ਜ਼ਿੰਬਾਬਵੇ ਨੂੰ ਚੌਥੇ ਇੱਕ ਰੋਜ਼ਾ ‘ਚ 244 ਦੌੜਾਂ ਨਾਲ ਮਧੋਲਿਆ | Fakhar Jaman
ਬੁਲਾਵਾਓ (ਏਜੰਸੀ)। ਜ਼ਬਰਦਸਤ ਲੈਅ ‘ਚ ਚੱਲ ਰਹੇ ਫ਼ਖ਼ਰ ਜ਼ਮਾਨ (ਨਾਬਾਦ) ਨੇ ਇੱਕ ਰੋਜ਼ਾ ਕ੍ਰਿਕਟ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਪਾਕਿਸਤਾਨੀ ਬੱਲੇਬਾਜ਼ ਹੋਣ ਦੀ ਪ੍ਰਾਪਤੀ ਹਾਸਲ ਕਰ ਲਈ ਹੈ ਜਿਸ ਬਦੌਲਤ ਪਾਕਿਸਤਾਨ ਨੇ ਜ਼ਿੰਬਾਬਵੇ ਨੂੰ ਚੌਥੇ ਇੱਕ ਰੋਜ਼ਾ ‘ਚ 244 ਦੌੜਾਂ ਨਾਲ ਮਧੋਲ ਕੇ ਪੰਜ ਮੈਚਾਂ ਦੀ ਲੜੀ ‘ਚ 4-0 ਦਾ ਵਾਧਾ ਹਾਸਲ ਕਰ ਲਿਆ ਪਾਕਿਸਤਾਨ ਨੇ ਜ਼ਿਬਾਬਵੇ ਵਿਰੁੱਧ ਚੌਥੇ ਇੱਕ ਰੋਜ਼ਾ ‘ਚ ਕਈ ਰਿਕਾਰਡ ਬਣਾ ਦਿੱਤਾ ਟੀਮ ਨੇ 1 ਵਿਕਟ ‘ਤੇ 399 ਦੌੜਾਂ ਦਾ ਆਪਣਾ ਸਭ ਤੋਂ ਵੱਡਾ ਸਕੋਰ ਬਣਾਇਆ ਜਦੋਂਕਿ ਜ਼ਮਾਨ ਨੇ 156 ਗੇਂਦਾਂ ‘ਤੇ 24 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ ਨਾਬਾਦ 210 ਦੌੜਾਂ ਠੋਕੀਆਂ ਅਤੇ ਪਾਕਿਸਤਾਨ ਵੱਲੋਂ ਇੱਕ ਰੋਜ਼ਾ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਅਤੇ ਦੁਨੀਆਂ ਦੇ ਅੱਠਵੇਂ ਬੱਲੇਬਾਜ਼ ਬਣ ਗਏ ਜਮਾਨ ਨੇ ਇਮਾਮ ਉਲ ਹੱਕ (113) ਨਾਲ ਪਹਿਲੀ ਵਿਕਟ ਲਈ 42 ਓਵਰਾਂ ‘ਚ 304 ਦੌੜਾਂ ਦੀ ਵਿਸ਼ਵ ਰਿਕਾਰਡ ਭਾਈਵਾਲੀ ਕੀਤੀ। (Fakhar Jaman)
ਜਮਾਨ ਦਾ ਇਹ ਤੀਸਰਾ ਸੈਂਕੜਾ ਸੀ ਜਦੋਂਕਿ ਇਮਾਮ ਨੇ ਆਪਣੇ ਅੱਠਵੇਂ ਮੈਚ ‘ਚ ਤੀਸਰਾ ਸੈਂਕੜਾ ਬਣਾ ਦਿੱਤਾ ਇਹਨਾਂ ਦੋਵਾਂ ਦਰਮਿਆਨ ਓਪਨਿੰਗ ਲਈ ਪਹਿਲੀ ਵਿਕਟ ਦੀ ਪਹਿਲੀ ਤਿਹਰੀ ਸੈਂਕੜੇ ਵਾਲੀ ਭਾਈਵਾਲੀ ਬਣੀ ਇਹ ਇੱਕ ਰੋਜ਼ਾ ‘ਚ ਕਿਸੇ ਵੀ ਵਿਕਟ ਲਈ ਚੌਥੀ ਤਿਹਰੀ ਸੈਂਕੜਾ ਭਾਈਵਾਲੀ ਹੈ ਅਤੇ ਦਿਲਚਸਪ ਤੱਥ ਇਹ ਹੈ ਕਿ ਇਹਨਾਂ ਵਿੱਚੋਂ ਦੋ ਤਿਹਰੇ ਸੈਂਕੜੇ ਦੀਆਂ ਭਾਈਵਾਲੀਆਂ ਜ਼ਿੰਬਾਬਵੇ ਵਿਰੁੱਧ ਹੀ ਬਣੀਆਂ ਹਨ ਜ਼ਿੰਬਾਬਵੇ ਦੀ ਟੀਮ ਇਸ ਵੱਡੇ ਸਕੋਰ ਦੇ ਜਵਾਬ ‘ਚ 42.4 ਓਵਰਾਂ ‘ਚ 155 ਦੌੜਾਂ ‘ਤੇ ਦਮ ਤੋੜ ਗਈ ਜ਼ਿੰਬਾਬਵੇ ਲਈ ਡੋਨਾਲਡ ਨੇ ਸਭ ਤੋਂ ਜ਼ਿਆਦਾ 44 ਅਤੇ ਐਲਟਨ ਚਿਗੁੰਬਰਾ ਨੇ 37 ਦੌੜਾਂ ਬਣਾਈਆਂਪਾਕਿਸਤਾਨ ਵੱਲੋਂ ਸ਼ਾਦਾਬ ਖ਼ਾਨ ਨੇ 28 ਦੌੜਾਂ ‘ਤੇ ਚਾਰ ਵਿਕਟਾਂ, ਉਸਮਾਨ ਖਾਨ ਨੇ 23 ਦੌੜਾਂ ‘ਤੇ ਦੋ ਵਿਕਟਾਂ ਅਤੇ ਫਹੀਮ ਨੇ 16 ਦੌੜਾਂ ‘ਤੇ ਦੋ ਵਿਕਟਾਂ ਲਈਆਂ। (Fakhar Jaman)