ਨਵੀਂ ਦਿੱਲੀ। ਕੇਂਦਰ ਸਰਕਾਰ ਨੇ 14 ਮੋਬਾਇਲ ਮੈਸੇਂਜਰ ਐਪਸ (Mobile App) ਨੂੰ ਬਲਾਕ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਇਨ੍ਹਾਂ ਮੋਬਾਇਲ ਮੈਸੇਂਜਰ ਐਪਸ ਦੀ ਵਰਤੋਂ ਪਾਕਿਸਤਾਨ ’ਚ ਬੈਠੇ ਅੱਤਵਾਦੀਆਂ ਤੋਂ ਮੈਸੇਜ਼ ਰਿਸੀਵ ਕਰਨ ਲਈ ਅਤੇ ਇਨ੍ਹਾਂ ਮੈਸੇਜ਼ ਨੂੰ ਲੋਕਾਂ ਵਿੱਚ ਫੈਲਾਉਣ ਲਈ ਕਰ ਰਹੇ ਸਨ।
ਰਿਪੋਰਟਾਂ ਮੁਤਾਬਿਕ ਰੱਖਿਆ ਮੰਤਰਾਲੇ ਅਤੇ ਇੰਟੈਲੀਜੈਂਸ ਏਜੰਸੀਆਂ ਦੇ ਸੁਝਾਅ ’ਤੇ ਕੇਂਦਰ ਸਰਕਾਰ ਨੇ ਆਈਐੱਮਓ, ਕ੍ਰਿਪਵਾਈਜਰ, ਏਨਿਗਮਾ, ਸੇਫਸਵਿਸ, ਵਿਕਰਮੀ, ਮੀਡੀਆਫਾਇਰ, ਬ੍ਰਾਇਰ, ਬੀਚੈਚ, ਨੈਂਡਬਾਕਸ, ਏਲੀਮੈਂਟ, ਸੈਕੇਂਡ ਲਾਈਨ, ਜਾਗੀ, ਥ੍ਰੋਮਾ ਐਪ ਨੂੰ ਬਲਾਕ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹੁਣ ਤੱਕ ਲਗਭਗ 200 ਚੀਨੀ ਐਪ ਬੈਨ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ’ਚ ਮਸ਼ਹੂਰ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਟਿੱਕਟਾਕ ਵੀ ਸ਼ਾਮਲ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ