ਸੀਆਈਏ ਸਟਾਫ ਨੇ ਫੂਡ ਸੇਫਟੀ ਟੀਮ ਨਾਲ ਮਿਲ ਕੇ ਨਕਲੀ ਘਿਓ ਬਣਾਉਣ ਵਾਲੇ ਕੀਤੇ ਕਾਬੂ
(ਮਨੋਜ ਸ਼ਰਮਾ) ਬਰਨਾਲਾ। ਐਸਐਸਪੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਆਈਏ ਸਟਾਫ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਅਫਸਰ ਮੈਡਮ ਸੀਮਾ ਰਾਣੀ ਤੇ ਸਟਾਫ ਸਮੇਤ ਇੱਕ ਗੋਦਾਮ ’ਚ ਰੇਡ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਇਸ ਮਾਮਲੇ ’ਚ ਸੁਰੇਸ਼ ਕੁਮਾਰ ਪੁੱਤਰ ਸਾਮ ਲਾਲ ਅਤੇ ਹਿਮਾਂਸੂ ਗਰਗ ਪੁੱਤਰ ਸੁਰੇਸ਼ ਕੁਮਾਰ ਵਾਸੀ ਤਪਾ ਹਾਲ ਅਬਾਦ ਲੱਖੀ ਕਲੋਨੀ ਬਰਨਾਲਾ ਖਿਲਾਫ਼ ਥਾਣਾ ਤਪਾ ’ਚ ਕੇਸ ਦਰਜ ਕੀਤਾ ਗਿਆ ਹੈ। (Artificial Ghee)
ਇਹ ਵੀ ਪੜ੍ਵੋ : HTET ਪ੍ਰੀਖਿਆ ਦਾ ਸ਼ਿਡਿਊਲ ਜਾਰੀ,10 ਨਵੰਬਰ ਤੱਕ ਕਰੋ ਅਪਲਾਈ
ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਗੋਦਾਮ ’ਚ ਕੀਤੀ ਰੇਡ ਦੌਰਾਨ ਮੁਰਲੀਧਰ ਮਾਰਕਾ ਸਰ੍ਹੋਂ ਦਾ ਤੇਲ ਅਤੇ ਬਿਨਾ ਮਾਰਕਾ 1228 ਲੀਟਰ, ਪਰਮਾਨੰਦ ਪਿਉਰ ਦੇਸੀ ਘਿਓ ਦੇ ਰੈਪਰਾ ਵਾਲਾ ਅਤੇ ਬਿਨਾ ਰੈਪਰਾਂ ਤੋਂ ਵੇਰਕਾ ਅਤੇ ਨੈਸਲੇ ਐਵਰੀ ਡੇ ਵਾਲਾ ਦੇਸੀ ਘਿਓ 1007 ਕਿਲੋ, ਵੱਖ ਵੱਖ ਮਾਰਕਾ ਰਿਫਾਇਡ 615 ਕਿਲੋ, ਡਾਲਡਾ ਘਿਓ 450 ਕਿਲੋ, ਖਾਲੀ ਟੀਨ ਵੱਖੋ ਵੱਖ ਕੰਪਨੀ ਦੇ 135 ਟੀਨ, (Artificial Ghee)
ਗੱਤੇ ਦੇ ਖਾਲੀ ਡੱਬੇ ਪਰਮ ਨੰਦ ਪਿਓਰ ਘੀ ਅਤੇ ਨੈਸਲੇ 1150 ਡੱਬੇ, ਖਾਲੀ ਡਰੰਮ ਪਲਾਸਟਿਕ 200 ਲੀਟਰ ਵਾਲੇ 5, ਵੱਖ ਵੱਖ ਪ੍ਰਕਾਰ ਦੇ ਰੈਪਰ 2774, ਵੱਖ ਵੱਖ ਪ੍ਰਕਾਰ ਦੀਆਂ ਖਾਲੀ ਡੱਬੀਆਂ ਬਿਨਾ ਮਾਰਕਾ 2600, ਖਾਲੀ ਪਲਾਸਟਿਕ ਬੋਤਲਾਂ 5000, ਵੱਖ ਵੱਖ ਪ੍ਰਕਾਰ ਦੇ ਬੈਚ ਨੰ., ਪੈਕਿੰਗ ਡੇਟ ਅਤੇ ਰੇਟ ਨੂੰ ਦਰਸਾਉਂਦੇ ਸਟਿੱਕਰ 3000, ਖਾਲੀ ਟੈਂਕੀ ਸਰੋਂ ਦੇ ਤੇਲ ਸਟੋਰ ਕਰਨ ਵਾਲੀ 01, ਸਾਬਣ ਲੇਖ ਮੋਤੀ ਅਤੇ ਨੈਟਰਾਜ-1090 ਕਿਲੋ ਸਮੇਤ 350 ਰੈਪਰ, ਸੀਿਲੰਗ ਮਸੀਨ ਮਾਡਲ ਨੰ.ਐਫਆਰ-900, ਇਕ ਪ੍ਰੈਸ, 10 ਸੈਲੋ ਟੇਪਾਂ, 01 ਸੈਲੋ ਟੇਪ ਲਾਉਣ ਵਾਲੀ ਮਸੀਨ, ਦੋ ਟੱਬ ਸਿਲਵਰ, ਕੰਪਿਊਟਰਰਾਈਡ ਕੰਢੇ ਅਤੇ ਇਕ ਕਾਰ ਬਰਾਮਦ ਕੀਤੀ ਗਿ੍ਰਫਤਾਰ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਅਧਾਰ ’ਤੇ ਵਿਵੇਕ ਮਿੱਤਲ ਉਰਫ ਵਿੱਕੀ ਪੁੱਤਰ ਅਸ਼ੋਕ ਕੁਮਾਰ ਵਾਸੀ ਰਾਮਰਾਜਿਆ ਕਲੋਨੀ ਬਰਨਾਲਾ ਨੂੰ ਨਾਮਜ਼ਦ ਕਰਕੇ ਗਿ੍ਰਫਤਾਰ ਕੀਤਾ ਗਿਆ।