ਲੋਕਾਂ ਦੇ ਖਾਤੇ ’ਚ ਠੱਗੀ ਦੇ ਪੈਸੇ ਫਰਾਂਸਫਰ ਕਰਕੇ ਕਢਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼

Fraud

ਪੁਲਿਸ ਵੱਲੋਂ 4 ਔਰਤਾਂ ਸਮੇਤ 2 ਵਿਅਕਤੀ ਗਿ੍ਰਫਤਾਰ (Fraud Scam)

(ਸੰਜੀਵ ਤਾਇਲ) ਬੁਢਲਾਡਾ। ਭੋਲੇ ਭਾਲੇ ਲੋਕਾਂ ਦੇ ਧੋਖੇ ਨਾਲ ਖੋਲ੍ਹੇ ਖਾਤਿਆਂ ’ਚ ਲੋਕਾਂ ਦੇ ਪੈਸੇ ਟਰਾਂਸਫਰ ਕਰਕੇ ਖੁਦ ਉਨ੍ਹਾਂ ਖਾਤਿਆਂ ’ਚੋਂ ਪੈਸੇ ਕਢਵਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ ਕਰਦਿਆਂ ਪੁਲਿਸ ਵੱਲੋਂ 4 ਔਰਤਾਂ ਸਮੇਤ 2 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਭੁਪਿੰਦਰ ਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਨੂੰ ਬੁਢਲਾਡਾ ’ਚ ਘੁੰਮ ਰਹੇ ਸ਼ੱਕੀ ਪੁਰਸ਼ਾਂ ਸਬੰਧੀ ਮੁਖਬਰ ਨੇ ਇਤਲਾਹ ਦਿੱਤੀ ਕਿ ਇੱਕ ਗਿਰੋਹ ਲੋਕਾਂ ਦੇ ਘਰਾਂ ’ਚ ਜਾ ਕੇ ਪੈਸੇ ਦੇਣ ਦੀ ਆੜ ’ਚ ਆਈ.ਡੀ. ਪਰੂਫ ਹਾਸਲ ਕਰਕੇ ਭੋਲੇ ਭਾਲੇ ਲੋਕਾਂ ਦੇ ਨਾਂਅ ’ਤੇ ਸਿਮ ਕਾਰਡ ਲੈ ਕੇ ਖਾਤਾ ਖੁੱਲ੍ਹਵਾ ਕੇ ਖਾਤੇ ਸੰਬੰਧੀ ਦਸਤਾਵੇਜ ਪਾਸਬੁੱਕ, ਚੈੱਕ ਬੁੱਕ ਅਤੇ ਏ.ਟੀ.ਐਮ. ਅਤੇ ਸਿਮ ਆਪਣੇ ਕੋਲ ਹੀ ਰੱਖ ਲੈਂਦੇ ਸਨ, (Fraud Scam)

ਜਿਸ ਦੀ ਸੰਪੂਰਨ ਜਾਣਕਾਰੀ ਅਤੇ ਦਸਤਾਵੇਜ ਰਾਜਸਥਾਨ ’ਚ ਬੈਠੇ ਜ਼ਿਲ੍ਹਾ ਭਰਤਪੁਰ ’ਚ 3 ਵਿਅਕਤੀ ਰਵੀ, ਮੌਸਮ ਖਾਨ, ਸਾਬਰ ਖਾਨ ਨੂੰ ਭੇਜ ਦਿੰਦੇ ਹਨ। ਜਿੱਥੇ ਉਹ ਵਿਅਕਤੀ ਹੋਰ ਲੋਕਾਂ ਨਾਲ ਠੱਗੀ ਕੀਤੇ ਪੈਸੇ ਨੂੰ ਇਨ੍ਹਾਂ ਭੋਲੇ ਭਾਲੇ ਲੋਕਾਂ ਦੇ ਖਾਤਿਆਂ ’ਚ ਪਾ ਕੇ ਖੁਦ ਕਢਵਾ ਲੈਂਦੇ ਸਨ ਜਿਸ ਸੰਬੰਧੀ ਇਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ।

ਇਹ ਵੀ ਪੜ੍ਹੋ : Harjinder Mela Murder Case : ਕਾਤਲਾਂ ਨੂੰ ਫੜਨ ਵਾਲੀ ਪੁਲਿਸ ਕਾਰਨ ਲੱਭਣ ’ਚ ਨਾਕਾਮ

ਪੁਲਿਸ ਨੇ 4 ਔਰਤਾਂ ਸਮੇਤ 9 ਵਿਅਕਤੀਆਂ ਖਿਲਾਫ ਧਾਰਾ 420, 465, 467, 468, 471, 120ਬੀ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਨ੍ਹਾਂ ਵਿੱਚੋਂ ਜਾਂਚ ਅਧਿਕਾਰੀ ਦਲਜੀਤ ਸਿੰਘ ਨੇ ਜਾਂਚ ਦੌਰਾਨ ਉਪਰੋਕਤ ਮੁਕੱਦਮੇ ’ਚ ਜਗਤਾਰ ਸਿੰਘ, ਜਸਵੀਰ ਕੌਰ, ਪ੍ਰਵੀਨ ਕੌਰ, ਗੌਰਵ ਕੁਮਾਰ, ਸਿੰਮੀ ਕੌਰ, ਮਨਜੀਤ ਕੌਰ ਨੂੰ ਗਿ੍ਰਫਤਾਰ ਕਰਕੇ ਅਦਾਲਤ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

ਜਦੋਂ ਕਿ ਇਨ੍ਹਾਂ ਦੇ ਸਾਥੀ ਰਵੀ, ਮੌਸਮ ਖਾਨ, ਸਾਬਰ ਖਾਨ ਵਾਸੀਅਨ ਜਿਲ੍ਹਾ ਭਰਤਪੁਰ ਰਾਜਸਥਾਨ ਦੀ ਭਾਲ ਜਾਰੀ ਹੈ। ਹੈਰਾਨੀਜਨਕ ਗੱਲ ਹੈ ਕਿ ਇਹ ਕਿ ਗਿਰੋਹ ਕਿਸ ਤਰ੍ਹਾਂ ਬਿਨ੍ਹਾਂ ਵਿਅਕਤੀ ਤੋਂ ਸਿਮ ਲੈਂਦੇ ਸਨ ਕਿਸ ਤਰ੍ਹਾਂ ਬੈਂਕ ’ਚ ਖਾਤਾ ਖੁੱਲ੍ਹਵਾ ਕੇ ਸਾਰੇ ਦਸਤਾਵੇਜ ਬਗੈਰ ਖਾਤਾ ਧਾਰਕ ਤੋਂ ਹਾਸਲ ਕਰ ਲੈਂਦੇ ਸਨ, ਇੱਕ ਬੁਝਾਰਤ ਬਣਦੀ ਨਜਰ ਆ ਰਹੀ ਹੈ। ਸ਼ਹਿਰ ’ਚ ਇਸ ਗਿਰੋਹ ਦੇ ਸਰਗਰਮ ਹੋਣ ਨਾਲ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ।