ਅੱਖਾਂ ਖੋਲ੍ਹ ਦਿੱਤੀਆਂ

Children Education

ਅੱਖਾਂ ਖੋਲ੍ਹ ਦਿੱਤੀਆਂ

ਬਹੁਤ ਹੀ ਬੁੱਧੀਮਾਨ, ਬੇਹੱਦ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ ਮਦਨ ਮੋਹਨ ਮਾਲਵੀਯ ਦੇਸ਼ ਦੇ ਹਰ ਕੋਨੇ ‘ਚ ਉਸ ਦਾ ਨਾਂਅ ਪ੍ਰਸਿੱਧ ਸੀ ਲੋਕ ਉਸ ਦਾ ਨਾਂਅ ਸੁਣ ਕੇ  ਸਿਰ ਝੁਕਾਉਂਦੇ ਸਨ ਜਿੱਥੇ ਵੀ ਉਹ ਪਹੁੰਚੇ, ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਭੀੜ ਲੱਗ ਜਾਂਦੀ ਲੋਕ ਉਨ੍ਹਾਂ ਨੂੰ ਮਿਲਣ ਲਈ ਤਰਸਦੇ ਰਹਿੰਦੇ ਕੁਝ ਉਨ੍ਹਾਂ ਨੂੰ ਆਪਣੇ ਘਰ ਜਾਣ ਲਈ ਵੀ ਕਹਿੰਦੇ ਇੱਕ ਯਾਤਰਾ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਇੱਕ ਸੇਠ ਵੀ ਆਇਆ ਉਸ ਦੀ ਪੁੱਤਰੀ ਦਾ ਵਿਆਹ ਸੀ ਉਸ ਨੇ ਆ ਕੇ ਸੱਦਾ ਦਿੱਤਾ ਵਿਆਹ ‘ਚ ਦਿੱਤੇ ਜਾ ਰਹੇ ਵੱਡੇ ਭੋਜ ‘ਚ ਉਨ੍ਹਾਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਮਾਲਵੀਯ ‘ਚ ਜਿੰਨੀ ਸਾਦਗੀ ਸੀ।

ਓਨੀ ਹੀ ਸਪੱਸ਼ਟਤਾ ਵੀ ਉਨ੍ਹਾਂ ਨੇ ਨਿਮਰਤਾ ਨਾਲ ਕਿਹਾ, ਸੇਠ ਜੀ, ਸੱਦੇ ਲਈ ਧੰਨਵਾਦ ਪਰ ਮੈਂ ਇਸ ਭੋਜ ‘ਚ ਨਹੀਂ ਆ ਸਕਾਂਗਾ ਮੈਂ ਤਾਂ ਇੱਕ ਮਾਮੂਲੀ ਭਾਰਤੀ ਹਾਂ ਮੇਰੇ ਇਸ ਦੇਸ਼ ‘ਚ ਲੱਖਾਂ ਵਿਅਕਤੀ ਭੁੱਖੇ ਬੈਠੇ ਹਨ ਤੁਹਾਡੇ ਵਿਸ਼ਾਲ ਭੋਜਨ ‘ਚ ਵੱਖ-ਵੱਖ ਵਿਅੰਜਨ ਹੋਣਗੇ ਤੁਹਾਡੇ ਵੱਲੋਂ ਤਿਆਰ ਕੀਤੇ ਗਏ।

Simran Competition

ਸਵਾਦਿਸ਼ਟ ਵਿਅੰਜਨ ਮੇਰੇ ਗਲ਼ ਹੇਠੋਂ ਨਹੀਂ ਉੱਤਰ ਸਕਣਗੇ ਮੈਨੂੰ ਉਨ੍ਹਾਂ ਦਾ ਧਿਆਨ ਆਉਂਦਾ ਰਹੇਗਾ, ਜੋ ਭੁੱਖੇ ਰਹਿਣ ਲਈ ਮਜ਼ਬੂਰ ਹਨ ਇਸ ਲਈ ਮਾਫ਼ ਕਰਨਾ ਮਾਲਵੀਯ ਜੀ ਮੈਨੂੰ ਪਤਾ ਲੱਗ ਗਿਆ ਹੁਣ ਮੈਂ ਅਜਿਹੇ ਭੋਜ ‘ਤੇ ਕੀਤੇ ਜਾਣ ਵਾਲਾ ਖਰਚ ਰੋਕ ਕੇ, ਇਸ ਨੂੰ ਗਰੀਬ, ਬੇਸਹਾਰਾ, ਲੋੜਵੰਦਾਂ ‘ਚ ਵੰਡ ਦਿਆਂਗਾ ਸੇਠ ਨੇ ਉਨ੍ਹਾਂ ਨੂੰ ਖੁਦ ਭਰੋਸਾ ਦਿੱਤਾ ਅਤੇ ਬਾਅਦ ‘ਚ ਸੇਠ ਨੇ ਉਵੇਂ ਹੀ ਕੀਤਾ ਉਸ ਨੂੰ ਲੱਗਿਆ ਕਿ  ਮਾਲਵੀਯ ਨੇ ਉਸ ਦੀਆਂ ਅੱਖਾਂ ਖੋਲ੍ਹ ਕੇ ਉਸ ‘ਤੇ ਉਪਕਾਰ ਕੀਤਾ ਹੈ।