ਦਿੱਲੀ ’ਚ ਇਜਰਾਈਲ ਦੂਤਾਵਾਸ ਦੇ ਕੋਲ ਧਮਾਕਾ

ਪੰਜ ਗੱਡੀਆਂ ਨੂੰ ਪਹੁੰਚਿਆ ਨੁਕਸਾਨ

ਨਵੀ ਦਿੱਲੀ। ਧਮਾਕਾ ਦਿੱਲੀ ਵਿਚ ਇਜ਼ਰਾਈਲ ਦੇ ਦੂਤਾਵਾਸ ਦੇ ਨੇੜੇ ਹੋਇਆ ਹੈ। ਦੂਤਘਰ ਦੀ ਇਮਾਰਤ ਤੋਂ ਲਗਭਗ 150 ਮੀਟਰ ਦੀ ਦੂਰੀ ’ਤੇ ਹੋਏ ਇਸ ਧਮਾਕੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀ ਹੈ। ਧਮਾਕੇ ਦੇ ਆਸਪਾਸ ਖੜੇ ਚਾਰ ਤੋਂ ਪੰਜ ਵਾਹਨ ਨੁਕਸਾਨੇ ਗਏ ਹਨ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਕ ਬੰਬ ਨਿਪਟਾਰਾ ਦਸਤੇ ਨੂੰ ਵੀ ਮੌਕੇ ’ਤੇ ਭੇਜਿਆ ਗਿਆ ਸੀ। ਦਿੱਲੀ ਪੁਲਿਸ ਨੇ ਕਿਹਾ, ‘ਇਜ਼ਰਾਈਲ ਦੇ ਦੂਤਾਵਾਸ ਦੇ ਨੇੜੇ ਇਕ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ ਹੈ। ਫਿਲਹਾਲ ਇਸਦਾ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੀਸ਼ੇ ਦੇ ਕੁਝ ਟੁੱਟੇ ਟੁਕੜੇ ਇਤਫਾਕ ਨਾਲ ਮਿਲ ਗਏ ਹਨ। ਇੰਟੈਲੀਜੈਂਸ ਅਤੇ ¬ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ। ਆਸਪਾਸ ਦੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.