ਪੁਡੂਚੇਰੀ ‘ਚ ਡਿੱਗੀ ਕਾਂਗਰਸ ਸਰਕਾਰ

ਬਹੁਮਤ ਸਾਬਤ ਕਰਨ ‘ਚ ਨਾਕਾਮ ਮੁੱਖ ਮੰਤਰੀ ਨਾਰਾਇਣਸਾਮੀ ਨੇ ਦਿੱਤਾ ਅਸਤੀਫਾ

ਪੁਡੂਚੇਰੀ, (ਏਜੰਸੀ)। ਪੁਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਅੱਜ ਕਾਂਗਰਸ-ਡੀ. ਐੱਮ. ਕੇ. ਸਰਕਾਰ ਦੇ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰਨ ‘ਚ ਨਾਕਾਮ ਰਹਿਣ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਨਾਰਾਇਣਸਾਮੀ ਨੇ ਵਿਧਾਨ ਸਭਾ ‘ਚ ਭਰੋਸਾ ਵੋਟ ਡਿੱਗਣ ਤੋਂ ਬਾਅਦ ਉਪ ਰਾਜਪਾਲ ਤਮਿਲਿਸਾਈ ਸੁੰਦਰਰਾਜਨ ਨਾਲ ਮੁਲਾਕਾਤ ਕੀਤੀ ਤੇ ਆਪਣੇ ਮੰਤਰੀ ਪ੍ਰੀਸ਼ਦ ਨਾਲ ਅਸਤੀਫਾ ਦੇ ਦਿੱਤਾ ।
ਇਹ ਹੁਣ ਉਪ ਰਾਜਪਾਲ ‘ਤੇ ਨਿਰਭਰ ਹੈ ਕਿ ਅਗਲੇ ਤਿੰਨ ਮਹੀਨਿਆਂ ਲਈ ਸਰਕਾਰ ਬਣਾਉਣ ਲਈ ਵਿਰੋਧੀ ਧਿਰ ਨੂੰ ਸੱਦਾ ਦੇਵੇ ਜਾਂ ਕੇਂਦਰ ਸਾਸ਼ਿਤ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰੇ । ਕਾਂਗਰਸ ਨੀਤ ਸਰਕਾਰ ਦਾ ਕਾਰਜਕਾਲ ਅੱਠ ਜੂਨ ਨੂੰ ਸਮਾਪਤ ਹੋ ਰਿਹਾ ਹੈ । ਬਹੁਮਤ ਪ੍ਰੀਖਣ ਦੌਰਾਨ ਸਾਰੇ ਮੈਂਬਰ (ਸੱਤਾ ਧਿਰ ਤੇ ਵਿਰੋਧੀ ਧਿਰ ਦੋਵੇਂ) ਸਦਨ ‘ਚ ਮੌਜ਼ੂਦ ਸਨ। ਕਾਂਗਰਸ-ਡੀ. ਐੱਮ. ਕੇ. ਦੇ ਸੱਤ ਮੈਂਬਰਾਂ ਦੇ ਅਸਤੀਫੇ ਤੋਂ ਬਾਅਦ ਵਿਰੋਧੀ ਧਿਰ ਦੇ 14 ਦੇ ਮੁਕਾਬਲੇ ਇਸ ਦੀ ਤਾਕਤ ਘੱਟ ਕੇ 12 ਹੋ ਗਈ। ਵਿਧਾਨ ਸਭਾ ‘ਚ ਵਰਤਮਾਨ ‘ਚ 26 ਮੈਂਬਰ ਹਨ।

ਸਦਨ ‘ਚ ਪਾਰਟੀ ਦੀ ਸਥਿਤੀ:

ਕਾਂਗਰਸ-9 (ਸਪੀਕਰ ਸਮੇਤ), ਡੀ.ਐੱਮ.ਕੇ.-2 ਅਤੇ ਅਜ਼ਾਦ ਇੱਕ

ਵਿਰੋਧੀ ਧਿਰ:

ਐਨਆਰ ਕਾਂਗਰਸ-7, ਅੰਨਾ ਡੀ.ਐੱਮ.ਕੇ.-4 ਤੇ ਭਾਜਪਾ ਦੇ ਤਿੰਨ ਮੈਂਬਰ

ਕਿਰਨ ਬੇੇਦੀ ਤੇ ਕੇਂਦਰ ਸਰਕਾਰ ਨੇ ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ । ਜੇਕਰ ਸਾਡੇ ਵਿਧਾਇਕ ਸਾਡੇ ਨਾਲ ਹੁੰਦੇ, ਤਾਂ ਸਰਕਾਰ ਪੰਜ ਸਾਲ ਚੱਲਦੀ । ਕੇਂਦਰ ਤੋਂ ਅਸੀਂ ਫੰਡ ਮੰਗਿਆ ਸੀ, ਉਸ ਨੂੰ ਨਾ ਦੇ ਕੇ ਸਰਕਾਰ ਨੇ ਪੁਡੂਚੇਰੀ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਨਾਰਾਇਣਸਾਮੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.