ਚਰਨਜੀਤ ਸਿੰਘ ਚੰਨੀ ਕੈਬਨਿਟ ਦਾ ਹੋਇਆ ਵਿਸਥਾਰ

ਚੰਨੀ ਕੈਬਨਿਟ ਦਾ ਸਹੁੰ ਚੁੱਕ ਸਮਾਗਮ : 15 ਮੰਤਰੀ ਚੁੱਕ ਰਹੇ ਹਨ ਸਹੁੰ

  • ਰਾਣਾ ਗੁਰਜੀਤ ਸਿੰਘ ਨੇ ਅਹੁਦੇ ਦੀ ਸਹੁੰ ਚੁੱਕੀ
  • ਮਨਪ੍ਰੀਤ ਸਿੰਘ ਬਾਦਲ ਨੇ ਅਹੁਦੇ ਦੀ ਸਹੁੰ ਚੁੱਕੀ
  • ਸੁਖਜਿੰਦਰ ਸਰਕਾਰੀਆਂ ਨੇ ਅਹੁੰਦੇ ਦੀ ਸਹੁੰ ਚੁੱਕੀ
  • ਵਿਜੈ ਇੰਦਰ ਸਿੰਗਲਾ ਨੇ ਅਹੁਦੇ ਦੀ ਸਹੁੰ ਚੁੱਕੀ
  • ਤ੍ਰਿਪਤ ਰਾਜਿੰਦਰ ਬਾਜਵਾ ਨੇ ਅਹੁਦੇ ਦੀ ਸਹੁੰ ਚੁੱਕੀ

(ਅਸ਼ਵਨੀ ਚਾਵਲਾ) ਚੰਡੀਗੜ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ਦਾ ਵਿਸਥਾਰ ਕੀਤਾ ਗਿਆ ਨਵਂੀ ਕੈਬਨਿਟ ’ਚ ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆ, ਪਰਗਟ ਸਿੰਘ, ਕਾਕਾ ਰਣਦੀਪ ਸਿੰਘ, ਰਾਣਾ ਗੁਰਜੀਤ ਸਿੰਘ, ਗੁਰਕਿਰਤ ਕੋਟਲੀ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸ਼ਾਮਲ ਕੀਤਾ ਹੈ ਰਾਜ ਭਵਨ ’ਚ ਹੋਏ ਸਮਾਗਮ ’ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਦੇ ਗੁਪਤ ਭੇਤਾਂ ਦੀ ਸਹੁੰ ਚੁਕਾਈ

ਨਵੀਂ ਕੈਬਨਿਟ ਟੀਮ

  • ਬ੍ਰਹਮ ਮਹਿੰਦਰਾ
  • ਮਨਪ੍ਰੀਤ ਸਿੰਘ ਬਾਦਲ
  • ਤ੍ਰਿਪਤ ਰਜਿੰਦਰ ਬਾਜਵਾ
  • ਅਰੁਨਾ ਚੌਧਰੀ
  • ਸੁਖਵਿੰਦਰ ਸਿੰਘ ਸੁਖਸਰਕਾਰੀਆ
  • ਰਾਣਾ ਗੁਰਜੀਤ ਸਿੰਘ
  • ਰਜੀਆ ਸੁਲਤਾਨਾ
  • ਵਿਜੇ ਇੰਦਰ ਸਿੰਗਲਾ
  • ਭਾਰਤ ਭੂਸ਼ਨ
  • ਰਣਦੀਪ ਸਿੰਘ ਨਾਭਾ
  • ਰਾਜ ਕੁਮਾਰ ਵੇਰਕਾ
  • ਸੰਗਤ ਸਿੰਘ ਗਿਲਜੀਆਂ
  • ਪ੍ਰਗਟ ਸਿੰਘ
  • ਅਮਰਿੰਦਰ ਸਿੰਘ ਰਾਜਾ ਵੜਿੰਗ
  • ਗੁਰਕੀਰਤ ਸਿੰਘ ਕੋਟਲੀ

ਨਵੇਂ ਚਿਹਰੇ

ਪ੍ਰਗਟ ਸਿੰਘ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆ, ਗੁਰਕੀਰਤ ਸਿੰਘ ਕੋਟਲੀ, ਰਣਦੀਪ ਸਿੰਘ ਨਾਭਾ, ਰਾਣਾ ਗੁਰਜੀਤ ਸਿੰਘ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂਅ ਸ਼ਾਮਲ ਹੈ।

 

ਇਨ੍ਹਾਂ ਮੰਤਰੀਆਂ ਦੀ ਵਾਪਸੀ

8 ਸਾਬਕਾ ਕੈਬਨਿਟ ਮੰਤਰੀ ਮੁੜ ਤੋਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਹਨ, ਇਨ੍ਹਾਂ ਵਿੱਚ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ, ਵਿਜੈ ਇੰਦਰ ਸਿੰਗਲਾ, ਰਜੀਆ ਸੁਲਤਾਨਾ, ਅਰੁਣਾ ਚੌਧਰੀ, ਭਾਰਤ ਭੂਸ਼ਨ ਆਸੂ, ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਸ਼ਾਮਲ ਹਨ।

ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਸਿੱਧੂ ਛੱਲਕਿਆ ਦਰਦ, ਹਾਈਕਮਾਂਡ ਨੂੰ ਕੀਤਾ ਸਵਾਲ?

ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਕਾਂਗੜ ਨੇ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕੀਤੀ ਉਨ੍ਹਾਂ ਕਾਂਗਰਸ ਹਾਈ ਕਮਾਂਡ ਨੂੰ ਪੁੱਛਿਆ ਕਿ ਮੈਨੂੰ ਕੈਬਿਨਟ ’ਚੋਂ ਕਿਉਂ ਬਾਹਰ ਕੀਤਾ ਗਿਆ, ਆਖਰ ਮੇਰਾ ਕਸੂਰ ਕੀ ਹੈ? ਜਦੋਂ ਸਿੱਧੂ ਕਾਨਫਰੰਸ ਦੌਰਾਨ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਦਾ ਗਲ ਭਰ ਆਇਆ ਤੇ ਭਾਵੁਕ ਹੋ ਗਏ ਉਨ੍ਹਾਂ ਕਿਹਾ ਕਿ ਜੇਕਰ ਹਾਈ ਕਮਾਂਡ ਮੈਨੂੰ ਅਸਤੀਫ਼ੇ ਲਈ ਕਹਿੰਦੀ ਤਾਂ ਮੈਂ ਅਸਤੀਫ਼ਾ ਦੇ ਦਿੰਦਾ ਉਨ੍ਹਾਂ ਕਿਹਾ ਕਿ ਮੈਨੂੰ ਕੈਬਨਿਟ ’ਚੋਂ ਬਾਹਰ ਕੀਤੇ ਜਾਣ ਕਾਰਨ ਅੱਜ ਮੇਰੇ ਇਲਾਕੇ ’ਚ ਨਿਰਾਸ਼ਾ ਦਾ ਮਾਹੌਲ ਛਾਇਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ