ਪਰਿਵਾਰ ਨਿਯੋਜਨ:ਗੰਭੀਰ ਹੋਵੇ ਸਰਕਾਰ

Family Planning, Serious, Government

ਭਾਰਤ ‘ਚ ਜਨਸੰਖਿਆ ਦਬਾਅ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਜਿਨ੍ਹਾਂ ਕਾਰਨ ਸਰਕਾਰ ਨੂੰ ਦੁਬਾਰਾ ਪਰਿਵਾਰ ਨਿਯੋਜਨ ‘ਤੇ ਵਿਚਾਰ ਕਰਨਾ ਪੈ ਰਿਹਾ ਹੈ ਪੱਛਮੀ ਦੇਸ਼ਾਂ ਨੇ ਜਨਸੰਖਿਆ ਵਾਧੇ ‘ਤੇ ਰੋਕ ਲਾ ਦਿੱਤੀ ਹੈ ਇਸੇ ਤਰ੍ਹਾਂ ਭਾਰਤ ਨੂੰ ਵੀ ਇਸ ਦਿਸ਼ਾ ‘ਚ ਕਦਮ ਚੁੱਕਣੇ ਪੈਣਗੇ ਜਨਸੰਖਿਆ ਵਾਧੇ ਨੇ ਇੱਕ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ ਤੇ ਇਸ ਦਿਸ਼ਾ ‘ਚ ਠੋਸ ਯਤਨਾਂ ਦੀ  ਲੋੜ ਹੈ

ਹਾਲ ਹੀ ‘ਚ ਸਰਕਾਰ ਨੇ ਪਰਿਵਾਰ ਨਿਯੋਜਨ ਯਤਨਾਂ ‘ਚ ਤੇਜੀ ਲਿਆਉਣ ਦਾ ਫੈਸਲਾ ਕੀਤਾ ਹੈ ਤੇ ਇਸ ਲਈ ਅਜਿਹੇ 146 ਜ਼ਿਲ੍ਹਿਆਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਜਨਮ ਦਰ 3 % ਤੋਂ ਜ਼ਿਆਦਾ ਹੈ ਤੇ ਇਨ੍ਹਾਂ ਦੀ ਅਬਾਦੀ ਦੇਸ਼ ਦੀ ਕੁੱਲ ਅਬਾਦੀ ਦਾ 28 ਫ਼ੀਸਦੀ ਹੈ ਸਿਹਤ ਮੰਤਰਾਲੇ ਨੇ ਇਨ੍ਹਾਂ ਜ਼ਿਲ੍ਹਿਆਂ ‘ਚ ‘ਮਿਸ਼ਨ ਪਰਿਵਾਰ ਵਿਕਾਸ’ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਪਰਿਵਾਰ ਨਿਯੋਜਨ ਸੇਵਾਵਾਂ ‘ਚ ਸੁਧਾਰ, ਜਾਗਰੂਕਤਾ ਤੇ ਪਰਿਵਾਰ ਨਿਯੋਜਨ ਬਦਲ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੱਤਾ ਗਿਆ ਹੈ

ਇਸ ਪ੍ਰੋਗਰਾਮ ਤਹਿਤ ਸੇਵਾਵਾਂ ਦੀ ਗੁੱਣਵੱਤਾ ‘ਚ ਸੁਧਾਰ, ਸੰਵਰਧਨ ਯੋਜਨਾਵਾਂ, ਜਨਤਕ ਸੁਰੱਖਿਆ, ਸਮਰੱਥਾ ਨਿਰਮਾਣ, ਯੋਗ ਵਾਤਾਵਰਨ ਦਾ ਨਿਰਮਾਣ ਤੇ ਸਖ਼ਤ ਨਿਗਰਾਨੀ ‘ਤੇ ਧਿਆਨ ਦਿੱਤਾ ਗਿਆ ਹੈ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਪ੍ਰੋਗਰਾਮ ਦੀ ਛਮਾਹੀ ਸਮੀਖਿਆ ਕਰੇ ਤੇ ਪ੍ਰਾਪਤੀਆਂ ਦਾ ਮੁਲਾਂਕਣ ਕਰਨੀਂ ਕਿ ਕੀ ਪ੍ਰੋਗਰਾਮ ਸਹੀ ਦਿਸ਼ਾ ‘ਚ ਵਧ ਰਿਹਾ ਹੈ ਜਾਂ ਨਹੀਂ ਇਹ ਜ਼ਿਲ੍ਹੇ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ,  ਉੱਤਰ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਤੇ ਅਸਾਮ ਦੇ ਹਨ ਇਹ  ਜ਼ਿਲ੍ਹੇ ਪੱਛੜੇ ਹੋਏ  ਹਨ

ਅੰਕੜਿਆਂ ਮੁਤਾਬਕ  ਭਾਰਤ ‘ਚ ਜਨਸੰਖਿਆ ਵਾਧਾ ਦਰ ‘ਚ ਗਿਰਾਵਟ ਆਈ ਹੈ ਪਰੰਤੂ ਜਨਸੰਖਿਆ ਵਾਧਾ ਦਰ ਵੱਖ-ਵੱਖ ਰਾਜਾਂ ‘ਚ ਵੱਖ -ਵੱਖ ਹੈ ਦੱਖਣੀ ਰਾਜਾਂ ‘ਚ ਇਸ ਦੀ ਗਿਰਾਵਟ ਆਈ ਹੈ 2008 ‘ਚ ਦੇਸ਼ ‘ਚ ਜਨਮ ਦਰ 2.6% ਸੀ ਜੋ ਵਰਤਮਾਨ ‘ਚ 2.3% ਹੈ ਸੰਸਾਰ ‘ਚ ਵੀ ਅਫ਼ਰੀਕੀ ਜਨਸੰਖਿਆ ਵਾਧਾ ਦਰ 5.1 % ਤੋਂ ਡਿੱਗ ਕੇ 4.1% ਤੇ ਏਸ਼ੀਆ ‘ਚ 2.4 % ਤੋਂ ਡਿੱਗ ਕੇ 2.2 ਰਹਿ ਗਈ ਹੈ ਵਿਸ਼ਵ ਦੇ ਨੌਂ ਦੇਸ਼ ਜਿਨ੍ਹਾਂ ‘ਚ ਭਾਰਤ, ਨਾਈਜ਼ੀਰੀਆ, ਅਮਰੀਕਾ, ਯੁਗਾਂਡਾ, ਤੰਜਾਨੀਆ, ਪਾਕਿਸਤਾਨ ਆਦਿ ਮੁੱਖ ਹਨ 2050 ਤੱਕ ਵਿਸ਼ਵ ਜਨਸੰਖਿਆ ਦਰ ‘ਚ ਇਨ੍ਹਾਂ ਦਾ 50 % ਯੋਗਦਾਨ ਹੋਵੇਗਾ ਵਿਕਾਸਸ਼ੀਲ ਦੇਸ਼ਾਂ ‘ਚ ਵਸੀਲਿਆਂ ਦੀ ਕਮੀ ਹੈ ਇਸ ਲਈ ਇਨ੍ਹਾਂ ਦੇਸ਼ਾਂ ‘ਚ ਜਨਸੰਖਿਆ ਵਾਧਾ ਦਰ ਤੇਜੀ ਨਾਲ ਵਧ ਰਹੀ ਹੈ

ਵਰਤਮਾਨ ‘ਚ ਜਨਸੰਖਿਆ ਸਥਿਰੀਕਰਨ  ਜ਼ਰੂਰੀ ਹੈ, ਤਾਂਕਿ ਆਰਥਿਕ ਵਿਕਾਸ ਦੇ ਅਗਲੇ ਪੜਾਅ ‘ਚ ਪਹੁੰਚਿਆ ਜਾ ਸਕੇ ਤੇ ਇਸ ਨਵੇਂ ਪ੍ਰੋਗਰਾਮ ਦਾ ਉਦੇਸ਼ ਇਹੀ ਹੈ ਜੇ ਕੁਲ ਜਨਮ ਦਰ ਜ਼ਿਆਦਾ ਹੋਵੇਗੀ ਤਾਂ ਮਾਂ ਮੌਤ ਦਰ ਤੇ ਬਾਲ ਮੌਤ ਦਰ ਵੀ ਜ਼ਿਆਦਾ ਹੋਵੇਗੀ ਇਸ ਲਈ ਮਾਂ ਮੌਤ ਦਰ ਤੇ ਬਾਲ ਮੌਤ ਦਰ ‘ਚ ਕਮੀ ਲਿਆਉਣ ਲਈ ਕੁਲ ਜਨਮ ਦਰ ‘ਚ ਕਮੀ ਲਿਆਉਣੀ ਪਵੇਗੀ

ਵਿਸ਼ਵ ਜਨਸੰਖਿਆ ਦਿਵਸ ਦੇ ਮੌਕੇ ‘ਤੇ ਸਿਹਤ ਮੰਤਰੀ ਜੇ ਪੀ ਨੱਢਾ ਨੇ ਕਿਹਾ ਕਿ ਜਨਸੰਖਿਆ ਨਿਯੰਤਰਣ ਵੱਲ ਕਦਮ ਵਧਾਉਣੇ ਪੈਣਗੇ, ਤਾਂ ਕਿ ਲੋਕਾਂ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ ਤੇ ਅਸੀਂ ਗੁਣਵੱਤਾ ਸੇਵਾਵਾਂ ਯਕੀਨੀ ਕਰਨ ਲਈ ਕਦਮ ਚੁੱਕੇ ਹਨ, ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ‘ਚ ਆਖਰੀ ਗਾਹਕ ਤੱਕ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਪਹੁੰਚਾਉਣ ਦਾ ਯਤਨ ਕੀਤਾ ਹੈ
ਪਿਛਲੀਆਂ ਸਰਕਾਰਾਂ ਨੇ ਪਰਿਵਾਰ ਨਿਯੋਜਨ ‘ਤੇ ਜ਼ੋਰ ਨਹੀਂ ਦਿੱਤਾ, ਇਸ ਲਈ ਜ਼ਰੂਰੀ ਹੈ ਕਿ ਇਸ ਨਵੇਂ ਪ੍ਰੋਗਰਾਮ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਠੋਸ ਕਦਮ ਚੁੱਕੇ ਜਾਣ ਹੁਣ ਇਸ ਦੀ ਆਸ ਵੀ ਕੀਤੀ ਜਾਂਦੀ ਹੈ ਕਿਉਂਕਿ ਮੋਦੀ ਸਰਕਾਰ ਨੇ ਆਪਣੇ ਪ੍ਰੋਜੈਕਟ ਤੇ ਯੋਜਨਾਵਾਂ ਨੂੰ ਪੇਸ਼ੇਵਰ ਢੰਗ ਨਾਲ ਸ਼ੁਰੂ ਕੀਤਾ ਹੈ ਇਸ ਲਈ ਲੱਗਦਾ ਹੈ ਕਿ ਸਵੱਛ ਭਾਰਤ ਮੁਹਿੰਮ ਵਾਂਗ ਪਰਿਵਾਰ ਵਿਕਾਸ ਮਿਸ਼ਨ ‘ਤੇ ਵੀ ਪੂਰਾ ਧਿਆਨ ਦਿੱਤਾ ਜਾਵੇਗਾ ਜਨਤਾ ਦੇ ਸਮਾਜਿਕ, ਆਰਥਿਕ ਵਿਕਾਸ ਲਈ ਵਸੀਲਿਆਂ ਦੀ ਕਮੀ ਨੂੰ ਦੇਖਦਿਆਂ  ਜਨਮ ਦਰ ਨੂੰ 2 % ਭਾਵ ਪ੍ਰਤਿ ਪਰਿਵਾਰ  ਦੋ ਬੱਚਿਆਂ ਤੱਕ ਲਿਆਉਣ ਦੀ ਜ਼ਰੂਰਤ ਹੈ ਚੀਨ ਨੇ ਇਸ ਦਿਸ਼ਾ ‘ਚ ਅਨੇਕ ਕਦਮ ਚੁੱਕੇ, ਇਸ ਲਈ ਚੀਨ ਦੀ ਜਨਸੰਖਿਆ  ਵਾਧਾ ਦਰ 9.5 % ਤੱਕ ਆ ਗਈ ਹੈ ਤੇ ਕੁਝ ਰਿਪੋਰਟਾਂ  ਮੁਤਾਬਕ 2024 ਤੱਕ ਭਾਰਤ ਦੀ ਅਬਾਦੀ ਚੀਨ ਤੋਂ ਜ਼ਿਆਦਾ ਹੋ ਜਾਵੇਗੀ

ਛੋਟੇ ਪਰਿਵਾਰ ਦੇ ਫ਼ਾਇਦਿਆਂ ਵਾਰੇ ਖਾਸ ਕਰ ਉੱਤਰੀ ਤੇ ਮੱਧ ਭਾਰਤ ਦੇ ਪਿੰਡਾਂ ‘ਚ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਦੇਸ਼ ‘ਚ ਸਿਹਤ, ਪੌਸ਼ਟਿਕ ਖੁਰਾਕ, ਸਿੱਖਿਆ, ਰਿਹਾਇਸ਼ ਆਦਿ ਦੇ ਖਰਚ ਕਾਰਨ ਛੋਟਾ ਪਰਿਵਾਰ ਕਿਸੇ ਵੀ ਪਰਿਵਾਰ ਦੇ ਆਰਥਿਕ , ਸਮਾਜਿਕ ਵਿਕਾਸ ਨੂੰ ਯਕੀਨੀ ਕਰਦਾ ਹੈ ਇਸ ਪ੍ਰੋਗਰਾਮ ਦੇ ਚੰਗੀ ਤਰ੍ਹਾਂ ਲਾਗੂ ਹੋਣ  ਨਾਲ ਜਨਸੰਖਿਆ ਵਾਧਾ ਦਰ ਨਿਰਧਾਰਤ ਹੋਵੇਗੀ ਪਰੰਤੂ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਪੰਚਾਇਤਾਂ ਅਤੇ ਜ਼ਮੀਨੀ ਸੰਗਠਨਾਂ ਦੀ ਹਿੱਸੇਦਾਰੀ ਦੇ ਨਾਲ ਹੀ ਘਰ-ਘਰ  ਮੁਹਿੰਮ ਵੀ ਜ਼ਰੂਰੀ ਹੈ

ਅੱਜ ਦੇਸ਼ ਅੰਦਰ ਮੁਸਲਮਾਨ ਇੱਕ ਤੋਂ ਜ਼ਿਆਦਾ ਵਿਆਹ ਕਰਵਾਉਂਦੇ ਹਨ ਤੇ ਪਰਿਵਾਰ ਨਿਯੋਜਨ ਵੀ ਨਹੀਂ ਅਪਣਾਉਂਦੇ ਘੱਟ ਗਿਣਤੀ ਵਰਗ ਹੋਣ ਕਾਰਨ ਉਹ ਕਿਸੇ ਵੀ ਤਰ੍ਹਾਂ ਆਪਣੀ ਜਨਸੰਖਿਆ ਵਧਾਉਣਾ ਚਾਹੁੰਦੇ ਹਨ ਤੇ ਇਸ ਆਦਤ ਨੂੰ ਜ਼ਰੂਰੀ ਹੋਇਆ ਤਾਂ ਸਖ਼ਤ ਯਤਨਾਂ ਨਾਲ ਰੋਕਿਆ ਜਾਣਾ ਚਾਹੀਦਾ ਹੈ ਸੁਪਰੀਮ ਕੋਰਟ ‘ਚ ਤਿੰਨ ਤਲਾਕ ਦਾ ਮੁੱਦਾ ਲੰਬਤ ਹੈ

ਜੇਕਰ ਮੁਸਲਮਾਨਾਂ ਨੇ ਦੇਸ਼ ਦੇ ਪਰਸਨਲ ਲਾੱਅ ਦਾ ਪਾਲ਼ਣ ਕਰਨਾ ਹੈ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਗਿਣਤੀ ਸੀਮਤ ਰੱਖਣੀ ਪਵੇਗੀ ਗਰੀਬ ਤੇ ਅਣਪੜ੍ਹ ਲੋਕ ਪਰਿਵਾਰ ਨਿਯੋਜਨ ਤੇ ਆਪਣੇ ਬੱਚਿਆਂ ਦੀ ਸਿੱਖਿਆ ਤੇ ਸਿਹਤ ‘ਤੇ ਧਿਆਨ ਨਹੀਂ ਦਿੰਦੇ ਖਾਸ ਕਰ ਲੜਕੀਆਂ ਦੀ ਸਿੱਖਿਆ ‘ਤੇ ਧਿਆਨ ਨਹੀਂ ਦਿੱਤਾ ਜਾਂਦਾ ਇਸ ਸਬੰਧੀ ਪੱਛਮੀ ਬੰਗਾਲ ਸਰਕਾਰ ਦੇ  ‘ਕੰਨਿਆਸ਼੍ਰੀ ਪ੍ਰਕਲ’ ਨੂੰ ਹਾਲ ਹੀ ‘ਚ ਸੰਯੁਕਤ ਰਾਸ਼ਟਰ ਪੁਰਸਕਾਰ ਦਿੱਤਾ ਗਿਆ ਹੈ ਪੁਰਾਣੀ ਪੀੜ੍ਹੀ ‘ਚ ਜਨਸੰਖਿਆ ਨਿਯੰਤਰਣ ਵਾਰੇ ਜਾਗਰੂਕਤਾ ਨਹੀਂ ਸੀ

ਸਿੱਖਿਆ ਤੇ ਜਾਗਰੂਕਤਾ ਦੇ ਪ੍ਰਸਾਰ ਕਾਰਨ ਹੌਲੀ-ਹੌਲੀ ਤਬਦੀਲੀ ਆ ਰਹੀ ਹੈ ਪਰਿਵਾਰ ਨਿਯੋਜਨ ਅਸਰਦਾਰ ਹੋ ਰਿਹਾ ਹੈ, ਕਿਉਂਕਿ ਇਸ ਦਾ ਅਸਰ  ਮਹਾਂ ਨਗਰਾਂ ਤੇ ਸ਼ਹਿਰਾਂ ‘ਚ ਦੇਖਣ ਨੂੰ ਮਿਲਿਆ ਹੈ ਅਰਧ ਸ਼ਹਿਰੀ ਤੇ ਪੇਂਡੂ ਖੇਤਰਾਂ ‘ਚ ਵੀ ਪਰਿਵਾਰ ਨਿਯੋਜਨ ਨੂੰ ਉਤਸ਼ਾਹ ਦਿੱਤਾ ਜਾਣਾ ਚਾਹੀਦਾ ਹੈ ਇਸ ਲਈ ਸਿੱਖਿਆ, ਬਾਲਗ ਵਿੱਦਿਆ ਅਤੇ ਬੁਨਿਆਦੀ ਸਿੱਖਿਆ ਜ਼ਰੂਰੀ ਹੈ

ਹੁਣ ਤੱਕ ਇਸ ਤਰ੍ਹਾਂ ਦੀ ਸਿੱਖਿਆ ਦੀ ਅਣਦੇਖੀ ਕੀਤੀ ਜਾਂਦੀ  ਰਹੀ ਹੈ, ਜਿਸ ਕਾਰਨ ਪਰਿਵਾਰ ਨਿਯੋਜਨ ਪ੍ਰੋਗਰਾਮ ਅਸਰਦਾਰ ਨਹੀਂ ਹੋਏ ਹਰ ਜ਼ਿਲ੍ਹੇ ਤੇ ਬਲਾਕ ‘ਚ ਪਰਿਵਾਰ ਨਿਯੋਜਨ ਕੈਂਪ ਲਾਏ ਜਾਣੇ ਚਾਹੀਦੇ ਹਨ, ਤਾਂਕਿ ਗਰੀਬ ਲੋਕ ਇਸ ਵਾਰੇ ਜਾਗਰੂਕ ਹੋ ਸਕਣ ਪੱਛਮੀ ਦੇਸ਼ ਇਸ ਲਈ ਤੇਜੀ ਨਾਲ ਵਿਕਾਸ ਕਰ ਸਕੇ ਹਨ, ਕਿਉਂਕਿ ਉਨ੍ਹਾਂ ਦੀ ਜਨਸੰਖਿਆ ਵਾਧਾ ਦਰ ਘੱਟ ਹੈ ਤੇ ਪ੍ਰਤੀ ਵਿਅਕਤੀ ਆਮਦਣ ਜ਼ਿਆਦਾ ਹੈ

ਭਾਵੇਂ ਭਾਰਤ ਜਨਸੰਖਿਆ ਵਾਧਾ ਦਰ ਉਨ੍ਹਾਂ ਦੇਸ਼ਾਂ ਦੇ ਪੱਧਰ ‘ਤੇ ਨਹੀਂ ਲਿਆ ਸਕਦਾ, ਪਰੰਤੂ ਜੇਕਰ ਪਰਿਵਾਰ ਨਿਯੋਜਨ ਪ੍ਰੋਗਰਾਮ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਜਨਸੰਖਿਆ ਵਾਧੇ ‘ਤੇ ਰੋਕ ਜ਼ਰੂਰ ਲੱਗੇਗੀ ਇਸ ਨਾਲ ਦੇਸ਼ ਤੇਜੀ ਨਾਲ ਸਮਾਜਿਕ ਆਰਥਿਕ ਵਿਕਾਸ ਕਰੇਗਾ ਦੇਸ਼ ਨੌਜਵਾਨ ਜਨਸੰਖਿਆ ਇਸ ਵਾਰੇ ਜਾਗਰੂਕ ਹੈ ਅਤੇ ਜਨਸੰਖਿਆ ਨਿਯੰਤਰਣ ‘ਚ ਇਸ ਵਰਗ ਦੀ ਅਹਿਮ ਭੂਮਿਕਾ ਹੋਵੇਗੀ

ਡਾ. ਓਈਸ਼ੀ ਮੁਖਰਜੀ