ਕੁਲਦੀਪ ਯਾਦਵ ਨੂੰ ਮਿਲਿਆਂ 2 ਵਿਕਟਾਂ | IND Vs ENG
- ਵਿਸ਼ਵ ਕੱਪ ‘ਚ ਭਾਰਤੀ ਟੀਮ ਦੀ ਲਗਾਤਾਰ ਛੇਵੀਂ ਜਿੱਤ
- ਇੰਗਲੈਂਡ ਵੱਲੋਂ ਤੋਂ ਵੱਧ ਲਿਵਿੰਗਸਟਨ ਨੇ 27 ਦੌੜਾਂ ਬਣਾਈਆਂ
- ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ
ਲਖਨਓ (ਏਜੰਸੀ)। ਵਿਸ਼ਵ ਕੱਪ 2023 ਦਾ 29ਵਾਂ ਮੁਕਾਬਲਾ ਅੱਜ ਭਾਰਤ ਤੇ ਇੰਗਲੈਂਡ ਵਿਚਕਾਰ ਲਖਨਓ ਦੇ ਇਕਾਨਾ ਸਟੇਡੀਅਮ ’ਚ ਖੇਡਿਆ ਗਿਆ। ਜਿਸ ਵਿੱਚ ਇੰਗਲੈਂਡ ਨੇ ਟਾਸ ਜਿੱਤਿਆ ਅਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤਾ। ਜਵਾਬ ’ਚ ਭਾਰਤੀ ਟੀਮ ਨੇ ਕਪਤਾਨ ਰੋਹਿਤ ਸ਼ਰਮਾ ਦੇ 87 ਜਦਕਿ ਸੂਰਿਆਕੁਮਾਰ ਯਾਦਵ ਦੀਆਂ 49 ਦੌੜਾਂ ਦੀ ਮੱਦਦ ਨਾਲ 229 ਦੌੜਾਂ ਬਣਾਈਆਂ। ਇੰਗਲੈਂਡ ਨੂੰ ਜਿੱਤ ਲਈ 230 ਦੌੜਾਂ ਦਾ ਟੀਚਾ ਮਿਲਿਆ। ਇੰਗਲੈਂਡ ਵੱਲੋਂ ਡੇਵਿਡ ਵਿਲੀ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਦਾ ਯੋਗਦਾਨ ਦਿੱਤਾ। ਭਾਰਤ ਦੇ ਵਿਰਾਟ ਕੋਹਲੀ, ਸ਼ੇ੍ਰਅਸ ਅਈਅਰ, ਅਤੇ ਸ਼ੁਭਮਨ ਗਿੱਲ ਸਸਤੇ ’ਚ ਆਊਟ ਹੋ ਗਏ ਸਨ। (IND Vs ENG)
ਇਹ ਵੀ ਪੜ੍ਹੋ : ਭਾਰਤ ਨੇ ਇੰਗਲੈਂਡ ਨੂੰ ਦਿੱਤਾ 230 ਦਾ ਦੌੜਾਂ ਦਾ ਟੀਚਾ
ਪਰ ਕਪਤਾਨ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਨੇ ਟੀਮ ਨੂੰ ਚੰਗੇ ਸਕੋਰ ਤੱਕ ਪਹੁੰਚਾਇਆ ਜਦਕਿ ਅਖੀਰ ’ਚ ਸੂਰਿਆਕੁਮਾਰ ਨੇ ਚੰਗੀਆਂ ਦੌੜਾਂ ਬਣਾਇਆਂ। ਟੀਚੇ ਦਾ ਪਿੱਛਾ ਕਰਨ ਆਈ ਇੰਗਲੈਂਡ ਦੀ ਟੀਮ ਇੱਕ ਸਮੇਂ 5 ਓਵਰਾਂ ’ਚ 30 ਦੌੜਾਂ ਬਣਾ ਕੇ ਚੰਗੀ ਸਥਿਤੀ ’ਚ ਸੀ। ਪਰ ਉਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਦੀ ਹਵਾ ਕੱਢ ਦਿੱਤੀ। ਕੁਲਦੀਪ ਯਾਦਵ ਨੇ ਇੰਗਲੈਂਡ ਦੇ ਲਿਵਿੰਗਸਟਨ ਨੂੰ ਆਊਅ ਕਰਕੇ ਉਨ੍ਹਾਂ ਦੀ ਆਖਿਰੀ ਉਮੀਦ ਵੀ ਤੋੜ ਦਿੱਤੀ। ਬੁਮਰਾਹ ਨੇ ਡੇਵਿਡ ਮਲਾਨ, ਜੋ ਰੂਟ, ਜਦਕਿ ਸ਼ਮੀ ਨੇ ਇੰਗਲੈਂਡ ਦੀਆਂ 3 ਕੀਮਤਾਂ ਵਿਕਟਾਂ ਨਾਲ ਇੰਗਲੈਂਡ ਦੀ ਟੀਮ ਦੀ ਕਮਰ ਤੋੜ ਦਿੱਤੀ। (IND Vs ENG)
ਵਿਸ਼ਵ ਕੱਪ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਇੰਗਲੈਂਡ ਦੀ ਟੀਮ ਨੇ ਭਾਰਤੀ ਗੇਂਦਬਾਜ਼ਾਂ ਅੱਗੇ ਸਮੇਂ ਨਾਲ ਹੀ ਗੋਢੇ ਟੇਕ ਦਿੱਤੇ। ਹੁਣ ਭਾਰਤੀ ਟੀਮ ਇਹ ਮੈਚ ਜਿੱਤ ਕੇ ਅੰਕ ਸੂਚੀ ’ਚ ਪਹਿਲੇ ਸਥਾਨ ’ਤੇ ਪਹੁੰਚ ਗਈ ਹੈ ਅਤੇ ਊਸ ਦੇ 12 ਅੰਕ ਹਨ। ਦੱਖਣੀ ਅਫਰੀਕਾ ਹੁਣ ਦੂਜੇ ਨੰਬਰ ’ਤੇ ਪਹੁੰਚ ਗਿਆ ਹੈ। ਭਾਰਤੀ ਟੀਮ ਦਾ ਅਗਲਾ ਮੁਕਾਬਲਾ 2 ਨਵੰਬਰ ਨੂੰ ਸ੍ਰੀਲੰਕਾ ਖਿਲਾਫ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। (IND Vs ENG)