ਜਾਪਾਨ ’ਚ ਪ੍ਰਧਾਨ ਮੰਤਰੀ ਦੀ ਰੈਲੀ ’ਚ ਧਮਾਕਾ, ਹਮਲਾਵਰ ਨੇ ਭਾਸ਼ਣ ਤੋਂ ਪਹਿਲਾਂ ਧੂੰਏਂ ਵਾਲਾ ਬੰਬ ਸੁੱਟਿਆ, ਸ਼ੱਕੀ ਗ੍ਰਿਫ਼ਤਾਰ

Explosion Japan

ਟੋਕੀਓ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਸ਼ੀਦਾ ਸ਼ਨਿੱਚਰਵਾਰ ਸਵੇਰੇ ਬਾਲ-ਬਾਲ ਬਚ ਗਏ। ਉਸ ਦੀ ਰੈਲੀ ’ਤੇ ਧੂੰਏਂ ਵਾਲੇ ਬੰਬ ਧਮਾਕੇ ਕੀਤੇ ਗਏ। ਧਮਾਕੇ ਦੀ ਆਵਾਜ ਸੁਣ ਕੇ ਹਫੜਾ-ਦਫੜੀ ਮਚ ਗਈ। ਲੋਕ ਭੱਜਣ ਲੱਗੇ। ਸੁਰੱਖਿਆ ਬਲਾਂ ਨੇ ਤੁਰੰਤ ਪੀਐੱਮ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਦੇ ਨਾਲ ਹੀ ਸੱਕੀ ਹਮਲਾਵਰ ਨੂੰ ਫੜ ਲਿਆ ਗਿਆ ਹੈ।

ਜਾਪਾਨ ਟਾਈਮਜ ਦੀ ਰਿਪੋਰਟ ਮੁਤਾਬਕ ਪੀਐਮ ਕਸ਼ੀਦਾ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਵਾਕਾਯਾਮਾ ਸ਼ਹਿਰ ਪਹੁੰਚੇ ਸਨ। ਉਹ ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੀ ਉਪ ਚੋਣ ਲਈ ਆਪਣੀ ਪਾਰਟੀ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੇ ਸਮਰਥਨ ਵਿੱਚ ਭਾਸ਼ਣ ਦੇਣ ਵਾਲੇ ਸਨ।

ਸੁਰੱਖਿਆ ਬਲਾਂ ਨੇ ਤੁਰੰਤ ਹਮਲਾਵਰ ਨੂੰ ਫੜ ਲਿਆ | Explosion Japan

ਇਸ ਘਟਨਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿੱਚ ਲੋਕ ਦੌੜਦੇ ਵੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਇੱਕ ਫੋਟੋ ’ਚ ਦੇਖਿਆ ਜਾ ਸਕਦਾ ਹੈ ਕਿ ਰੈਲੀ ਦੌਰਾਨ ਮੌਜ਼ੂਦ ਸੁਰੱਖਿਆ ਕਰਮਚਾਰੀ ਸੱਕੀ ਹਮਲਾਵਰ ਨੂੰ ਫੜ ਰਹੇ ਹਨ। ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਜਮੀਨ ‘ਤੇ ਸੁੱਟ ਦਿੱਤਾ ਅਤੇ ਉਸ ਨੂੰ ਫੜ ਲਿਆ।

Explosion Japan

ਕਸ਼ੀਦਾ 2021 ਵਿੱਚ ਪ੍ਰਧਾਨ ਮੰਤਰੀ ਬਣੇ

ਫੂਮੀਓ ਕਸ਼ੀਦਾ ਸਾਲ 2021 ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਬਣੇ। ਇਸ ਦੇ ਨਾਲ ਹੀ ਉਹ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐਲਡੀਪੀ) ਦੇ ਪ੍ਰਧਾਨ ਹਨ। ਉਹ 2012 ਤੋਂ 2017 ਤੱਕ ਵਿਦੇਸ ਮੰਤਰੀ ਰਹੇ। 2017 ਵਿੱਚ, ਉਸਨੇ ਜਾਪਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਵਜੋਂ ਕੰਮ ਕੀਤਾ।

8 ਮਹੀਨੇ ਪਹਿਲਾਂ ਸਿ਼ੰਜੋ ਆਬੇ ਦੀ ਰੈਲੀ ’ਚ ਹੀ ਹੱਤਿਆ ਕਰ ਦਿੱਤੀ ਗਈ ਸੀ

ਇਸ ਤੋਂ ਪਹਿਲਾਂ 8 ਜੁਲਾਈ 2022 ਨੂੰ ਸਾਬਕਾ ਪ੍ਰਧਾਨ ਮੰਤਰੀ ਸਿ਼ੰਜੋ ਆਬੇ ਦੀ ਇੱਕ ਰੈਲੀ ਵਿੱਚ ਭਾਸ਼ਣ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਆਬੇ ਨਾਰਾ ਸਹਿਰ ਵਿੱਚ ਚੋਣ ਪ੍ਰਚਾਰ ਦੌਰਾਨ ਭਾਸ਼ਣ ਦੇ ਰਹੇ ਸਨ। 42 ਸਾਲਾ ਹਮਲਾਵਰ ਨੇ ਪਿੱਛੇ ਤੋਂ ਗੋਲੀ ਚਲਾਈ। ਦੋ ਗੋਲੀਆਂ ਲੱਗਣ ਤੋਂ ਬਾਅਦ ਆਬੇ ਤੁਰੰਤ ਡਿੱਗ ਪਿਆ। ਉਸ ਨੂੰ ਹਵਾਈ ਜਹਾਜ ਰਾਹੀਂ ਨਾਰਾ ਮੈਡੀਕਲ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ। 6 ਘੰਟੇ ਤੱਕ ਮੈਡੀਕਲ ਟੀਮ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਲਾਜ ਦੌਰਾਨ ਆਬੇ ਨੂੰ ਦਿਲ ਦਾ ਦੌਰਾ ਵੀ ਪਿਆ।

ਮੋਦੀ ਅਤੇ ਕਸ਼ੀਦਾ ਨੇ ਲੱਸੀ ਬਣਾਈ ਅਤੇ ਗੋਲਗੱਪੇ ਖਾਧੇ

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਸ਼ੀਦਾ ਭਾਰਤ ਦੇ ਦੋ ਦਿਨਾਂ ਦੌਰੇ ’ਤੇ 19 ਮਾਰਚ ਨੂੰ ਨਵੀਂ ਦਿੱਲੀ ਪਹੁੰਚੇ। ਇੱਥੇ ਉਹ ਰਾਜਘਾਟ ਪਹੁੰਚੇ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਕਸ਼ੀਦਾ ਨੇ ਹੈਦਰਾਬਾਦ ਹਾਊਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੋਦੀ ਨੇ ਪੀਐਮ ਕਸ਼ੀਦਾ ਨੂੰ ਚੰਦਨ ਦੀ ਬਣੀ ਬੁੱਧ ਦੀ ਮੂਰਤੀ ਤੋਹਫੇ ਵਿੱਚ ਦਿੱਤੀ। ਲੱਸੀ ਬਣਾਈ ਅਤੇ ਬੁੱਧ ਜੈਅੰਤੀ ਪਾਰਕ ਵਿੱਚ ਗੋਲਗੱਪੇ ਵੀ ਖਾਧੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here