ਬਰਾਬਰੀ ਦਾ ਗਿਆਨ

Equal, knowledge

ਮਹਾਂਰਿਸ਼ੀ ਕਣਵ ਨੇ ਇੱਕ ਵਾਰ ਆਪਣੇ ਸ਼ਿਸ਼ਾਂ ਨੂੰ ਇਹ ਸਮਝਾਇਆ ਕਿ ਵਿਅਕਤੀ ਨੂੰ ਕਦੇ ਵੀ ਆਪਣੇ ਵੱਡੇਪਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਦ੍ਰਿਸ਼ਟਾਂਤ ਦੇ ਰੂਪ ‘ਚ ਉਨ੍ਹਾਂ ਨੂੰ ਇਹ ਛੋਟੀ ਜਿਹੀ ਕਥਾ ਸੁਣਾਈ ਜੰਗਲ ‘ਚ ਇੱਕ ਦਰੱਖਤ ਦੇ ਨਾਲ ਲਿਪਟੀ ਇੱਕ ਵੇਲ ਵੀ ਹੌਲੀ-ਹੌਲੀ ਵਧ ਕੇ ਦਰੱਖਤ ਦੇ ਬਰਾਬਰ ਹੋ ਗਈ ਦਰੱਖਤ ਦਾ ਆਸਰਾ ਲੈ ਕੇ ਉਸ ਨੇ ਵਧਣਾ-ਫੁੱਲਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਦਿਨ ਲੰਘਣ ਲੱਗੇ ਇੱਕ ਦਿਨ ਵੇਲ ਨੂੰ ਵਧਦੇ-ਫੁੱਲਦੇ ਵੇਖ ਕੇ ਦਰੱਖਤ ਨੂੰ ਹੰਕਾਰ ਹੋ ਗਿਆ ਤੇ ਉਹ ਸੋਚਣ ਲੱਗਾ ਕਿ ਜੇਕਰ ਮੈਂ ਨਾ ਹੁੰਦਾ ਤਾਂ ਇਹ ਵੇਲ ਕਦੋਂ ਦੀ ਖਤਮ ਹੋ ਗਈ ਹੁੰਦੀ ਫਿਰ ਕੀ ਸੀ, ਉਸ ਨੇ ਆਪਣੇ ਆਸਰੇ ਨੂੰ ਵੇਲ ਦੀ ਕਮਜ਼ੋਰੀ ਸਮਝ ਕੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।

ਬੋਲਿਆ, ‘ਐ ਵੇਲ, ਮੈਂ ਜੋ ਕਹਾਂ ਤੂੰ ਉਸ ਦਾ ਪਾਲਣ ਕਰਿਆ ਕਰ, ਨਹੀਂ ਤਾਂ ਮੈਂ ਤੈਨੂੰ ਆਪਣੇ ਨਾਲੋਂ ਹਟਾ ਦਿਆਂਗਾ’ ਅਜੇ ਉਹ ਵੇਲ ਨੂੰ ਝਿੜਕ ਹੀ ਰਿਹਾ ਸੀ ਕਿ ਦੋ ਰਾਹੀ ਉੱਧਰੋਂ ਲੰਘੇ ਉਨ੍ਹਾਂ ਵਿੱਚੋਂ ਇੱਕ ਬੋਲਿਆ, ‘ਭਰਾ ਵੇਖ ਇਹ ਦਰੱਖਤ ਕਿੰਨਾ ਠੰਢਾ ਤੇ ਸੁੰਦਰ ਹੈ ਇਸ ‘ਤੇ ਕਿੰਨੇ ਵਧੀਆ ਵੇਲ ਨੂੰ ਫੁੱਲ ਲੱਗ ਰਹੇ ਹਨ ਆਓ, ਇੱਥੇ ਕੁਝ ਦੇਰ ਬੈਠ ਕੇ ਅਰਾਮ ਕਰੀਏ’ ਆਪਣਾ ਸਾਰਾ ਮਹੱਤਵ ਵੇਲ ਦੇ ਨਾਲ ਹੈ, ਇਹ ਸੁਣ ਕੇ ਹੰਕਾਰੀ ਦਰੱਖਤ ਦਾ ਹੰਕਾਰ ਪਲ ‘ਚ ਖ਼ਤਮ ਹੋ ਗਿਆ ਉਸ ਦਿਨ ਤੋਂ ਉਸ ਨੇ ਵੇਲ ਨੂੰ ਧਮਕਾਉਣਾ ਬੰਦ ਕਰ ਦਿੱਤਾ ਕਥਾ ਦਾ ਭਾਵ ਸਮਝਾਉਂਦਿਆਂ ਮਹਾਂਰਿਸ਼ੀ ਬੋਲੇ, ‘ਮੁਰੀਦੋ, ਔਰਤ ਨਾਲ ਹੀ ਆਦਮੀ ਦਾ ਮਹੱਤਵ ਹੈ ਦੋਵੇਂ ਇੱਕ-ਦੂਜੇ ਦੇ ਸਹਿਯੋਗੀ ਹਨ ਇਸ ਤਰ੍ਹਾਂ ਕਿਸੇ ਇੱਕ ਨੂੰ ਛੋਟਾ ਜਾਂ ਵੱਡਾ ਨਹੀਂ ਮੰਨਿਆ ਜਾਣਾ ਚਾਹੀਦਾ’।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।