ਮੇਰਠ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ’ਚ ਮੇਰਠ ਦੇ ਲੋਹੀਆ ਨਗਰ ਇਲਾਕੇ ’ਚ ਮੰਗਲਵਾਰ ਸਵੇਰੇ ਗੈਰ-ਕਾਨੂੰਨੀ ਤੌਰ ’ਤੇ ਚਲਾਈ ਜਾ ਰਹੀ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ’ਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਨਾਲ ਜਖਮੀ ਹੋ ਗਏ। ਜ਼ਿਲ੍ਹਾ ਮੈਜਿਸਟਰੇਟ ਦੀਪਕ ਮੀਨਾ ਨੇ ਦੱਸਿਆ ਕਿ ਲੋਹੀਆ ਨਗਰ ਸਥਿਤ ਇੱਕ ਬੰਦ ਘਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਬਣਾਉਣ ਵਾਲੀ ਫੈਕਟਰੀ ਚੱਲ ਰਹੀ ਸੀ। ਅੱਜ ਸਵੇਰੇ ਅਚਾਨਕ ਹੋਏ ਜਬਰਦਸਤ ਧਮਾਕੇ ਨਾਲ ਮਕਾਨ ਦਾ ਉਪਰਲਾ ਹਿੱਸਾ ਢਹਿ ਗਿਆ ਅਤੇ ਅੱਗ ਲੱਗ ਗਈ। (Explosion)
ਕੀ ਹੈ ਮਾਮਲਾ | Explosion
ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ ਦੋ ਮਜਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰਾਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਧਮਾਕੇ ’ਚ ਜਖਮੀ ਹੋਏ ਇਕ ਹੋਰ ਵਿਅਕਤੀ ਦੀ ਹਾਲਤ ਵੀ ਨਾਜੁਕ ਬਣੀ ਹੋਈ ਹੈ। ਇਸ ਦੌਰਾਨ ਮਲਬੇ ਦਾ ਇੱਕ ਹਿੱਸਾ ਡਿੱਗਣ ਨਾਲ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗਾ ਇੱਕ ਜੇਪੀਸੀ ਡਰਾਈਵਰ ਜਖਮੀ ਹੋ ਗਿਆ ਹੈ।
ਕੁਲਬੀਰ ਸਿੰਘ ਜ਼ੀਰਾ ਨੂੰ ਜ਼ੀਰਾ ਪੁਲੀਸ ਨੇ ਕੀਤਾ ਗ੍ਰਿਫ਼ਤਾਰ
ਮਿ੍ਰਤਕ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜਲੇ ਘਰਾਂ ਤੇ ਇੱਕ ਸਕੂਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਇਸ ਤੋਂ ਇਲਾਵਾ ਨੇੜਿਓਂ ਲੰਘਦੀਆਂ 33 ਹਜਾਰ ਹਾਈ ਵੋਲਟੇਜ ਬਿਜਲੀ ਦੀਆਂ ਲਾਈਨਾਂ ਦੇ ਖੰਭੇ ਵੀ ਟੇਢੇ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਘਰ ਸੰਜੇ ਗੁਪਤਾ ਦਾ ਹੈ ਅਤੇ ਗੌਰਵ ਤਿਆਗੀ ਨਾਂ ਦੇ ਵਿਅਕਤੀ ਨੇ ਕਿਰਾਏ ’ਤੇ ਲਿਆ ਸੀ। ਮੌਕੇ ਤੋਂ ਵੱਡੀ ਗਿਣਤੀ ’ਚ ਪਟਾਕੇ ਬਰਾਮਦ ਹੋਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।