼ ਦੇ ਪ੍ਰਸਿੱਧ ਪੱਤਰਕਾਰਾਂ ਨੇ ਨਈਅਰ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਉਨ੍ਹਾਂ ਦੇ ਚਲੇ ਜਾਣਾ ਭਾਰਤੀ ਪੱਤਰਕਾਰਿਤਾ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ ਨਈਅਰ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਵੱਡੀ ਗਿਣਤੀ ‘ਚ ਉਨ੍ਹਾਂ ਦੇ ਮਿੱਤਰ, ਪ੍ਰਸੰਸਕ ਤੇ ਪੱਤਰਕਾਰ ਉਨ੍ਹਾਂ ਦੀ ਰਿਹਾਇਸ਼ ‘ਤੇ ਜੁੜਨਾ ਸ਼ੁਰੂ ਹੋ ਗਏ ਸ੍ਰੀ ਨਈਅਰ ਹਿੰਦ-ਪਾਕਿ ਦੋਸਤੀ ਤੇ ਪੰਜਾਬੀਅਤ ਦੇ ਵੱਡੇ ਹਮਾਇਤੀ ਸਨ ਉਨ੍ਹਾਂ ਨੇ ਸੰਪਰਦਾਇਕਤਾ ਦੇ ਖਿਲਾਫ਼ ਹਮੇਸ਼ਾ ਅਵਾਜ਼ ਬੁਲੰਦ ਕੀਤੀ।

LEAVE A REPLY

Please enter your comment!
Please enter your name here