France: ਮਾਰਸੇਲ (ਏਜੰਸੀ)। ਸੋਮਵਾਰ ਨੂੰ ਫਰਾਂਸ ਦੇ ਮਾਰਸੇਲ ’ਚ ਰੂਸੀ ਕੌਂਸਲੇਟ ’ਚ ਧਮਾਕਾ ਹੋਇਆ। ਇਸ ਬਾਰੇ ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਇਹ ਇੱਕ ਅੱਤਵਾਦੀ ਹਮਲੇ ਵਰਗਾ ਲੱਗਦਾ ਹੈ। ਧਮਾਕੇ ਵਾਲੀ ਥਾਂ ’ਤੇ ਲਗਭਗ ਤੀਹ ਫਾਇਰਫਾਈਟਰ ਪਹੁੰਚੇ। ਹਾਲਾਂਕਿ, ਰੂਸੀ ਸਮਾਚਾਰ ਏਜੰਸੀ ਨੇ ਫਰਾਂਸ ਦੇ ਬੀਏਐੱਫਐੱਮਟੀਵੀ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਘਟਨਾ ’ਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਤਾਸ ਨੇ ਇੱਕ ਮੈਗਜ਼ੀਨ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਅਣਪਛਾਤੇ ਲੋਕਾਂ ਨੇ ਕੌਂਸਲੇਟ ਦੇ ਬਾਗ਼ ’ਚ 2 ਪੈਟਰੋਲ ਬੰਬ ਸੁੱਟੇ ਸਨ। ਘਟਨਾ ਸਥਾਨ ਦੇ ਨੇੜੇ ਇੱਕ ਚੋਰੀ ਹੋਈ ਕਾਰ ਵੀ ਮਿਲੀ।
ਇਹ ਖਬਰ ਵੀ ਪੜ੍ਹੋ : Railway News: 27 ਕਰੋੜ ਰੁਪਏ ਦੀ ਲਾਗਤ ਨਾਲ ਹੁਣ ਇਹ ਸੂਬੇ ’ਚ ਵਿਛਾਈ ਜਾਵੇਗੀ ਨਵੀਂ ਰੇਲ
ਰੂਸੀ ਵਿਦੇਸ਼ ਮੰਤਰਾਲੇ ਨੇ ਕੀਤੀ ਜਾਂਚ ਦੀ ਮੰਗ | France
ਜ਼ਖਾਰੋਵਾ ਨੇ ਕਿਹਾ ਕਿ ਰੂਸ ਇਸ ਘਟਨਾ ਦੀ ਤੁਰੰਤ ਤੇ ਪੂਰੀ ਜਾਂਚ ਦੀ ਮੰਗ ਕਰਦਾ ਹੈ ਤੇ ਰੂਸੀ ਸਹੂਲਤਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਕਦਮ ਚੁੱਕਣ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਰਸੇਲ ’ਚ ਰੂਸੀ ਕੌਂਸਲੇਟ ’ਚ ਹੋਏ ਧਮਾਕੇ ’ਚ ਅੱਤਵਾਦੀ ਹਮਲੇ ਦੇ ਸਾਰੇ ਸੰਕੇਤ ਸਨ। ਅਸੀਂ ਮੰਗ ਕਰਦੇ ਹਾਂ ਕਿ ਫਰਾਂਸ ਇਸ ਘਟਨਾ ਦੀ ਤੁਰੰਤ ਤੇ ਪੂਰੀ ਤਰ੍ਹਾਂ ਜਾਂਚ ਕਰੇ ਤੇ ਵਿਦੇਸ਼ਾਂ ’ਚ ਰੂਸ ਦੀਆਂ ਸਹੂਲਤਾਂ ਦੀ ਸੁਰੱਖਿਆ ਵਧਾਉਣ ਲਈ ਉਪਾਅ ਕਰੇ।