ਹੋਰਨਾਂ ਪਾਰਟੀ ’ਚ ਜਾਣ ਦੀਆਂ ਕਿਆਸਅਰਾਈਆਂ ’ਤੇ ਲਾਇਆ ਵਿਰਾਮ | Dalveer Singh Goldy
ਧੂਰੀ (ਰਵੀ ਗੁਰਮਾ)। ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਲਗਾਤਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਸੀ। ਬੀਤੇ ਦਿਨੀਂ ਕਾਂਗਰਸ ਹਾਈ ਕਮਾਂਡ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਐਲਾਨਣ ਮਗਰੋਂ ਅੱਜ ਸਾਬਕਾ ਵਿਧਾਇਕ ਨੇ ਸੋਸ਼ਲ ਮੀਡੀਆ ’ਤੇਆਪਣੀ ਹਾਈ ਕਮਾਂਡ ’ਤੇ ਰੋਸ ਜਾਹਿਰ ਕਰਦੇ ਹੋਏ ਆਪਣਾ ਦਰਦ ਬਿਆਨ ਕੀਤਾ ਸਾਬਕਾ ਵਿਧਾਇਕ ਦੇ ਬੋਲਣ ਸਮੇਂ ਅੱਖਾਂ ਦੀ ਨਮੀ ਅੰਦਰਲੇ ਦਰਦ ਨੂੰ ਬਿਆਨ ਕਰ ਰਹੀ ਸੀ। (Dalveer Singh Goldy)
ਉਨ੍ਹਾਂ ਕਿਹਾ ਕਿ ਪਾਰਟੀ ’ਚ ਵੱਡੇ ਲੀਡਰ ਤੇ ਛੋਟੇ ਲੀਡਰ ਦੀ ਗੱਲ ਚੱਲਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਲੀਡਰ ਵੱਡਾ ਛੋਟਾ ਨਹੀਂ ਹੁੰਦਾ, ਲੀਡਰ ਪਾਰਟੀ ਦਾ ਵਫਾਦਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੈਨੂੰ ਹੋਰ ਪਾਰਟੀਆਂ ’ਚੋਂ ਵੀ ਪੇਸ਼ਕਸ਼ਾਂ ਆਈਆਂ ਪਰ ਮੈਂ ਆਪਣੀ ਪਾਰਟੀ ਦਾ ਵਫਾਦਾਰ ਹਾਂ ਤੇ ਪਾਰਟੀ ਨਹੀਂ ਛੱਡਾਂਗਾ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਨੇ ਉਸ ਨੂੰ ਧੋਖੇ ’ਚ ਰੱਖਿਆ, ਜਿਸ ਨਾਲ ਬੰਦੇ ਦਾ ਮਨੋਬਲ ਟੁੱਟ ਜਾਂਦਾ ਹੈ। ਉਨ੍ਹਾਂ ਹਾਈ ਕਮਾਂਡ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਧੋਖੇ ਵਿੱਚ ਰੱਖਕੇ ਕਿਸੇ ਦੇ ਜਵਾਕ ਦਾ ਵੀ ਮਜਾਕ ਨਹੀਂ ਬਣਾਉਣਾ ਚਾਹੀਦਾ।
Dalveer Singh Goldy
ਗੋਲਡੀ ਨੇ ਕਿਹਾ ਕਿ ਉਨ੍ਹਾਂ ਆਪਣੇ ਹੱਕਾਂ ਲਈ ਸੰਘਰਸ ਕੀਤਾ ਹੈ ਤੇ ਅੱਗੇ ਵੀ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਵਫਾਦਾਰੀ ਨਾਲ ਪਾਰਟੀ ਵਿੱਚ ਕੰਮ ਕਰਨ ਦੀ ਵੀ ਉਹਨਾਂ ਨੂੰ ਸਜ਼ਾ ਮਿਲੀ ਹੈ। ਉਨ੍ਹਾਂ ਸਾਰੀਆਂ ਪਾਰਟੀਆਂ ਦੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਨੈਗੇਟਿਵ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਸ ਨਾਲ ਪਾਰਟੀ ’ਚ ਰਹਿੰਦੇ ਹੋਏ ਲੀਡਰ ਦਾ ਮਨੋਬਲ ਕਮਜੋਰ ਹੋ ਜਾਂਦਾ ਹੈ। ਅਖੀਰ ਉਨ੍ਹਾਂ ਆਪਣੇ ਹਮਾਇਤੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕਰਨ ਦਾ ਐਲਾਨ ਕੀਤਾ।
ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਪਾਰਟੀ ਉਮੀਦਵਾਰ ਨੂੰ ਆਪਣੇ ਭਾਸ਼ਣ ਦੌਰਾਨ ਟੇਢੇ ਢੰਗ ਨਾਲ ਦੋ ਚਾਰ ਬੰਦਿਆਂ ਤੋਂ ਬਚਣ ਦੀ ਸਲਾਹ ਦਿੰਦੇ ਕਿਹਾ ਕਿ ਜਦੋਂ ਮੈਂ ਲੋਕ ਸਭਾ ਦੀ ਜਿਮਣੀ ਚੋਣ ਲੜੀ ਸੀ ਤਾਂ ਉਨ੍ਹਾਂ ਬਹੁਤ ਕੁਝ ਦੇਖਿਆ ਹੈ ਇਸ ਲਈ ਉਹ ਤੁਹਾਨੂੰ ਵੀ ਸਲਾਹ ਦਿੰਦੇ ਹਨ ਕਿ ਉਹਨਾਂ ਦੋ ਚਾਰ ਬੰਦਿਆਂ ਤੋਂ ਬਚ ਕੇ ਰਹਿਣ ਦੀ ਲੋੜ ਹੈ। ਅਸਲ ਉਹਨਾਂ ਟੇਢੇ ਢੰਗ ਨਾਲ ਲੋਕ ਸਭਾ ਹਲਕਾ ਸੰਗਰੂਰ ਨਾਲ ਸਬੰਧਿਤ ਲੀਡਰਾਂ ਵੱਲ ਹੀ ਇਸ਼ਾਰਾ ਕੀਤਾ ਹੈ।
ਪਾਰਟੀ ਨੇ ਮੈਨੂੰ ਹਮੇਸ਼ਾ ਅਣਗੌਲਿਆ
ਦਲਵੀਰ ਗੋਲਡੀ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਉਹ ਸੰਨ 2012 ਵਿੱਚ ਟਿਕਟ ਦੇ ਦਾਅਵੇਦਾਰ ਸਨ ਪਰ ਉਸ ਸਮੇਂ ਉਹਨਾਂ ਦੀ ਟਿਕਟ ਕੱਟੀ ਗਈ। ਉਨ੍ਹਾਂ ਹਾਈ ਕਮਾਂਡ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜਿਸ ਲੀਡਰ ਨੂੰ ਟਿਕਟ ਦਿੱਤੀ ਗਈ ਕਿ ਉਹ ਅੱਜ ਪਾਰਟੀ ਦਾ ਹਿੱਸਾ ਹਨ ਪਰ ਦਲਵੀਰ ਸਿੰਘ ਗੋਲਡੀ ਪਾਰਟੀ ਵਿੱਚ ਹੀ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸੰਨ 2014 ਵਿੱਚ ਵਿਧਾਨ ਸਭਾ ਹਲਕਾ ਧੂਰੀ ਅੰਦਰ ਜਿਮਨੀ ਚੋਣ ਹੋਈ ਉਸ ਸਮੇਂ ਵੀ ਉਹਨਾਂ ਨੇ ਟਿਕਟ ਦੀ ਦਾਅਵੇਦਾਰੀ ਦਿਖਾਈ ਉਸ ਸਮੇਂ ਜਿਸ ਲੀਡਰ ਨੂੰ ਟਿਕਟ ਦਿੱਤੀ ਉਹ ਵੀ ਅੱਜ ਪਾਰਟੀ ਦਾ ਹਿੱਸਾ ਨਹੀਂ ਪਰ ਦਲਵੀਰ ਸਿੰਘ ਗੋਲਡੀ ਪਾਰਟੀ ਵਿੱਚ ਹਨ।
Also Read : ਪੰਜਾਬ ਪੁਲਿਸ ਨੇ 72 ਘੰਟਿਆਂ ’ਚ ਵਿਸ਼ਵ ਹਿੰਦੂ ਪ੍ਰੀਸਦ ਆਗੂ ਦਾ ਕਤਲ ਕੇਸ ਸੁਲਝਾਇਆ, ਦੋ ਹਮਲਾਵਰ ਕਾਬੂ
ਫਿਰ ਉਹਨਾਂ 2019 ਵਿੱਚ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਧਰਮ ਪਤਨੀ ਸਿਮਰਤ ਕੌਰ ਖੰਗੂੜਾ ਦਾਵੇਦਾਰ ਸਨ ਉਸ ਸਮੇਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ। ਸੰਨ 2022 ਵਿੱਚ ਜਦੋਂ ਮੁੱਖ ਮੰਤਰੀ ਖਿਲਾਫ਼ ਚੋਣ ਲੜਨ ਦਾ ਸਮਾਂ ਆਇਆ ਤਾਂ ਉਦੋਂ ਕੋਈ ਵਿੱਡਾ ਲੀਡਰ ਚੋਣ ਲੜਨ ਕਿਉਂ ਨਹੀਂ ਆਇਆ ਉਦੋਂ ਦਲਵੀਰ ਗੋਲਡੀ ਹੀ ਪਾਰਟੀ ਨੂੰ ਚੇਤੇ ਰਿਹਾ। ਉਹਨਾਂ ਕਿਹਾ ਕਿ ਹੁਣ 2024 ਦੀਆਂ ਲੋਕ ਸਭਾ ਚੋਣਾਂ ਲਈ ਹਾਈ ਕਮਾਂਡ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਪਰ ਉਹ ਪੂਰ ਨਹੀਂ ਚੜ੍ਹਾਇਆ।