ਨਵੀਂ ਦਿੱਲੀ ’ਚ ਇਜ਼ਰਾਇਲੀ ਦੂਤਾਵਾਸ ਨੇੜੇ ਧਮਾਕਾ, ਜਾਂਚ ’ਚ ਜੁਟੀ ਪੁਲਿਸ

Israel Embassy Blast

ਮੌਕੇ ਤੋਂ ਪੱਤਰ ਮਿਲਣ ਦਾ ਦਾਅਵਾ | Israel Embassy Blast

  • ਸਟਾਫ ਸੁਰੱਖਿਅਤ | Israel Embassy Blast

ਨਵੀਂ ਦਿੱਲੀ (ਏਜੰਸੀ)। ਦੇਸ਼ ਦੀ ਰਾਸ਼ਟਰੀ ਰਾਜਧਾਨੀ ਦੇ ਚਾਣਕਿਆਪੁਰੀ ਸਥਿਤ ਇਜਰਾਇਲੀ ਦੂਤਾਵਾਸ ਦੇ ਕੋਲ ਮੰਗਲਵਾਰ ਸ਼ਾਮ ਨੂੰ ਇੱਕ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਹ ਜਾਣਕਾਰੀ ਦਿੱਲੀ ਫਾਇਰ ਸਰਵਿਸ ਨੂੰ ਮਿਲੀ ਹੈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਸੂਤਰਾਂ ਤੋਂ ਮਿਲੀ ਜਾਣਕਰੀ ਮੁਤਾਬਿਕ ਦੂਤਾਵਾਸ ਦੇ ਪਿੱਛੇ ਖਾਲੀ ਪਲਾਟ ’ਤੇ ਧਮਾਕੇ ਦੀ ਆਵਾਜ ਸੁਣਾਈ ਦਿੱਤੀ। ਤਿੰਨ-ਚਾਰ ਲੋਕਾਂ ਨੇ ਵੀ ਸੁਣਿਆ। ਜਿਸ ਚੀਜ ਨੇ ਧਮਾਕਾ ਕੀਤਾ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਫਾਇਰ ਵਿਭਾਗ ਦੀ ਟੀਮ ਫਿਲਹਾਲ ਮੌਕੇ ’ਤੇ ਪਹੁੰਚ ਚੁੱਕੀ ਹੈ। (Israel Embassy Blast)

ਇਹ ਵੀ ਪੜ੍ਹੋ : ਪਹਿਲੇ ਦਿਨ ਦੀ ਖੇਡ ਸਮਾਪਤ, ਕੇਐੱਲ ਰਾਹੁਲ ਦਾ ਅਰਧਸੈਂਕੜਾ, ਦੱਖਣੀ ਅਫਰੀਕਾ ਦੇ ਨਾਂਅ ਰਿਹਾ ਪਹਿਲਾ ਦਿਨ

ਨਿਊਜ ਏਜੰਸੀ ‘ਪੀਟੀਆਈ’ ਨੇ ਦਿੱਲੀ ਪੁਲਿਸ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਘਟਨਾ ਸਥਾਨ ਤੋਂ ਇਜਰਾਇਲੀ ਰਾਜਦੂਤ ਨੂੰ ਸੰਬੋਧਿਤ ਇੱਕ ਪੱਤਰ ਮਿਲਿਆ ਹੈ। ਇਸ ’ਚ ਕੀ ਲਿਖਿਆ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਅੰਬੈਸੀ ਤੋਂ ਕੁਝ ਦੂਰੀ ’ਤੇ ਇੱਕ ਖਾਲੀ ਪਲਾਟ ’ਤੇ ਇੱਕ ਪੱਤਰ ਮਿਲਿਆ ਹੈ, ਜਿੱਥੋਂ ਧਮਾਕੇ ਦੀ ਆਵਾਜ ਆਈ ਸੀ। ਪੱਤਰ ਇਜਰਾਈਲ ਦੇ ਰਾਜਦੂਤ ਦੇ ਨਾਂ ਲਿਖਿਆ ਗਿਆ ਹੈ। ਇਸ ’ਚ ਇੱਕ ਝੰਡਾ ਲਪੇਟਿਆ ਹੋਇਆ ਹੈ। ਪੱਤਰ ਪੁਲਿਸ ਦੇ ਕਬਜੇ ’ਚ ਹੈ।

ਪੁਲਿਸ ਨੇ ਕਿਹਾ- ਕੋਈ ਵਿਸਫੋਟਕ ਨਹੀਂ ਮਿਲਿਆ | Israel Embassy Blast

ਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਕ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਇਲਾਕੇ ’ਚ ਕੋਈ ਵਿਸਫੋਟਕ ਨਹੀਂ ਮਿਲਿਆ ਹੈ। ਦਿੱਲੀ ਪੁਲਿਸ ਨੂੰ ਮੰਗਲਵਾਰ ਸ਼ਾਮ ਨੂੰ ਫੋਨ ’ਤੇ ਸੂਚਨਾ ਮਿਲੀ ਸੀ ਕਿ ਇਜਰਾਇਲੀ ਦੂਤਾਵਾਸ ਦੇ ਕੋਲ ਧਮਾਕਾ ਹੋਇਆ ਹੈ। ਦਿੱਲੀ ਫਾਇਰ ਸਰਵਿਸ ਮੁਤਾਬਕ ਇਹ ਕਾਲ ਸ਼ਾਮ 5.47 ਵਜੇ ਆਈ। ਇਹ ਕਾਲ ਪੁਲਿਸ ਕੰਟਰੋਲ ਰੂਮ ਨੂੰ ਟਰਾਂਸਫਰ ਕਰ ਦਿੱਤੀ ਗਈ। ਬਾਅਦ ’ਚ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। (Israel Embassy Blast)

ਦੂਤਾਵਾਸ ਨੇ ਕੀ ਕਿਹਾ ਹੈ | Israel Embassy Blast

ਇਜਰਾਈਲੀ ਦੂਤਘਰ ਦੇ ਬੁਲਾਰੇ ਗਾਈ ਨੀਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਮੰਗਲਵਾਰ ਸ਼ਾਮ ਕਰੀਬ 5.20 ਵਜੇ ਦੂਤਾਵਾਸ ਦੇ ਨੇੜੇ ‘ਧਮਾਕਾ’ ਹੋਇਆ। ਸਾਡਾ ਸਟਾਫ ਪੂਰੀ ਤਰ੍ਹਾਂ ਸੁਰੱਖਿਅਤ ਹੈ। ਮੈਂ ਇਸ ਸਮੇਂ ਡਿਊਟੀ ’ਤੇ ਸੀ। ਅਸੀਂ ਇੱਕ ਉੱਚੀ ਆਵਾਜ ਸੁਣੀ। ਜਦੋਂ ਮੈਂ ਬਾਹਰ ਆਇਆ ਤਾਂ ਵੇਖਿਆ ਕਿ ਇੱਕ ਦਰੱਖਤ ਦੇ ਉੱਪਰੋਂ ਧੂੰਆਂ ਨਿਕਲ ਰਿਹਾ ਸੀ। ਪੁਲਿਸ ਨੇ ਮੇਰੇ ਬਿਆਨ ਦਰਜ ਕਰ ਲਏ ਹਨ। ਬੁਲਾਰੇ ਗਾਈ ਨੀਰ ਨੇ ਬਾਅਦ ’ਚ ਮੀਡੀਆ ਨੂੰ ਕਿਹਾ- ਹਾਂ, ਇੱਕ ਘਟਨਾ ਵਾਪਰੀ ਹੈ। ਫਿਲਹਾਲ ਅਸੀਂ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਇਹ (ਆਵਾਜ) ਕਿਵੇਂ ਹੋਈ। ਪੁਲਿਸ ਅਤੇ ਸਾਡੀ ਸੁਰੱਖਿਆ ਟੀਮ ਜਾਂਚ ਕਰ ਰਹੀ ਹੈ। ਇਜਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ- ਸਟਾਫ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਦੋਵਾਂ ਦੇਸ਼ਾਂ ਦੀਆਂ ਏਜੰਸੀਆਂ ਜਾਂਚ ਕਰ ਰਹੀਆਂ ਹਨ। ਇੱਕ ਚਸਮਦੀਦ ਨੇ ਵੀ ਧਮਾਕੇ ਦੀ ਆਵਾਜ ਸੁਣਨ ਦਾ ਦਾਅਵਾ ਕੀਤਾ ਹੈ। (Israel Embassy Blast)