ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ | Pritish Nandy
- ਚਮੇਲੀ, ਸੁਰ ਵਰਗੀਆਂ ਫਿਲਮਾਂ ਵੀ ਬਣਾਈਆਂ | Pritish Nandy
ਮੁੰਬਈ (ਏਜੰਸੀ)। Pritish Nandy: ਮਸ਼ਹੂਰ ਫਿਲਮ ਨਿਰਮਾਤਾ ਤੇ ਪੱਤਰਕਾਰ ਪ੍ਰੀਤੀਸ਼ ਨੰਦੀ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 73 ਸਾਲਾਂ ਦੇ ਸਨ ਤੇ ਪੈਨਕ੍ਰੀਆਟਿਕ ਕੈਂਸਰ ਤੋਂ ਪੀੜਤ ਸਨ। ਅਨੁਪਮ ਖੇਰ ਨੇ ਟਵਿੱਟਰ ਹੈਂਡਲ ’ਤੇ ਪੋਸਟ ਕਰਕੇ ਉਨਾਂ ਦੀ ਮੌਤ ਦੀ ਜਾਣਕਾਰੀ ਦਿੱਤੀ। ਉਸਨੇ ਚਮੇਲੀ, ਸੁਰ ਤੇ ਹਜ਼ਾਰੋਂ ਖਵਾਇਸ਼ੀਂ ਐਸੀ ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ ਸੀ। ਪ੍ਰੀਤੀਸ਼ ਨੰਦੀ ਦਾ ਜਨਮ 15 ਜਨਵਰੀ 1951 ਨੂੰ ਭਾਗਲਪੁਰ, ਬਿਹਾਰ ’ਚ ਹੋਇਆ ਸੀ।
ਇਹ ਖਬਰ ਵੀ ਪੜ੍ਹੋ : Yamuna River: ਸਿਆਸਤ ਤੋਂ ਉੁਪਰ ਉੱਠ ਕੇ ਲਏ ਜਾਣ ਫੈਸਲੇ
ਉਹ ‘ਦਿ ਇਲਸਟ੍ਰੇਟਿਡ ਵੀਕਲੀ ਆਫ਼ ਇੰਡੀਆ’ ਦੇ ਸੰਪਾਦਕ ਸਨ ਤੇ ਆਪਣੇ ਨਿਡਰ ਵਿਚਾਰਾਂ ਲਈ ਮਸ਼ਹੂਰ ਸਨ। ਉਸਨੇ ਫਿਲਮ ਨਿਰਮਾਣ ’ਚ ਵੀ ਆਪਣੀ ਪਛਾਣ ਬਣਾਈ ਤੇ 24 ਹਿੰਦੀ-ਅੰਗਰੇਜ਼ੀ ਫਿਲਮਾਂ ਬਣਾਈਆਂ। ਨੰਦੀ 1998 ਤੋਂ 2004 ਤੱਕ ਮਹਾਰਾਸ਼ਟਰ ਤੋਂ ਰਾਜ ਸਭਾ ’ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸਨ। ਨੰਦੀ ਨੇ ਅੰਗਰੇਜ਼ੀ ’ਚ 40 ਤੋਂ ਜ਼ਿਆਦਾ ਕਵਿਤਾਵਾਂ ਦੀਆਂ ਕਿਤਾਬਾਂ ਲਿਖੀਆਂ। ਉਸਨੇ ਬੰਗਾਲੀ, ਉਰਦੂ ਤੇ ਪੰਜਾਬੀ ਦੀਆਂ ਕਵਿਤਾਵਾਂ ਦਾ ਅੰਗਰੇਜ਼ੀ ’ਚ ਅਨੁਵਾਦ ਕੀਤਾ। Pritish Nandy
ਸੁਰ, ਚਮੇਲੀ, ਹਜ਼ਾਰੋਂ ਖਵਾਹਿਸ਼ੇਂ ਵਰਗੀਆਂ ਫਿਲਮਾਂ ਬਣੀਆਂ | Pritish Nandy
ਉਸਨੇ 2000 ਦੇ ਦਹਾਕੇ ਦੇ ਸ਼ੁਰੂ ’ਚ ਆਪਣੇ ਬੈਨਰ ਪ੍ਰੀਤੀਸ਼ ਨੰਦੀ ਕਮਿਊਨੀਕੇਸ਼ਨਜ਼ ਹੇਠ ਕਈ ਫਿਲਮਾਂ ਦਾ ਨਿਰਮਾਣ ਕੀਤਾ ਸੀ ਜਿਵੇਂ ਕਿ ‘ਸੁਰ’, ‘ਕਾਂਟੇ’, ‘ਝੰਕਰ ਬੀਟਸ’, ‘ਚਮੇਲੀ’, ‘ਹਜ਼ਾਰਾਂ ਖਵਾਇਸ਼ੀਂ ਐਸੀ’, ‘ਪਿਆਰ ਕੇ ਸਾਈਡ ਇਫੈਕਟਸ’ ਆਦਿ। ਪਿਛਲੀ ਵਾਰ ਇੱਕ ਨਿਰਮਾਤਾ ਦੇ ਤੌਰ ’ਤੇ, ਉਸਨੇ ਐਮਾਜ਼ਾਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ ’ਫੋਰ ਮੋਰ ਸ਼ਾਟਸ ਪਲੀਜ਼’ ਅਤੇ ਸੰਗ੍ਰਹਿ ਲੜੀ ‘ਮਾਡਰਨ ਲਵ ਮੁੰਬਈ’ ਦਾ ਨਿਰਮਾਣ ਕੀਤਾ ਸੀ।