ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਦੋਂ ਹੰਕਾਰ ਆ ਜਾਂਦਾ ਹੈ ਤਾਂ ਹੰਕਾਰ ਦੇ ਘੋੜੇ ‘ਤੇ ਸਵਾਰ ਉਹ ਇਨਸਾਨ ਕਿਸੇ ਨੂੰ ਆਪਣੀ ਨਜ਼ਰ ਹੇਠ ਨਹੀਂ ਲਿਆਉਂਦਾ ਹੰਕਾਰ ‘ਚ ਆਇਆ ਹੋਇਆ ਆਦਮੀ ਗੁਰੂ, ਪੀਰ ਦੀ ਨਹੀਂ ਸੁਣਦਾ, ਕਿਉਂਕਿ ਉਹ ਮਨ ਦੇ ਅਧੀਨ ਹੋ ਜਾਂਦਾ ਹੈ ਹੰਕਾਰ ਬੁਰੀ ਬਲਾ ਹੈ ਜਿੱਥੇ ਖੁਦੀ ਹੁੰਦੀ ਹੈ, ਉੱਥੇ ਖੁਦਾ ਨਹੀਂ ਅਤੇ ਜਿੱਥੇ ਖੁਦਾ ਹੁੰਦਾ ਹੈ, ਉੱਥੇ ਖੁਦੀ ਨਹੀਂ ਹੁੰਦੀ ਇਸ ਲਈ ਹੰਕਾਰ ਨੂੰ ਛੱਡ ਕੇ ਦੀਨਤਾ-ਨਿਮਰਤਾ ਦਾ ਪੱਲਾ ਫੜੋ, ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਿਆ ਜਾ ਸਕਦਾ ਹੈ। (Saint Dr MSG)
ਰੂਹਾਨੀਅਤ : ਸਤਿਸੰਗੀ ਦੇ ਅਨਮੋਲ ਗਹਿਣੇ ਹਨ ਸੇਵਾ ਤੇ ਸਿਮਰਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਸੰਸਾਰ ‘ਚ ਜਿਨ੍ਹਾਂ ‘ਤੇ ਸੱਚੇ ਮੁਰਸ਼ਿਦੇ-ਕਾਮਲ ਦੀ ਰਹਿਮਤ ਹੈ, ਉਹ ਇਨ੍ਹਾਂ ਬਿਮਾਰੀਆਂ ਤੋਂ ਬਚੇ ਹੋਏ ਹਨ ਨਹੀਂ ਤਾਂ ਸਾਰਿਆਂ ਨੂੰ ਰਗੜਾ ਚੜ੍ਹਾ ਰੱਖਿਆ ਹੈ ਇਹ ਘੋਰ ਕਲਿਯੁਗ ਹੈ ਮਨ-ਇੰਦਰੀਆਂ ਬੜੇ ਫੈਲਾਓ ‘ਚ ਹਨ ਅਤੇ ਅਜਿਹੀ ਦਲਦਲ ‘ਚ ਸੁੱਟ ਦਿੰਦੇ ਹਨ ਜਿੱਥੋਂ ਨਿੱਕਲਣਾ ਬੜਾ ਹੀ ਮੁਸ਼ਕਿਲ ਹੁੰਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਬੜਾ ਹੀ ਚਲਾਕ ਹੈ ਮੰਨ ਲਓ ਕਿ ਇੱਕ ਆਦਮੀ ‘ਤੇ ਮਾਲਕ ਨੇ ਲੱਖਾਂ ਪਰਉਪਕਾਰ ਕੀਤੇ ਹੋਣ ਉਨ੍ਹਾਂ ‘ਚੋਂ ਜੇਕਰ ਇੱਕ ਪਰਉਪਕਾਰ ਨਾ ਹੋਇਆ ਹੋਵੇ ਜਾਂ ਇੰਜ ਆਖਿਆ ਜਾਵੇ ਕਿ ਉਸ ਦੇ ਕਰਮਾਂ ਦਾ ਭਾਰ ਉਸ ਨੂੰ ਖੁਦ ਚੁੱਕਣਾ ਪਵੇ ਤਾਂ ਮਨ ਬਾਕੀ ਸਾਰੇ ਪਰਉਪਕਾਰ ਸਾਫ਼ ਕਰ ਦਿੰਦਾ ਹੈ ਉਸ ਇੱਕ ਗੱਲ ਨੂੰ ਫੜ ਕੇ ਸਾਰੀ ਭਗਤੀ, ਸਾਰੀਆਂ ਖੁਸ਼ੀਆਂ ਮਿੱਟੀ ‘ਚ ਮਿਲਾ ਦਿੰਦਾ ਹੈ। (Saint Dr MSG)
ਐੱਮਐੱਸਜੀ ਗੁਰਮੰਤਰ ਭੰਡਾਰੇ ’ਤੇ ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਸਤਿਗੁਰੂ ਨੂੰ ਕੀਤਾ ਸਿਜਦਾ
ਉਸ ਨੂੰ ਕੋਈ ਪਰਉਪਕਾਰ ਯਾਦ ਨਹੀਂ ਰਹਿੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਹੁਤ ਲੋਕ ਹਨ ਜੋ ਕਿਉਂ, ਕਿੰਤੂ, ਪਰੰਤੂ ਕਰਦੇ ਰਹਿੰਦੇ ਹਨ ਅਸੀਂ 1972 ਤੋਂ ਲੈ ਕੇ ਅੱਜ ਤੱਕ ਜਦੋਂ ਵੀ ਆਉਂਦੇ ਇਹ ਸੁਣਨ ਨੂੰ ਮਿਲਦਾ ਕਿ ਇੱਥੇ ਇੰਜ ਨਹੀਂ ਹੈ, ਫਲਾਣਾ ਸੇਵਾਦਾਰ ਅਜਿਹਾ ਨਹੀਂ ਹੈ, ਉਹ ਵੈਸਾ ਨਹੀਂ ਹੈ ਤਾਂ ‘ਤੈਨੂੰ ਯਾਰ ਨਾਲ ਕੀ, ਤੈਨੂੰ ਚੋਰ ਨਾਲ ਕੀ, ਤੂੰ ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ’ ਪਰ ਉਨ੍ਹਾਂ ਨੂੰ ਇਹ ਗੱਲ ਹਜ਼ਮ ਹੀ ਨਹੀਂ ਹੁੰਦੀ ਤੁਸੀਂ ਕਿਸੇ ਤੋਂ ਕੀ ਲੈਣਾ ਹੈ ਜੋ ਜਿਵੇਂ ਕਰੇਗਾ, ਉਵੇਂ ਭਰੇਗਾ ਅਤੇ ਤੁਸੀਂ ਗੁਰੂ-ਗੁਰੂ ਕਰੋ ਇਨਸਾਨ ਦੂਜਿਆਂ ‘ਚ ਕਮੀਆਂ ਕੱਢਦਾ ਰਹਿੰਦਾ ਹੈ, ਪਰ ਕਦੇ ਖੁਦ ਵੱਲ ਵੀ ਵੇਖਿਆ ਕਰੋ ਕਿ ਤੁਸੀਂ ਕਿੰਨੇ ਆਸ਼ਕ ਹੋ ਇਹ ਇੱਕ ਤਰ੍ਹਾਂ ਨਾਲ ਅਪ੍ਰਤੱਖ ਨਿੰਦਿਆ ਹੀ ਹੈ ਬੇਪਰਵਾਹ ਜੀ ਦੇ ਸਿਰ ‘ਤੇ ਇਹ ਕੰਮ ਹੈ ਉਹ ਕਰ ਰਹੇ ਸਨ, ਕਰ ਰਹੇ ਹਨ ਅਤੇ ਕਰਦੇ ਰਹਿਣਗੇ ਤੁਹਾਡੀ ਅਕਲ-ਚਤੁਰਾਈ ਨੇ ਨਾ ਕਦੇ ਕੰਮ ਕੀਤਾ, ਨਾ ਕਰੇ ਅਤੇ ਨਾ ਕਰ ਸਕੇਗੀ। (Saint Dr MSG)