ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home ਇੱਕ ਨਜ਼ਰ ਪਾਈਪ ਫੈਕਟਰੀ &...

    ਪਾਈਪ ਫੈਕਟਰੀ ‘ਚ ਹੋਇਆ ਧਮਾਕਾ, ਇੱਕ ਵਿਅਕਤੀ ਦੀ ਮੌਤ, ਇੱਕ ਗੰਭੀਰ

    ਪਾਈਪ ਫੈਕਟਰੀ ‘ਚ ਹੋਇਆ ਧਮਾਕਾ, ਇੱਕ ਵਿਅਕਤੀ ਦੀ ਮੌਤ, ਇੱਕ ਗੰਭੀਰ

    ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ) ਨੇੜਲੇ ਪਿੰਡ ਛਾਜਲੀ ਵਿਖੇ ਲਹਿਰਾ ਸੁਨਾਮ ਰੋਡ ‘ਤੇ ਸਥਿੱਤ ‘ਓਮ ਪੌਲੀ ਟਿਊਬਸ’ ਪਾਈਪ ਬਣਾਉਣ ਵਾਲੀ ਫੈਕਟਰੀ ‘ਚ ਬਲਾਸਟ ਹੋਣ ਕਰਕੇ ਇੱਕ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਅਤੇ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਫ਼ੈਕਟਰੀ ਚ ਕੰਮ ਕਰਦੇ ਮੁਲਾਜ਼ਮ ਸੁਧੀਰ ਕੁਮਾਰ ਨੇ ਦੱਸਿਆ ਕਿ ਮੈਂ ਆਪਣੀ ਮਸ਼ੀਨ ‘ਤੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਬਲਾਸਟ ਹੋਇਆ ਅਤੇ ਫੈਕਟਰੀ ਅੰਦਰ ਧੂੰਆਂ ਹੀ ਧੂੰਆਂ ਹੋ ਗਿਆ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਗੁਰਮੁੱਖ ਸਿੰਘ ਸਾਈਡ ‘ਤੇ ਡਿੱਗਿਆ ਪਿਆ ਸੀ ਅਤੇ ਹਰਵੰਤ ਸਿੰਘ ਟੈਂਕੀ ਦੀ ਦੂਸਰੀ ਸਾਈਡ ‘ਤੇ ਡਿੱਗਿਆ ਪਿਆ ਸੀ ਜਿਸ ਦਾ ਕਾਫੀ ਖੂਨ ਨੂੰ ਨਿਕਲਿਆ ਪਿਆ ਸੀ

    ਸੁਧੀਰ ਕੁਮਾਰ ਨੇ ਅੱਗੇ ਦੱਸਿਆ ਕਿ ਹਰਵੰਤ ਸਿੰਘ ਅਤੇ ਗੁਰਮੁਖ ਸਿੰਘ ਲੋਹੇ ਦੀ ਟੈਂਕੀ ਨੂੰ ਬਣਾਉਣ ਤੋਂ ਬਾਅਦ ਲੀਕਿੰਗ ਚੈੱਕ ਕਰਨ ਲਈ ਹਵਾ ਭਰ ਰਹੇ ਸੀ ਅਤੇ ਅਚਾਨਕ ਬਲਾਸਟ ਹੋ ਗਿਆ ਜਿਸ ਵਿੱਚ ਹਰਵੰਤ ਸਿੰਘ ਪੁੱਤਰ ਅਮਰਨਾਥ ਵਾਸੀ ਸੁਨਾਮ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਗੁਰਮੁਖ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਜਿਸ ਨੂੰ ਸੁਨਾਮ ਨਿੱਜੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਐੱਸਆਈ ਹਰਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.