RTI ਐਕਟ ਤਹਿਤ ਮੰਗੀ ਜਾਣਕਾਰੀ ਦੀ ਰਕਮ ਵੱਧ ਵਸੂਲੀ, ਜਾਣਕਾਰੀ ਵੀ ਅਧੂਰੀ ਤੇ ਅਸਪੱਸ਼ਟ

Ludiana News

ਮਾਮਲੇ ਨੂੰ ਲੈ ਕੇ ਜਲਦ ਮਿਲਾਂਗਾ ਸਿਖਿਆ ਮੰਤਰੀ ਤੇ ਸਿਖਿਆ ਸਕੱਤਰ ਨੂੰ : ਪੀੜਤ | Ludiana News

ਖੰਨਾ/ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਜ਼ਿਲ੍ਹੇ ਦਾ ਕਿਸ਼ੋਰੀ ਲਾਲ ਜੇਠੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੰਨਾ ਆਰਟੀਆਈ ਐਕਟ ਤਹਿਤ ਅਧੂਰੀ ਜਾਣਕਾਰੀ ਦੇਣ ਕਾਰਨ ਇੱਕ ਵਾਰ ਫ਼ਿਰ ਵਿਵਾਦਾਂ ’ਚ ਘਿਰ ਗਿਆ ਹੈ। ਇੰਨ੍ਹਾਂ ਹੀ ਨਹੀਂ ਸਕੂਲ ਪਿ੍ਰੰਸੀਪਲ ’ਤੇ ਐਕਟ ਤਹਿਤ ਜਾਣਕਾਰੀ ਦੇਣ ਬਦਲੇ ਜ਼ਿਆਦਾ ਰਕਮ ਵਸੂਲ ਕਰਨ ਦੇ ਵੀ ਦੋਸ਼ ਲੱਗੇ ਹਨ। ਸਾਬਕਾ ਅਧਿਆਪਕ ਆਗੂ ਅਜੀਤ ਖੰਨਾ ਨੇ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਸੂਚਨਾ ਦੇ ਮਾਮਲੇ ਵਿੱਚ ਪਿ੍ਰੰਸੀਪਲ ਉੱਤੇ ਅਧੂਰੀ ਤੇ ਅਸਪੱਸ਼ਟ ਜਾਣਕਾਰੀ ਦੇਣ ਦੇ ਦੋਸ਼ ਲਾਏ ਹਨ। ਸਾਬਕਾ ਅਧਿਆਪਕ ਆਗੂ ਅਜੀਤ ਸਿੰਘ ਖੰਨਾ ਵੱਲੋ ਪੀਆਈਓ- ਕਮ- ਪਿ੍ਰੰਸੀਪਲ ਕੋਲੋ ਆਰਟੀਆਈ ਐਕਟ ਤਹਿਤ ਜਾਣਕਾਰੀ ਦਿੱਤੇ ਜਾਣ ਦੀ ਬੇਨਤੀ ਲਿਖਤੀ ਰੂਪ ’ਚ ਕੀਤੀ ਗਈ ਸੀ। (Ludiana News)

ਇਹ ਵੀ ਪੜ੍ਹੋ : T20 World Cup 2024: ਟੀ20 ਵਿਸ਼ਵ ਕੱਪ ਦੇ ਅਭਿਆਸ ਮੈਚਾਂ ਦਾ ਸ਼ਡਿਊਲ ਜਾਰੀ, ਇਹ ਟੀਮ ਨਾਲ ਭਿੜੇਗਾ ਭਾਰਤ, ਵੇਖੋ

ਪਰੰਤੂ 10 ਅਪਰੈਲ 24 ਨੂੰ ਸਕੂਲ ਪਿੰਸੀਪਲ ਦੇ ਪੱਤਰ ਨੰਬਰ 819 ਰਾਂਹੀ ਰਜਿਸਟਰਡ ਡਾਕ ਰਾਹੀਂ ਦੱਸਿਆ ਗਿਆ ਕਿ ਤੁਹਾਡੀ ਸੂਚਨਾ ਦੇਣ ਲਈ 1275+26 = 1301 ਪੰਨੇ ਬਣਦੇ ਹਨ। ਇਸ ਵਾਸਤੇ 1950 ਰੁਪਏ ਦਾ ਚੈਕ ਸਕੂਲ ਪਿ੍ਰੰਸੀਪਲ ਦੇ ਨਾਮ ’ਤੇ ਭੇਜਿਆ ਜਾਵੇ। ਜਿਸ ’ਤੇ ਅਜੀਤ ਸਿੰਘ ਵੱਲੋਂ 1950 ਰੁਪਏ ਦਾ ਚੈੱਕ ਸਕੂਲ ਕਲਰਕ ਨੂੰ ਉਨਾਂ ਦੇ ਦਫ਼ਤਰ ਵਿਖੇ ਸੌਂਪ ਦਿੱਤਾ ਗਿਆ। ਪਰੰਤੂ ਸਕੂਲ ਵੱਲੋ ਜੋ ਜਾਣਕਾਰੀ ਡਾਕ ਰਾਹੀਂ ਅਜੀਤ ਸਿੰਘ ਦੇ ਘਰ ਭੇਜੀ ਗਈ ਉਹ ਨਾ ਪੜਨਯੋਗ, ਬਿਨਾ ਤਸਦੀਕ ਕੀਤਿਆਂ ਅਤੇ ਸਿਰਫ 355 ਪੰਨੇ ਭੇਜੇ ਗਏ। ਜਦੋਂ ਕਿ ਪੈਸੇ 1301 ਪੰਨਿਆ ਦੇ (1950 ਰੁਪਏ) ਵਸੂਲੇ ਗਏ। (Ludiana News)

ਜਦੋਂ ਇਸ ਬਾਰੇ ਅਜੀਤ ਸਿੰਘ ਨੇ ਸਕੂਲ ਪਿ੍ਰੰਸੀਪਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਨਾ ਮਿਲਣ ਤੋ ਇਨਕਾਰ ਕਰ ਦਿੱਤਾ ਪਰ ਜਦੋ ਕਲਰਕ ਗਗਨ ਨੂੰ ਪੁੱਛਿਆ ਗਿਆ ਤਾ ਉਨਾਂ ਪਿ੍ਰੰਸੀਪਲ ਨਾਲ ਗੱਲ ਕਰਕੇ ਜਵਾਬ ਦਿੱਤੇ ਜਾਣ ਦੀ ਗੱਲ ਆਖੀ। ਅਧਿਆਪਕ ਨੇ ਦੋਸ਼ ਲਾਇਆ ਕਿ ਪੀਆਈਓ- ਕਮ – ਪਿੰਸੀਪਲ ਵੱਲੋਂ ਉਨਾਂ ਨੂੰ ਜੋ ਜਾਣਕਾਰੀ ਭੇਜੀ ਗਈ, ਉਹ ਧੁੰਦਲੀ, ਨਾ ਪੜਨਯੋਗ ਹੋਣ ਦੇ ਨਾਲ ਨਾਲ ਤਸਦੀਸ਼ੁਦਾ ਵੀ ਨਹੀ। ਜਦੋ ਕਿ ਨਿਯਮਾਂ ਮੁਤਾਬਕ ਉਨ੍ਹਾਂ ਵੱਲੋਂ ਤਸਦੀਕਸ਼ੁਦਾ ਕਾਪੀਆਂ ਮੰਗੀਆਂ ਗਈਆਂ ਸਨ। ਇਥੇ ਹੀ ਬਸ ਨਹੀ, ਸਗੋਂ ਜਾਣਕਾਰੀ ਘੱਟ ਦਿੱਤੀ ਗਈ ਹੈ, ਇਸ ਤਰਾਂ ਕਰਕੇ ਪਿ੍ਰੰਸੀਪਲ ਵੱਲੋਂ ਉਨ੍ਹਾਂ ਨਾਲ ਲਗੱਭਗ 1420 ਰੁਪਏ ਦੀ ਠੱਗੀ ਮਾਰੀ ਗਈ ਹੈ।

ਉਨਾ ਦੱਸਿਆ ਕਿ ਇਸ ਮਾਮਲੇ ਬਾਰੇ ਚੇਅਰਮੈਨ ਸੂਚਨਾ ਕਮਿਸਨ ਪੰਜਾਬ, ਸਿਖਿਆ ਸਕੱਤਰ ਪੰਜਾਬ ਤੇ ਐਸਐਸਪੀ ਖੰਨਾ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਗਈ ਹੈ। ਅਜੀਤ ਖੰਨਾ ਨੇ ਇਹ ਵੀ ਕਿਹਾ ਕਿ ਉਹ ਇਹ ਸਾਰਾ ਮਾਮਲਾ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ’ਚ ਲਿਆ ਕਿ ਬਣਦੀ ਕਾਰਵਾਈ ਕੀਤੇ ਜਾਣ ਦੀ ਮੰਗ ਕਰਨਗੇ। ਇਸ ਤੋ ਬਿਨਾ ਜੇ ਲੋੜ ਪਈ ਤਾਂ ਸਕੂਲ ਦੇ ਬਾਹਰ ਪਿ੍ਰੰਸੀਪਲ ਦੀਆ ਆਪਹੁਦਰੀਆ ਨੂੰ ਲੈ ਕਿ ਧਰਨਾ ਵੀ ਮਾਰਿਆ ਜਞੇਗਾ। ਇਸ ਸਬੰਧੀ ਸਕੂਲ ਪਿ੍ਰੰਸੀਪਲ ਦਾ ਪੱਖ ਜਾਨਣ ਲਈ ਬਾਰ ਬਾਰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। (Ludiana News)