ਕੇਰਲ ‘ਚ 8000 ਕਰੋੜ ਤੋਂ ਵੱਧ ਦਾ ਨੁਕਸਾਨ, ਦਰਕੇ ਪਹਾੜ, ਸੈਂਕੜੇ ਸੈਲਾਨੀ ਫਸੇ
ਹਿਮਾਚਲ ‘ਚ ਭਾਰੀ ਮੀਂਹ ਨਾਲ ਕਈ ਮੌਤਾਂ, ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਬੰਦ
ਭਾਰਤ-ਚੀਨ ਸਰਹੱਦ ਦੇ ਅੰਤਿਮ ਪਿੰਡ ਕਰਛਮ ਦਾ ਟੁੱਟਿਆ ਸੰਪਰਕ
ਸ਼ਿਮਲਾ, ਏਜੰਸੀ
ਹਿਮਾਚਲ ਪ੍ਰਦੇਸ਼ ‘ਚ ਭਾਰੀ ਵਰਖਾ ਦੌਰਾਨ ਪਿਛਲੇ 24 ਘੰਟਿਆਂ ‘ਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਲਾਪਤਾ ਹਨ। 100 ਤੋਂ ਵੱਧ ਸੈਲਾਨੀ ਧਰਤੀ ਖਿਸਕਣ ਨਾਲ ਪ੍ਰਭਾਵਿਤ ਮਾਗਰਾਂ ‘ਤੇ ਫਸੇ ਰਹੇ। ਮੀਂਹ ਕਾਰਨ ਸੂਬੇ ਹਮੀਰਪੁਰ ਜ਼ਿਲ੍ਹੇ ਦੇ ਭੋਰੰਜ ਦੀ ਜਰਲੋਕ ਪੰਚਾਇਤ ਤਹਿਤ ਇੱਕ ਪਿੰਡ ‘ਚ ਧਰਤੀ ਖਿਸਕਣ ਨਾਲ ਇੱਕ ਮਹਿਲਾ ਤੇ ਉਸਦੀ ਪੋਤੀ ਦੀ ਮਲਬੇ ਹੇਠ ਦੱਬਣ ਕਾਰਨ ਮੌਤ ਹੋ ਗਈ।
ਇਨ੍ਹਾਂ ਦੀ ਸ਼ਿਨਾਖਤ ਲਾਜੋ ਦੇਵੀ ਤੇ ਤਨੂ ਵਜੋਂ ਕੀਤੀ ਗਈ ਹੈ। ਕੁੱਲੂ ਜ਼ਿਲ੍ਹੇ ਦੇ ਮਣੀਕਰਨ ਦੇ ਨੇੜੇ ਕੋਟਲਾਗਾ ਪਿੰਡ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ‘ਚ ਤਿੰਨ ਘਰ ਵਹਿ ਗਏ ਹਨ। ਇਨ੍ਹਾਂ ਘਰਾਂ ‘ਚ ਰਹਿਣ ਵਾਲੇ ਤਿੰਨ ਪਰਿਵਾਰਾਂ ਦੇ ਮੈਂਬਰਾਂ ਦਾ ਕੋਈ ਅਤਾ-ਪਤਾ ਨਹੀਂ ਹੈ।
ਸੋਲਨ ਜ਼ਿਲ੍ਹੇ ਦੇ ਬਰੋਟੀਵਾਲਾ ਤਕਨੀਕੀ ਕਸਬੇ ‘ਚ ਬੀਤੇ ਐਤਵਾਰ ਨੂੰ ਇੱਕ ਫੈਕਟਰੀ ਦੀ ਬਾਊਂਡਰੀ ਦੀ ਦੀਵਾਰ ਡਿੱਗਣ ਨਾਲ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਕੇਰਲ ‘ਚ ਪੰਜ ਦਿਨਾਂ ਤੋਂ ਜਾਰੀ ਮੀਂਹ ਹੜ੍ਹ ਦੀ ਵਜ੍ਹਾ ਕਾਰਨ 8316 ਕਰੋੜ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। 10 ਹਜ਼ਾਰ ਕਿਲੋਮੀਟਰ ਤੋਂ ਵੱਧ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਹਨ। ਮੁੱਖ ਮੰਤਰੀ ਦਫਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਧਰਤੀ ਖਿਸਕਣ ਨਾਲ ਸੜਕ ਮਾਰਗ ਬੰਦ
ਸੂਬੇ ਦੇ ਕਿਨੌਰ ਜ਼ਿਲ੍ਹੇ ‘ਚ ਬੱਦਲ ਫੱਟਣ ਨਾਲ ਆਏ ਹੜ੍ਹ ‘ਚ ਰਿਸਪਾ ਪਿੰਡ ‘ਚ ਵੱਡੀ ਤਬਾਹੀ ਹੋਈ ਹੈ ਤੇ ਚੇਰਾਂਗ ਨਾਲੇ ‘ਚ ਪਾਣੀ ਦੇ ਤੇਜ਼ ਵਹਾਅ ਕਾਰਨ ਪਿੰਡ ਨੂੰ ਜੋੜਨ ਵਾਲਾ ਇੱਕ ਪੁੱਲ ਤੇ ਜਨ ਸਿਹਤ ਵਿਭਾਗ ਪੇਜਲ ਸਹੂਲਤਾਂ ਵਹਿ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਧਰਤੀ ਖਿਸਕਣ ਕਾਰਨ ਭਾਰਤ-ਤਿੱਬਤ ਕੌਮੀ ਰਾਜਮਾਰਗ ਦਾ ਕਾਜਾ-ਚਾਂਗੋ, ਕਿਨੋਰ ਵੀ ਮਾਲਿੰਗ ਨਾਲਾ ਦੇ ਨੇੜੇ ਅੜਿੱਕਾ ਹੋਣ ਤੋਂ ਇਲਾਵਾ ਇਸ ਮਾਰਗ ‘ਤੇ ਸਥਿੱਤ ਭਾਰਤ-ਚੀਨ ਹੱਦ ਦਾ ਅੰਤਿਮ ਪਿੰਡ ਕਰਛਮ ਦਾ ਸ਼ੇਸ਼ ਭਾਰਤ ਨਾਲ ਸੰਪਰਕ ਟੁੱਟ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।