ਖੁਸ਼ਪ੍ਰੀਤ ਜੋਸ਼ਨ/ਕਰਮ ਥਿੰਦ/ਸੁਨਾਮ ਊਧਮ ਸਿੰਘ ਵਾਲਾ। ਇਨਕਲਾਬੀ ਜਮਹੂਰੀ ਮੋਰਚਾ ਦੇ ਆਗੂ ਕਾ. ਸੋਹਣ ਸਿੰਘ ਸੁਨਾਮ ਦੇ ਸਵੇਰੇ ਕਰੀਬ ਦੋ ਵਜੇ ਦੇ ਕਰੀਬ ਤਿੰਨ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੋ ਕੇ ਪਿਸਤੌਲ ਦੀ ਨੋਕ ‘ਤੇ ਸਵਿਫਟ ਡਿਜ਼ਾਇਰ ਕਾਰ, ਉਨ੍ਹਾਂ ਦੀ ਪਤਨੀ ਨਿਰਮਲਾ ਦੇਵੀ ਦੇ ਕੰਨਾਂ ‘ਚੋਂ ਸੋਨੇ ਦੀਆਂ ਵਾਲੀਆਂ ਅਤੇ ਨਕਦੀ ਖੋਹ ਕੇ ਫਰਾਰ ਹੋ ਗਏ। Gold
ਕਾ. ਸੋਹਣ ਸਿੰਘ ਤੇ ਨਿਰਮਲਾ ਦੇਵੀ ਨੂੰ ਜ਼ਖਮੀ ਹੋਣ ਦੀ ਸੂਰਤ ‘ਚ ਸਿਵਲ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ ਗਿਆ। ਹਸਪਤਾਲ ਪਹੁੰਚ ਕੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਡੀ.ਐੱਸ.ਪੀਰਾਜ ਸਨੇਹੀ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਸਵੇਰੇ ਘਰ ਪਹੁੰਚ ਕੇ ਜਾਂਚ ਪੜਤਾਲ ਕੀਤੀ ਅਤੇ ਕਿਹਾ ਕਿ ਲੁਟੇਰਿਆਂ ਦੀ ਭਾਲ ਲਈ ਹੋਰ ਥਾਣਿਆਂ ਵਿਚ ਇਤਲਾਹ ਕਰ ਦਿੱਤੀ ਗਈ ਹੈ। Gold
ਇਸ ਮੌਕੇ ਕਾ. ਸੋਹਣ ਸਿੰਘ ਦੇ ਘਰੇ ਰਿਸ਼ਤੇਦਾਰ, ਮਿੱਤਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਆਗੂ ਜਗਦੀਪ ਸਿੰਘ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਵਰਕਰ, ਬਿਮਲ ਕੌਰ, ਮੇਘ ਸਿੰਘ ਅਤੇ ਹੋਰ ਵੱਖ-ਵੱਖ ਪਿੰਡਾਂ ਤੋਂ ਆਗੂ ਵੱਡੀ ਗਿਣਤੀ ਵਿੱਚ ਪਹੁੰਚੇ। ਆਗੂਆਂ ਨੇ ਕਿਹਾ ਕਿ ਸ਼ਹਿਰ ਵਿੱਚ ਲੁੱਟ-ਖਸੁੱਟ, ਚੋਰੀ ਦੀਆਂ ਵਾਰਦਾਤਾਂ, ਡਕੈਤੀਆਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਆਗੂਆਂ ਨੇ ਇਹ ਸਭ ਲਈ ਪੰਜਾਬ ਸਰਕਾਰ ਨੂੰ ਦੋਸੀ ਠਹਿਰਾਇਆ ਕਿਉਂਕਿ ਪੰਜਾਬ ਵਿੱਚ ਭੁੱਖਮਰੀ ਬੇਰੁਜ਼ਗਾਰੀ ਅਤੇ ਕੰਗਾਲੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਨਸ਼ਿਆਂ ਦਾ ਕਾਰੋਬਾਰ ਦਿਨੋਂ ਦਿਨ ਪ੍ਰਫੁੱਲਿਤ ਹੁੰਦਾ ਜਾ ਰਿਹਾ ਹੈ। ਆਗੂਆਂ ਨੇ ਅਖੀਰ ਵਿਚ ਕਿਹਾ ਕਿ ਜੇਕਰ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕਦੀ ਤਾਂ ਲੋਕਾਂ ਦਾ ਗੁੱਸਾ ਜਵਾਲਾ ਮੁਖੀ ਬਣ ਕੇ ਫੁੱਟ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।