ਬਰਮਿੰਘਮ (ਏਜੰਸੀ)। ਇੰਗਲੈਂਡ ਕ੍ਰਿਕਟ ਟੀਮ ਨੇ ਭਾਰਤੀ ਟੀਮ ਵਿਰੁੱਧ ਬਰਮਿੰਘਮ ਟੈਸਟ ‘ਚ ਉੱਤਰਨ ਦੇ ਨਾਲ ਹੀ ਇਤਿਹਾਸ ਰਚ ਦਿੱਤਾ ਹੈ ਅਜ਼ਬੇਸਟਨ ‘ਚ ਭਾਰਤ ਵਿਰੁੱਧ ਟੈਸਟ ਇੰਗਲੈਂਡ ਟੀਮ ਦਾ 1000ਵਾਂ ਟੈਸਟ ਮੈਚ ਹੈ ਇਸ ਦੇ ਨਾਲ ਹੀ ਉਹ ਹਜ਼ਾਰ ਦਾ ਅੰਕੜਾ ਛੂਹਣ ਵਾਲੀ ਪਹਿਲੀ ਟੀਮ ਬਣ ਗਈ ਹੈ ਇਸ ਟੈਸਟ ਮੈਚ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ 999 ਟੈਸਟ ਮੈਚਾਂ ‘ਚ 357 ‘ਚ ਜਿੱਤ ਹਾਸਲ ਕੀਤੀ ਅਤੇ 297 ‘ਚ ਮਾਤ ਖਾਧੀ ਜਦੋਂਕਿ 345 ਟੈਸਟ ਮੈਚ ਡਰਾਅ ਰਹੇ ਇੰਗਲੈਂਡ ਨਾਲ ਟੈਸਟ ਮੈਚਾਂ ਦਾ ਸਫ਼ਰ ਸ਼ੁਰੂ ਕਰਨ ਵਾਲੀ ਆਸਟਰੇਲੀਆ ਦੀ ਟੀਮ ਨੇ ਹੁਣ ਤੱਕ 812 ਟੈਸਟ ਖੇਡੇ ਹਨ ਇੰਗਲੈਂਡ ਨੇ ਆਪਣਾ ਪਹਿਲਾ ਟੈਸਟ ਮੈਲਬੌਰਨ ਕ੍ਰਿਕਟ ਮੈਦਾਨ ‘ਤੇ ਆਸਟਰੇਲੀਆ ਵਿਰੁੱਧ 1877 ‘ਚ ਖੇਡਿਆ ਸੀ, ਉਹ ਉਹ 1 ਹਜ਼ਾਰ ਟੈਸਟ ਖੇਡਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਸਭ ਤੋਂ ਜ਼ਿਆਦਾ ਟੈਸਟ ਖੇਡਣ ਵਾਲੇ 7 ਦੇਸ਼ | Cricket News
- ਇੰਗਲੈਂਡ (1877-2018) 1000 ਟੈਸਟ
- ਆਸਟਰੇਲੀਆ (1877-2018) 812
- ਵੈਸਟਇੰਡੀਜ਼ (1928-2018) 535 ਟੈਸਟ
- ਭਾਰਤ (1932-2018) 427 ਟੈਸਟ
- ਦੱਖਣੀ ਅਫਰੀਕਾ (1889-2018) 427 ਟੈਸਟ
- ਨਿਊਜ਼ੀਲੈਂਡ (1930-2018) 426
- ਪਾਕਿਸਤਾਨ (1952-2018) 415