ਦਿੱਲੀ ਟਿਕਰੀ ਬਾਰਡਰ ਖੁੱਲ੍ਹਵਾਉਣ ਲਈ ਵਪਾਰੀ ਪਹੁੰਚੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ

ਅਗਲੇ ਹਫ਼ਤੇ ਸੁਪਰੀਮ ਕੋਰਟ ’ਚ ਦਾਖਲ ਕੀਤੀ ਜਾਵੇਗੀ ਪਟੀਸ਼ਨ

  • ਹਾਈਵੇ ਬੰਦ ਹੋਣ ਨਾਲ ਕਾਰੋਬਾਰੀਆਂ ਨੂੰ ਰਿਹਾ ਹੈ ਭਾਰੀ ਨੁਕਸਾਨ

ਨਵੀਂ ਦਿੱਲੀ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 9 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਹੋਏ ਹਨ ਇਸ ਦੌਰਾਨ ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਹਾਲੇ ਤੱਕ ਕੋਈ ਮਸਲਾ ਹੱਲ ਨਹੀਂ ਹੋ ਸਕਿਆ ਇਸ ਦੌਰਾਨ ਦਿੱਲੀ ਪੁਲਿਸ ਵੱਲੋਂ ਟਿਕਰੀ ਬਾਰਡਰ ਨੂੰ ਬੰਦ ਕੀਤੇ ਹੋਏ 9 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਇਹ ਰਸਤਾ ਬੰਦ ਹੋਣ ਦੀ ਵਜ੍ਹਾ ਨਾਲ ਬਹਾਦਰਗੜ੍ਹ ਦੇ ਵਪਾਰੀਆਂ ਨੂੰ ਕਰੀਬ 2300 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਇਸ ਲਈ ਰਸਤੇ ਨੂੰ ਖੁੱਲ੍ਹਵਾਉਣ ਲਈ ਬਹਾਦਰਗੜ੍ਰ ਦੇ ਵਪਾਰੀਆਂ ਨੇ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਹੈ।

ਇੰਨਾ ਹੀ ਨਹੀਂ ਵਾਪਰੀ ਅਗਲੇ ਹਫ਼ਤੇ ਇਸ ਸਬੰਧੀ ਸੁਪਰੀਮ ਕੋਰਟ ’ਚ ਵੀ ਪਟੀਸ਼ਨ ਦਾਖਲ ਕਰਨਗੇ ਬਹਾਦਰਗੜ੍ਹ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼ ਦੇ ਸੀਨੀਅਰ ਉਪਾਅਧਿਕਸ ਨਰਿੰਦਰ ਛਿਕਾਰਾ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਹੈ ਤੇ ਚਿੱਠੀ ਲਿਖ ਕੇ ਟਿਕਰੀ ਬਾਰਡਰ ਨੂੰ ਛੇਤੀ ਖੁੱਲ੍ਹਵਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਬਹਾਦਰਗੜ੍ਹ ’ਚ ਕਰੀਬ 12 ਹਜ਼ਾਰ ਛੋਟੀਆਂ ਵੱਡੀਆਂ ਫੈਕਟਰੀਆਂ ਹਨ ਤੇ ਇਨ੍ਹਾਂ ’ਚ ਕਰੀਬ 8 ਲੱਖ ਕਰਮਚਾਰੀ ਕੰਮ ਕਰਦੇ ਹਨ ਪਰ ਰਾਜਧਾਨੀ ਦਿੱਲੀ ਤੋਂ ਆਵਾਜਾਈ ਬੰਦ ਹੋਣ ਕਾਰਨ ਨਾ ਤਾਂ ਫੈਕਟਰੀਆਂ ’ਚ ਕਰਮਚਾਰੀ ਜਾ ਰਹੇ ਹਨ ਤੇ ਨਾ ਹੀ ਫੈਕਟਰੀਆਂ ’ਚ ਤਿਆਰ ਤੇ ਕੱਚੇ ਮਾਲ ਦੀ ਢੁਆਈ ਹੋ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸਾਨ ਵਿਰੋਧੀ ਨਹੀਂ ਹਨ ਕਿਸਾਨਾਂ ਨੇ ਇੱਕ ਪਾਸੇ ਦਾ ਟਿਕਰੀ ਬਾਰਡਰ ਦਾ ਰਸਤਾ ਖੋਲ੍ਹ ਦਿੱਤਾ ਹੈ ਜਿੱਥੋਂ ਆਸਾਨੀ ਨਾਲ ਵਾਹਨ ਜਾ ਸਕਦੇ ਹਨ ਪਰ ਦਿੱਲੀ ਪੁਲਿਸ ਨੇ ਰਸਤੇ ਨੂੰ ਪੂਰੀ ਤਰ੍ਹਾਂ ਨਾਲ ਬਲਾਕ ਕਰ ਰੱਖਿਆ ਹੈ ਤੇ ਇਸ ਰਸਤੇ ਨੂੰ ਖੁੱਲ੍ਹਵਾਉਣ ਲਈ ਉਨ੍ਹਾਂ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਰਵਾਜਾ ਖੜਕਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ