242 ਦੌੜਾਂ ਨਾਲ ਹਰਾਇਆ, ਦੌੜਾਂ ਦੇ ਲਿਹਾਜ਼ ਨਾਲ ਵੀ ਸਭ ਤੋਂ ਵੱਡੀ ਜਿੱਤ
ਨਾਟਿੰਘਮ (ਏਜੰਸੀ) ਜਾਨੀ ਬੇਰਸਟੋ (139) ਅਤੇ ਅਲੇਕਸ ਹੇਲਸ (147) ਦੀਆਂ ਸੈਂਕੜੇ ਵਾਲੀਆਂ ਪਾਰੀਆਂ ਨਾਲ ਇੰਗਲੈਂਡ ਨੇ ਇੱਕ ਰੋਜ਼ਾ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕਰਨ ਤੋਂ ਬਾਅਦ ਆਸਟਰੇਲੀਆਈ ਕ੍ਰਿਕਟ ਟੀਮ ਨੂੰ ਤੀਸਰੇ ਮੈਚ ‘ਚ 242 ਦੌੜਾਂ ਨਾਲ ਹਰਾ ਦਿੱਤਾ ਜੋ ਉਸਦੀ ਇਸ ਟੀਮ ਦੇ ਵਿਰੁੱਧ ਦੌੜਾਂ ਦੇ ਲਿਹਾਜ਼ ਨਾਲ ਵੀ ਸਭ ਤੋਂ ਵੱਡੀ ਜਿੱਤ ਹੈ ਮੇਜ਼ਬਾਨ ਇੰਗਲੈਂਡ ਨੇ ਇਸ ਦੇ ਨਾਲ ਹੀ ਪੰਜ ਮੈਚਾਂ ਦੀ ਲੜੀ ‘ਚ 3-0 ਦਾ ਅਜੇਤੂ ਵਾਧਾ ਬਣਾ ਲਿਆ ਹੈ ਇੰਗਲੈਂਡ ਨੇ ਮੰਗਲਵਾਰ ਰਾਤ ਇੱਥੇ ਤੀਸਰੇ ਇੱਕ ਰੋਜ਼ਾ ‘ਚ ਆਸਟਰੇਲੀਆ ਦੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਿੱਤੇ ਜਾਣ ਦਾ ਭਰਪੂਰ ਫਾਇਦਾ ਲਿਆ ਅਤੇ ਨਿਰਧਾਰਤ 50 ਓਵਰਾਂ ‘ਚ ਛੇ ਵਿਕਟਾਂ ‘ਤੇ 481 ਦੌੜਾਂ ਦਾ ਪੁਰਸ਼ ਕ੍ਰਿਕਟ ਇੱਕ ਰੋਜ਼ਾ ਦਾ ਵਿਸ਼ਵ ਰਿਕਾਰਡ ਸਕੋਰ ਬਣਾ ਦਿੱਤਾ।
ਪਹਾੜ ਜਿਹੇ ਟੀਚੇ ਅੱਗੇਂਆਸਟਰੇਲੀਆਈ ਟੀਮ 37 ਓਵਰਾਂ ‘ਚ 239 ਦੌੜਾਂ ‘ ਤੇ ਢੇਰ
ਪਹਾੜ ਜਿਹੇ ਟੀਚੇ ਦੇ ਜਵਾਬ ‘ਚ ਆਸਟਰੇਲੀਆ ਦੀ ਟੀਮ 37 ਓਵਰਾਂ ‘ਚ 239 ਦੌੜਾਂ ‘ਤੇ ਆਲ ਆਊਟ ਹੋ ਗਈ ਇੰਗਲੈਂਡ ਨੇ ਇਸ ਤੋਂ ਪਹਿਲਾਂ ਨਾਟਿੰਘਮ ‘ਚ ਹੀ 30 ਅਗਸਤ 2016 ਨੂੰ ਪਾਕਿਸਤਾਨ ਵਿਰੁੱਧ ਤਿੰਨ ਵਿਕਟਾਂ ‘ਤੇ 444 ਦੌੜਾਂ ਬਣਾਈਆਂ ਸਨ ਇੰਗਲੈਂਡ ਹਾਲਾਂਕਿ ਮਾਮੂਲੀ ਫ਼ਰਕ ਨਾਲ ਨਿਊਜ਼ੀਲੈਂਡ ਦੀ ਮਹਿਲਾ ਟੀਮ ਦਾ ਰਿਕਾਰਡ ਨਾ ਤੋੜ ਸਕਿਆ ਜਿਸ ਨੇ ਇਸ ਮਹੀਨੇ 8 ਤਾਰੀਖ ਨੂੰ ਆਇਰਲੈਂਡ ਵਿਰੁੱਧ ਚਾਰ ਵਿਕਟਾਂ ‘ਤੇ 490 ਦੌੜਾਂ ਬਣਾਈਆਂ ਸਨ।
ਬੇਰੇਸਟੋ ਨੇ ਸਿਰਫ਼ 92 ਗੇਂਦਾਂ ‘ਤੇ 15 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 139 ਦੌੜਾਂ ਬਣਾਈਆਂ। ਜਦੋਂਕਿ ਹੇਲਸ ਨੇ 92 ਗੇਂਦਾਂ ‘ਚ 16 ਚੌਕੇ ਅਤੇ ਪੰਜ ਛੱਕੇ ਜੜਦਿਆਂ 147 ਦੌੜਾਂ ਠੋਕੀਆਂ ਓਪਨਰ ਜੇਸਨ ਰਾਏ ਨੇ 61 ਗੇਂਦਾਂ ‘ਚ ਸੱਤ ਚੌਕੇ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ 82 ਦੌੜਾਂ ਅਤੇ ਕਪਤਾਨ ਇਆਨ ਮੋਰਗਨ ਨੇ 30 ਗੇਂਦਾਂ ‘ਚ 3 ਚੌਕੇ ਅਤੇ 6 ਛੱਕੇ ਜੜਦਿਆਂ 67 ਦੌੜਾਂ ਬਣਾਈਆਂ ਆਸਟਰੇਲੀਆ ਵੱਲੋਂ 8 ਗੇਂਦਬਾਜ਼ ਪਰਖ਼ੇ ਗਏ ਪਰ ਕੋਈ ਇੰਗਲੈਂਡ ਦੀ ਦੌੜਾਂ ਦੀ ਰਫ਼ਤਾਰ ਨੂੰ ਨਾ ਰੋਕ ਸਕਿਆ ਤੇਜ਼ ਗੇਂਦਬਾਜ਼ ਐਂਡਰਿਊ ਟਾਈ ਨੇ ਸਿਰਫ਼ 9 ਓਵਰਾਂ ‘ਚ 100 ਦੌੜਾਂ ਦਿੱਤੀਆਂ ਜਦੋਂਕਿ ਜੇਈ ਰਿਚਰਡਸਨ ਨੇ 10 ਓਵਰਾਂ ‘ਚ 92 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।