ਮੈਨਚੇਸਟਰ (ਏਜੰਸੀ)। ਆਸਟਰੇਲੀਆ ਦੇ ਤੇਜ਼ ਗੇਂਦਬਾਜ ਜੋਸ਼ ਹੇਜਲਵੁੱਡ (57 ਦੌੜਾਂ ‘ਤੇ ਚਾਰ ਵਿਕਟਾਂ) ਦੀ ਖਤਰਨਾਕ ਗੇਂਦਬਾਜੀ ਦੇ ਸਾਹਮਣੇ ਇੰਗਲੈਂਡ ਲੜਖੜਾ ਗਿਆ ਤੇ ਉਨ੍ਹਾਂ ਨੇ ਚੌਥੇ ਏਸ਼ੇਜ ਟੈਸਟ ਦੇ ਚੌਥੇ ਦਿਨ ਆਪਣੀ ਪਹਿਲੀ ਪਾਰੀ ‘ਚ ਲੰਚ ਦੇ ਸਮੇਂ ਤੱਕ ਅੱਠ ਵਿਕਟਾਂ 278 ਦੌੜਾਂ ‘ਤੇ ਹੀ ਗੁਆ ਦਿੱਤੀਆਂ ਸਨ ਆਸਟਰੇਲੀਆ ਨੇ ਪਹਿਲੀ ਪਾਰੀ ‘ਚ 497 ਦੌੜਾਂ ਵਿਸ਼ਾਲ ਸਕੋਰ ਬਣਾਇਆ ਸੀ ਤੇ ਇੰਗਲੈਂਡ ਹੁਣ ਪਹਿਲੀ ਪਾਰੀ ‘ਚ 219 ਦੌੜਾਂ ਨਾਲ ਪਿੱਛੇ ਹੈ ਇੰਗਲੈਂਡ ਇੱਕ ਸਮੇਂ ਓਪਨਰ ਰੋਰੀ ਬੰਰਸ (81) ਤੇ ਕਪਤਾਨ ਜੋ ਰੂਟ (71) ਦੇ ਦਰਮਿਆਨ ਤੀਜੀ ਵਿਕਟ ਲਈ 141 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। (Josh Hazlewood)
ਬਦੌਲਤ ਦੋ ਵਿਕਟਾਂ ‘ਤੇ 166 ਦੌੜਾਂ ਬਣਾ ਕੇ ਸੋਖੀ ਸਥਿਤੀ ‘ਚ ਪਰ ਉਸਦੇ ਬਾਅਦ ਉਨ੍ਹਾਂ ਨੇ 30 ਦੌੜਾਂ ਜੋੜ ਕੇ ਤਿੰਨ ਵਿਕਟਾਂ ਗੁਆ ਦਿੱਤੀਆਂ ਤੇ ਉਹ ਡੂੰਘੇ ਸੰਕਟ ‘ਚ ਫੰਸ ਗਏ ਬੰਰਸ ਨੇ 185 ਗੇਂਦਾਂ ‘ਤੇ 81 ਦੌੜਾਂ ਦੀ ਪਾਰੀ ‘ਚ 9 ਚੌਂਕੇ ਲਏ ਜਦੋਂ ਕਿ ਰੂਟ ਨੇ 168 ਗੇਂਦਾਂ ‘ਤੇ 71 ਦੌੜਾਂ ‘ਚ 1ਰ ਚੌਕੇ ਲਾਏ ਇਸ ਤੋਂ ਪਹਿਲਾਂ ਜੋ ਡੇਨਲੀ ਚਾਰ ਤੇ ਕ੍ਰੈਗ ਓਵਰਟਨ ਦੌੜਾਂ ਬਣਾ ਕੇ ਆਊਟ ਹੋਏ ਸਨ ਹੇਜਲਵੁੱਡ ਨੇ ਬੰਨਸ ਨੂੰ ਆਊਟ ਕਰਕੇ ਇਸ ਖਤਰਨਾਕ ਹੁੰਦੀ ਸਾਂਝੇਦਾਰੀ ਨੂੰ ਤੋੜਿਆ ਤੇ ਫਿਰ ਰੂਟ ਤੇ ਜੈਸਨ ਰਾਏ (22) ਦੀ ਵਿਕਟ ਵੀ ਝਟਕਾਈ। (Josh Hazlewood)
ਬੇਨ ਸਟੋਕਸ 26 ਦੌੜਾਂ, ਜਾਨੀ ਬੇਅਰਸਟੋ 17 ਦੋੜਾਂ, ਆਰਚਰ ਸਿਰਫ ਇੱਕ ਦੌੜ ਬਣਾ ਕੇ ਪੈਵੇਲੀਅਨ ਪਰਤੇ ਸਟੰਪ ਦੇ ਸਮੇਂ ਜੋਸ ਬਟਲਰ 26 ਤੇ ਸਟੂਅਰਟ ਬ੍ਰਾਡ ਦੋ ਦੋੜਾਂ ਬਣਾਕੇ ਕ੍ਰੀਜ ‘ਤੇ ਸਨ ਆਸਟਰੇਲੀਆਈ ਗੇਂਦਬਾਜਾਂ ਵੱਲੋਂ ਹੇਜਲਵੁੱਡ ਤੋਂ ਇਲਾਵਾ ਸਟਾਰਕ ਤੇ ਕੁਮਿੰਸ ਨੇ 2-2 ਵਿਕਟਾਂ ਝਟਕਾਈਆਂ ਸਨ ਇਸ ਨਾਲ ਸਟਾਰ ਬੱਲੇਬਾਜ ਸਟੀਵਨ ਸਮਿੱਥ (211) ਤੇ ਤੀਜੇ ਦੂਹਰੇ ਸੈਂਕੜੇ ਤੇ ਉਸਦੀ ਕਪਤਾਨੀ ਟੀਮ ਪੇਨ ਨਾਲ ਹੋਈ ਸੈਂਕੜਾ ਸਾਂਝੇਦਾਰੀ ਦੀ ਬਦੌਲਤ ਆਸਟਰੇਲੀਆ ਨੇ ਦੂਜੇ ਦਿਨ 8 ਵਿਕਟਾਂ ‘ਤੇ 497 ਦੌੜਾਂ ਬਣਾਕੇ ਆਪਣੀ ਪਾਰੀ ਨੂੰ ਐਲਾਨ ਕਰ ਦਿੱਤੀ ਸੀ। (Josh Hazlewood)