ਏਰਨਾਕੁਲਮ । ਕੇਰਲ (Kerala ) ਦੇ ਏਰਨਾਕੁਲਮ ਵਿੱਚ ਕਨਵੈਨਸ਼ਨ ਸੈਂਟਰ ਵਿੱਚ ਤਿੰਨ ਧਮਾਕੇ ਹੋਏ। ਇਸ ਘਟਨਾ ‘ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ 36 ਵਿਅਕਤੀ ਜ਼ਖਮੀ ਹੋ ਗਏ ਹਨ। ਧਮਾਕੇ ਹੁੰਦੇ ਸਾਰਾ ਹੀ ਸਾਰੇ ਪਾਸਾ ਹਫੜਾ ਦਫੜੀ ਮੱਚ ਗਈ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ ਓਧਰ ਦੌੜਨ ਲੱਗੇ। ਸੂਤਰਾਂ ਦੇ ਮੁਤਾਬਕ ਕਲਾਮਾਸੇਰੀ ਸਥਿਤ ਇਸ ਕਨਵੈਨਸ਼ਨ ਸੈਂਟਰ ‘ਚ ਸਵੇਰੇ 9.30 ਵਜੇ ਦੇ ਕਰੀਬ 2 ਹਜ਼ਾਰ ਲੋਕ ਪ੍ਰਾਰਥਨਾ ਕਰ ਰਹੇ ਸਨ, ਇਸ ਦੌਰਾਨ 5 ਮਿੰਟ ਦੇ ਅੰਦਰ ਹੀ ਲਗਾਤਾਰ ਤਿੰਨ ਧਮਾਕੇ ਹੋਏ।
ਇਹ ਵੀ ਪੜ੍ਹੋ : ਕਤਲ ਮਾਮਲਾ : ਬਠਿੰਡਾ ਪੁਲਿਸ ਵੱਲੋਂ ਕਾਤਲਾਂ ਦੀ ਸੂਹ ਦੇਣ ’ਤੇ ਦੋ ਲੱਖ ਰੁਪਏ ਇਨਾਮ ਦਾ ਐਲਾਨ
ਪਹਿਲਾ ਧਮਾਕਾ ਹਾਲ ਦੇ ਵਿਚਕਾਰ ਹੋਇਆ। ਕੁਝ ਸਕਿੰਟਾਂ ਬਾਅਦ, ਹਾਲ ਦੇ ਦੋਵੇਂ ਪਾਸੇ ਦੋ ਹੋਰ ਧਮਾਕੇ ਹੋਏ। ਏਰਨਾਕੁਲਮ ‘ਚ ਜਿਸ ਇਲਾਕੇ ‘ਚ ਧਮਾਕਾ ਹੋਇਆ ਸੀ, ਉਸ ਦੇ ਆਸ-ਪਾਸ ਵੱਡੀ ਗਿਣਤੀ ‘ਚ ਲੋਕ ਮੌਜ਼ੂਦ ਸਨ। ਪੁਲਿਸ ਨੇ ਇਹ ਵੀ ਕਿਹਾ ਕਿ 8 ਵਿਸ਼ੇਸ਼ ਟੀਮਾਂ ਜਾਂਚ ਲਈ ਮੌਕੇ ‘ਤੇ ਭੇਜੀਆਂ ਗਈਆਂ ਹਨ। ਕੇਰਲ ਹਮਲੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਹਾਈ ਅਲਰਟ ‘ਤੇ ਹੈ। ਬਾਜ਼ਾਰਾਂ, ਚਰਚਾਂ, ਮੈਟਰੋ ਸਟੇਸ਼ਨਾਂ, ਬੱਸ ਸਟੈਂਡ, ਰੇਲਵੇ ਸਟੇਸ਼ਨਾਂ ਵਰਗੇ ਭੀੜ-ਭੜੱਕੇ ਵਾਲੇ ਖੇਤਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਕੇਰਲ ਦੇ ਡੀਜੀਪੀ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਭੜਕਾਊ ਜਾਂ ਹਿੰਸਕ ਸੰਦੇਸ਼ ਸ਼ੇਅਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।